ਆਈ ਤਾਜਾ ਵੱਡੀ ਖਬਰ
ਸਮੇਂ-ਸਮੇ ‘ਤੇ ਸਰਕਾਰਾਂ ਵਲੋਂ ਲੋਕਾਂ ਦੀ ਭਲਾਈ ਦੇ ਲਈ ਵੱਡੇ -ਵੱਡੇ ਕਦਮ ਚੁੱਕੇ ਜਾਂਦੇ ਹਨ । ਕਈ ਵਾਰ ਸਰਕਾਰ ਵਲੋਂ ਕੁਝ ਅਜਿਹੇ ਫ਼ੈਸਲੇ ਲਏ ਜਾਂਦੇ ਹਨ ਜਿਸਦੇ ਨਾਲ ਛੋਟੇ -ਛੋਟੇ ਵਪਾਰ ਕਰਨ ਵਾਲੇ ਵਾਪਰਿਆਂ ਦੇ ਉਪਰ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਹੈ । ਪਹਿਲਾ ਹੀ ਕੋਰੋਨਾ ਦੇ ਚਲਦੇ ਲੱਗੇ ਲਾਕਡਾਉਨ ਕਾਰਨ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ । ਹੁਣ ਸਰਕਾਰ ਦੇ ਵਲੋਂ ਦੁਕਾਨਦਾਰਾਂ ਦੇ ਲਈ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ ।
ਹੁਣ ਪੰਜਾਬ ਦੇ ਵਿੱਚ ਕੁਝ ਦੁਕਾਨਾਂ ਦੇ ਉਪਰ ਪਾਬੰਧੀਆਂ ਲੱਗਣ ਜਾ ਰਹੀਆਂ ਹੈ । ਜਿਸਦੇ ਚੱਲਦੇ ਉਹਨਾਂ ਦੇ ਕੰਮ ਕਾਰ ਇੱਕ ਵਾਰ ਫਿਰ ਤੋਂ ਠੱਪ ਹੋਣ ਜਾ ਰਹੇ ਹਨ ।ਦਰਅਸਲ ਇਹ ਪਾਬੰਧੀਆ ਲੱਗਣ ਜਾ ਰਹੀਆਂ ਹੈ ਜਿਲ੍ਹਾਂ ਮੋਗਾ ਦੇ ਵਿੱਚ ਜਿਥੇ ਮੀਟ ਦੀਆਂ ਦੁਕਾਨਾਂ ਅਤੇ ਖੋਖਿਆਂ ਦੇ ਉੱਪਰ ਇਹ ਪਾਬੰਦੀਆ ਲਾਗੂ ਹੋਣਗੀਆਂ । ਮੋਗਾ ਦੇ ਜ਼ਿਲਾ ਮਜਿਸਟ੍ਰੇਟ ਨੇ ਕੁਝ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹੇ ਦੇ ਵਿੱਚ ਕੁਝ ਪਾਬੰਧੀਆਂ ਲੱਗਾ ਦਿਤੀਆਂ ਹੈ । ਜਿਸਦੇ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਖੋਖੀਆਂ ਦੇ ਉਪਰ ਵੀ ਇਹ ਪਾਬੰਦੀ ਹੁਣ ਲੱਗ ਚੁੱਕੀ ਹੈ ।
ਜਿਸਦੇ ਕਾਰਨ ਮੀਟ ਦੇ ਸ਼ੌਕੀਨ ਲੋਕ ਥੋੜਾ ਜਿਹਾ ਉਦਾਸ ਹੁੰਦੇ ਹੋਏ ਨਜ਼ਰ ਆ ਰਹੇ ਹਨ ਪਰ ਉਹਨਾਂ ਨੂੰ ਉਦਾਸ ਹੋਣ ਦੀ ਜਰੂਰਤ ਨਹੀਂ । ਕਿਉਕਿ ਹੁਣ ਤੁਹਾਨੂੰ ਮੀਟ ਤਾਂ ਮਿਲੇਂਗਾ ਪਰ ਸਲਾਟਰ ਹਾਊੋਸ ਵਿੱਚ ।ਓਥੇ ਹੀ ਜ਼ਿਲ੍ਹਾ ਮੈਜਿਸਟੇ੍ਟ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਮੀਟ ਦੀਆਂ ਦੁਕਾਨ ਅਤੇ ਖੋਖੇ ਆਦਿ ਖੋਲ੍ਹੇ ਬੈਠੇ ਹਨ ਜਿਸ ਕਾਰਨ ਬਦਬੂ ਦੇ ਕਾਰਨ ਲੋਕਾਂ ਦਾ ਹਾਲ ਮਾੜਾ ਹੋ ਰਿਹਾ ਹੈ ।
ਗੰਦਗੀ ਫੈਲ ਰਹੀ ਹੈ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ । ਜਿਸ ਕਾਰਨ ਹੁਣ ਜਿਲੇ ਦੇ ਵਿੱਚ 30 ਸਤੰਬਰ 2021 ਤੱਕ ਸਾਰੀਆਂ ਮੀਟ ਦੀਆਂ ਦੁਕਾਨਾਂ ਅਤੇ ਖੋਖੀਆਂ ਦੇ ਉਪਰ ਪਾਬੰਧੀਆਂ ਲਗਾਈਆਂ ਜਾ ਰਹੀਆਂ ਹੈ । ਓਦੋਂ ਤੱਕ ਲੋਕ ਸਲਾਟਰ ਹੋਊਸ ਵਿਚੋਂ ਮੀਟ ਖਰੀਦ ਸਕਦੇ ਹੈ।
Previous Postਪੰਜਾਬ ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਬਾਅਦ ਹੁਣ ਆ ਰਹੀ ਇਹ ਵੱਡੀ ਖਬਰ
Next Postਪੰਜਾਬ ਚ ਹੁਣ ਇਹਨਾਂ ਵਲੋਂ 3 ਦਿਨਾਂ ਲਈ ਕੰਮ ਕਾਜ ਠੱਪ ਕਰਨ ਦਾ ਹੋ ਗਿਆ ਐਲਾਨ – ਕੈਪਟਨ ਸਰਕਾਰ ਦੀ ਵਧੀ ਚਿੰਤਾ