ਆਈ ਤਾਜਾ ਵੱਡੀ ਖਬਰ
ਸਮਾਂ ਕਦੋਂ ਇੰਨਸਾਨ ਨੂੰ ਕਿਸ ਮੋੜ ਤੇ ਲੈ ਆਵੇ। ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਆਏ ਦਿਨ ਹੀ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਜ਼ਿਆਦਾ ਧੁੰਦ ਦੇ ਕਾਰਨ ਬਹੁਤ ਸਾਰੇ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਜਿਸ ਵਿੱਚ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁ-ਕ-ਸਾ-ਨ ਹੋ ਰਿਹਾ ਹੈ।ਇਸ ਸਾਲ ਦੇ ਪਹਿਲੇ ਮਹੀਨੇ ਦੇ ਵਿਚ ਹੀ ਹੋਣ ਵਾਲੇ ਅਜਿਹੇ ਹਾਦਸਿਆਂ ਨੂੰ ਵੇਖਦੇ ਹੋਏ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਸਕਦਾ ਹੈ।
ਕਿਉਂਕਿ ਗਹਿਰੀ ਧੁੰਦ ਦੇ ਵਿਚ ਵਾਹਨ ਚਾਲਕ ਨੂੰ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਦਸੇ ਕੁਝ ਵਾਹਨ ਚਲਾਉਣ ਵਾਲੇ ਦੀ ਅਣਗਹਿਲੀ ਕਾਰਨ ਹੋ ਰਹੇ ਹਨ ਤੇ ਕੁਝ ਮੌਸਮ ਦੀ ਤਬਦੀਲੀ ਕਾਰਨ। ਜਨਵਰੀ ਮਹੀਨੇ ਦੇ ਵਿਚ ਹੀ ਇਸ ਤਰ੍ਹਾਂ ਦੇ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਇਕ ਵਾਰ ਫਿਰ ਤੋਂ ਪੰਜਾਬ ਦੇ ਵਿਚ ਕਹਿਰ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਰਨਤਾਰਨ ਦੇ ਕਸਬਾ ਫਤਿਆਬਾਦ ਦੇ ਨਜ਼ਦੀਕ ਇਕ ਦਰਗਾਹ ਬਾਬਾ ਘੋੜੇ ਸ਼ਾਹ ਦੇ ਕੋਲ ਵਾਪਰੀ ਹੈ।
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਟਰੈਕਟਰ-ਟਰਾਲੀ ਚਾਲਕ ਰਾਣਾ ਪੁੱਤਰ ਗੁਰਜੀਤ ਸਿੰਘ ਵਾਸੀ ਰਾਣੀ ਵਲਾਹ ਤੋਂ ਫਤਿਆਬਾਦ ਆ ਰਿਹਾ ਸੀ। ਉਸ ਸਮੇਂ ਹੀ ਫਤਿਹਾਬਾਦ ਦੇ ਮੁਹੱਲਾ ਚੰਡੀਗੜ੍ਹ ਰਿਸ਼ਤੇਦਾਰੀ ਵਿਚ ਮਿਲ ਕੇ ਇਕ ਮੋਟਰ ਸਾਈਕਲ ਸਵਾਰ ਨਿਰਮਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵੜਿੰਗ ਮੋਹਨਪੁਰ ਵੀ ਜਾ ਰਿਹਾ ਸੀ ਜਿਸ ਦੀ ਟੱਕਰ ਟਰੈਕਟਰ-ਟਰਾਲੀ ਨਾਲ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਵਿੱਚ ਟਰੈਕਟਰ- ਟਰਾਲੀ ਉਲਟ ਗਿਆ।
ਜਿਸ ਕਾਰਨ ਟਰੈਕਟਰ ਚਾਲਕ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਸਵਾਰ ਨਿਰਮਲ ਸਿੰਘ ਨੂੰ ਵੀ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ। ਪੁਲੀਸ ਵੱਲੋਂ ਵਾਹਨ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਵੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।ਪੁਲਿਸ ਚੌਂਕੀ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਟਰੈਕਟਰ- ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ਗਹਿਰੀ ਧੁੰਦ ਹੋਣ ਕਾਰਨ ਹੋਈ ਹੈ।
Previous Postਪੰਜਾਬ : ਬੱਚਿਆਂ ਨੂੰ ਹੋਇਆ ਕਰੇਗੀ ਇਸ ਦਿਨ ਸਕੂਲਾਂ ਤੋਂ ਛੁੱਟੀ – ਤਾਜਾ ਵੱਡੀ ਖਬਰ
Next Postਕਿਸਾਨ ਦੇ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਆਈ ਇਹ ਵੱਡੀ ਖਬਰ