ਪੰਜਾਬ ਚ ਇਥੇ ਇਸ ਕਾਰਨ 4 ਬੱਚਿਆਂ ਅਤੇ ਅਤੇ ਇਕ ਔਰਤ ਦੀ ਹੋਈ ਮੌਤ – ਇਲਾਕੇ ਚ ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿੱਥੇ ਕਰੋਨਾ ਨੂੰ ਠੱਲ੍ਹ ਨਹੀਂ ਪਈ ਹੈ। ਉਥੇ ਹੀ ਡੇਗੂ ਅਤੇ ਮਲੇਰੀਏ ਦੇ ਮਾਮਲੇ ਵੀ ਲਗਾਤਾਰ ਪੰਜਾਬ ਵਿੱਚ ਸਾਹਮਣੇ ਆਏ ਹਨ। ਉਸ ਨਾਲ ਹੀ ਹੁਣ ਦੂਸ਼ਿਤ ਪਾਣੀ ਪੀਣ ਨਾਲ ਵੀ ਲੋਕਾਂ ਦੀ ਹਾਲਤ ਗੰਭੀਰ ਹੋਣ ਬਾਰੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਪੰਜਾਬ ਵਿੱਚ ਇਥੇ 4 ਬੱਚਿਆਂ ਅਤੇ ਇਕ ਔਰਤ ਦੀ ਇਸ ਕਾਰਨ ਹੋਈ ਮੌਤ , ਜਿਸ ਨਾਲ ਇਲਾਕੇ ਵਿਚ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਪੁਰਾ ਦੇ ਵਾਰਡ ਨੰਬਰ 26 ਦੀ ਮਿਰਚ ਮੰਡੀ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਵਾਰਡ ਵਿਚ ਚਾਰ ਮੌਤਾਂ ਹੋ ਚੁੱਕੀਆਂ ਹਨ ਅਤੇ 8 ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਹੈ।

ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿੱਚ ਸੀਵਰੇਜ ਦੇ ਪਾਣੀ ਦੀ ਮਿਲਾਵਟ ਹੋਣ ਕਾਰਨ ਇਹ ਸਭ ਕੁਝ ਹੋਇਆ ਦੱਸਿਆ ਜਾ ਰਿਹਾ ਹੈ। ਇਸ ਦੂਸ਼ਿਤ ਪਾਣੀ ਨਾਲ ਪ੍ਰਭਾਵਤ ਹੋਏ ਵਾਰਡ ਦਾ ਜਾਇਜ਼ਾ ਲੈਣ ਵਾਸਤੇ ਸ੍ਰ. ਗੁਰਪ੍ਰੀਤ ਸਿੰਘ ਥਿੰਦ ਏ ਡੀ ਸੀ ਜਨਰਲ, ਐੱਸ ਐੱਮ ਓ ਰਾਜਪੁਰਾ ਜਗਪਾਲ ਇੰਦਰ ਸਿੰਘ,ਐੱਸ ਡੀ ਐੱਮ ਰਾਜਪੁਰਾ ਸੰਜੀਵ ਕੁਮਾਰ ਵਲੋ ਪਹੁੰਚ ਕੀਤੀ ਗਈ ਹੈ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉੱਥੇ ਹੀ ਪੀੜਤ ਮਰੀਜ਼ਾਂ ਦਾ ਇਲਾਜ ਵੀ ਐੱਸ ਐੱਮ ਓ ਰਾਜਪੁਰਾ ਜਗਪਾਲ ਇੰਦਰ ਸਿੰਘ ਆਪ ਕਰ ਰਹੇ ਹਨ।

ਉਥੇ ਹੀ ਪਾਣੀ ਦੇ ਸੈਂਪਲ ਲੈਣ ਵਾਸਤੇ ਵੀ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਅਧਿਕਾਰੀਆਂ ਨੂੰ ਇਸ ਦੀ ਜਾਂਚ ਕੀਤੇ ਜਾਣ ਲਈ ਆਖਿਆ ਗਿਆ ਹੈ। ਦੂਸ਼ਿਤ ਪਾਣੀ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 4 ਦੱਸੀ ਗਈ ਹੈ ਜਿਹਨਾਂ ਵਿਚ ਪੂਜਾ 24 ਸਾਲ, ਉਸ ਦਾ ਇੱਕ ਨਵਜੰਮਿਆ ਬੱਚਾ, ਅਮਨ ਤੇ ਸੋਨਾਕਸ਼ੀ ਦੋਵੇਂ 6 ਸਾਲ, ਸਾਨਿਆ 5 ਸਾਲ, ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਇਲਾਜ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚ ਕਾਨਤ 6 ਸਾਲ, ਜਗਮੀਤ 6 ਸਾਲ, ਅਰੁਨ 8 ਸਾਲ, ਸੁਨੈਨਾ ਸਾਢੇ 6 ਸਾਲ, ਸਿਮਰਨ 18 ਸਾਲ, ਜੈ 28 ਸਾਲ, ਦਾ ਇਲਾਜ ਪੂਰੀ ਦੇਖ-ਰੇਖ ਨਾਲ ਹਸਪਤਾਲ ਵਿਚ ਹੋ ਰਿਹਾ ਹੈ।

ਉੱਥੇ ਹੀ ਇਸ ਇਲਾਕੇ ਦੇ ਲੋਕਾਂ ਨੂੰ ਸਾਫ ਪਾਣੀ ਪਹੁੰਚਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਜਿਸ ਬਾਰੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਹੈ ਕਿ ਜਿੱਥੇ 4 ਟੈਂਕਰਾਂ ਰਾਹੀਂ ਪੀਣ ਵਾਲਾ ਸਾਫ ਪਾਣੀ ਲੋਕਾਂ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ। ਲੋਕਾਂ ਨੂੰ ਵੀ ਇਸ ਬੀਮਾਰੀ ਨਾਲ ਨਜਿੱਠਣ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਾਫ ਪਾਣੀ ਪੀਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।