ਪੰਜਾਬ ਚ ਇਥੇ ਇਸ ਤਰਾਂ ਬਾਬਾ ਕਰ ਰਿਹਾ ਸੀ ਲੋਕਾਂ ਦੇ ਪੈਸੇ ਦੁਗਣੇ – ਫਿਰ ਅਸਲੀਅਤ ਪਤਾ ਲਗਣ ਤੇ ਉੱਡੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕ ਪਖੰਡੀ ਬਾਬਿਆਂ ਦਾ ਰੂਪ ਧਾਰਨ ਕਰ ਕੇ ਭੋਲੇ ਭਾਲੇ ਲੋਕਾਂ ਦੇ ਨਾਲ ਠੱਗੀਆਂ ਕਰਦੇ ਹਨ । ਬਹੁਤ ਸਾਰੇ ਲੋਕ ਅਜਿਹੇ ਬਾਬਿਆਂ ਦੇ ਚੰਗੁਲ ਦੇ ਵਿੱਚ ਆ ਜਾਂਦੇ ਹਨ ਕਿਉਂਕਿ ਇਹ ਬਾਬੇ ਇੰਨੇ ਚਤੁਰਾਈ ਦੇ ਨਾਲ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈਂਦੇ ਹਾਂ ਕਿ ਲੋਕ ਨਾ ਚਾਹੁੰਦੇ ਹੋਏ ਵੀ ਇਨ੍ਹਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਹੁਣ ਤਕ ਅਸੀਂ ਸਾਰਿਆਂ ਨੇ ਅਜਿਹੇ ਬਹੁਤ ਸਾਰੇ ਮਾਮਲੇ ਸੁਣੇ ਅਤੇ ਦੇਖੇ ਹੋਣੇ , ਜਿੱਥੇ ਇਨ੍ਹਾਂ ਪਾਖੰਡੀ ਬਾਬਿਆਂ ਦੇ ਵੱਲੋਂ ਲੋਕਾਂ ਨੂੰ ਕਿਸ ਤਰ੍ਹਾਂ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਉਨ੍ਹਾਂ ਨਾਲ ਠੱਗੀਆਂ ਕੀਤੀਆਂ ਜਾਂਦੀਆਂ ਹਨ । ਇਹ ਪਾਖੰਡੀ ਬਾਬੇ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਫਸਾ ਕੇ ਕਈ ਤਰ੍ਹਾਂ ਦੀ ਧੋਖਾਧੜੀ ਉਨ੍ਹਾਂ ਦੇ ਨਾਲ ਕਰਦੇ ਹਨ ।

ਤੇ ਅਜਿਹੀ ਹੀ ਇਕ ਧੋਖਾਧਡ਼ੀ ਦੇ ਨਾਲ ਸਬੰਧਤ ਵਾਰਦਾਤ ਸਾਹਮਣੇ ਆਈ ਹੈ । ਜਿੱਥੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਮੋਹਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜ਼ਿਲ੍ਹਾ ਬਰਨਾਲਾ ਦੇ ਬਿਆਨਾਂ ਤੇ ਇੱਕ ਮਾਮਲਾ ਦਰਜ ਕੀਤਾ ਹੈ ਤੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਵਾਲੇ ਇਕ ਗਰੋਹ ਦੇ ਦੋ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ । ਜਿਨ੍ਹਾਂ ਦੇ ਕੋਲੋਂ ਲੱਖਾਂ ਰੁਪਏ ਦੀ ਨਗਦੀ ਅਤੇ ਜਾਅਲੀ ਕਰੰਸੀ ਵੀ ਬਰਾਮਦ ਹੋਈ ਹੈ ।

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਪੁਲੀਸ ਨੂੰ ਦਿੱਤੇ ਬਿਆਨਾਂ ਚ ਮੁਦਈ ਮੋਹਨ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਉਸ ਦੇ ਕੋਲ 22 ਕਨਾਲ ਜ਼ਮੀਨ ਹੈ ਅਤੇ ਆਪਣੀ ਇਸ ਜ਼ਮੀਨ ਦੇ ਵਿੱਚ ਵਿੱਚ ਉਸ ਨੇ ਸਬਜ਼ੀ ਉਗਾਈ ਹੋਈ ਹੈ ਮੁੱਦਈ ਅਨੁਸਾਰ ਦੋਸ਼ੀ ਤਾਰਾ ਸਿੰਘ ਜੋ ਕਿ ਹਿੰਮਤ ਪੁਰੇ ਦਾ ਰਹਿਣ ਵਾਲਾ ਹੈ । ਉਸ ਨੇ ਵੀ ਜ਼ਮੀਨ ਠੇਕੇ ਤੇ ਲੈ ਕੇ ਸਬਜ਼ੀ ਉਗਾਈ ਹੋਈ ਹੈ । ਜਿਸ ਦੇ ਨਾਲ ਮੁੱਦਈ ਦੀ ਮੰਡੀ ਚ ਜਾਣ ਪਛਾਣ ਹੋਈ ਸੀ । ਮੁੱਦਈ ਅਨੁਸਾਰ ਦੋਸ਼ੀ ਨੇ ਉਸ ਦੀ ਇਕ ਬਾਬੇ ਦੇ ਨਾਲ ਜਾਣ ਪਛਾਣ ਕਰਵਾਈ ਜੋ ਕਿ ਪੈਸੇ ਦੁੱਗਣੇ ਕਰਦਾ ਹੈ ।

ਮੁੱਦਈ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਤਾਰਾ ਸਿੰਘ ਤੇ ਮੰਗ ਸਿੰਘ ਵਾਸੀ ਬਸਤੀ ਕੋਲੋਂ ਵਾਲੀ ਦਾਖ਼ਲ ਮੋਹਨ ਕੇ ਉਤਾੜ ਨੇ ਮਿਲ ਕੇ ਉਸ ਨਾਲ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਇਕ ਵੱਡੀ ਠੱਗੀ ਮਾਰੀ ਹੈ । ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਇਸ ਤੇ ਪੁਲੀਸ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਕੋਲੋਂ 1 ਲਖ 40 ਹਜ਼ਾਰ ਰੁਪਏ ਦੀ ਨਕਦੀ ਤੇ 2ਲੱਖ 80ਹਜ਼ਾਰ ਰੁਪਏ ਦੇ ਫੋਟੋਸਟੇਟ ਕੀਤੇ ਜਾਅਲੀ ਨੋਟ ਬਰਾਮਦ ਕੀਤੇ ।