ਪੰਜਾਬ ਚ ਇਥੇ ਇਸ ਕਾਰਨ ਪੁਲਿਸ ਅਤੇ ਨਿਹੰਗ ਸਿੰਘਾਂ ਦੀ ਹੋ ਗਈ ਜਬਰਦਸਤ ਝੜਪ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿਵੇਂ ਜਿਵੇਂ ਪੰਜਾਬ ਦੇ ਵਿੱਚ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ , ਉਵੇਂ ਉਵੇਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਹੇ ਹਨ। ਕਿਉਂਕਿ ਹਰ ਵਰਗ ਆਪਣੇ ਹੱਕਾਂ ਅਤੇ ਮੰਗਾਂ ਦੀ ਖ਼ਾਤਰ ਸੜਕਾਂ ਉਪਰ ਰੋਸ ਪ੍ਰਦਰਸ਼ਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ,ਹਰ ਵਰਗ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਖ਼ਾਤਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪੰਜਾਬ ਦੀ ਧਰਤੀ ਤੇ ਵੱਖ ਵੱਖ ਥਾਵਾਂ ਤੇ ਹਰ ਵਰਗ ਆਪਣੀਆਂ ਹੱਕੀ ਮੰਗਾਂ ਖ਼ਾਤਰ ਸੰਘਰਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਚਾਹੇ ਗੱਲ ਕਰ ਲਓ ਕਿਸਾਨਾਂ ਦੀ , ਚਾਹੇ ਗੱਲ ਕਰ ਲਓ ਅਧਿਆਪਕਾਂ , ਗੱਲ ਕਰ ਲਓ ਸਰਕਾਰੀ ਵਿਭਾਗ ਦੇ ਨਾਲ ਜੁੜੇ ਹੋਏ ਕਿਸੇ ਵੀ ਮਹਿਕਮੇ ਦੇ ਮੁਲਾਜ਼ਮਾਂ ਦੀ ਤਾ ਅੱਜ ਹਰ ਵਰਗ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਤੇ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਹੀ ਉਨ੍ਹਾਂ ਦੇ ਵੱਲੋਂ ਜਾਰੀ ਹੈ ।

ਇਸੇ ਵਿਚਕਾਰ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਦੀਆ ਨੇ ਜਿੱਥੇ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ । ਜਦੋਂ ਪ੍ਰਦਰਸ਼ਨਕਾਰੀ ਨਹੀਂ ਰੁਕਦੇ, ਤਾਂ ਪੁਲੀਸ ਦੇ ਵੱਲੋਂ ੳੁਨ੍ਹਾਂ ਦੇ ਉੱਪਰ ਲਾਠੀਚਾਰਜ ਵੀ ਕੀਤਾ ਜਾਂਦਾ ਹੈ । ਤੇ ਅਜਿਹੀਆਂ ਹੀ ਤਸਵੀਰਾਂ ਹੁਣ ਪਟਿਆਲਾ ਤੋਂ ਵੀ ਸਾਹਮਣੇ ਆਈਆਂ ਹਨ ਜਿੱਥੇ ਪੁਲੀਸ ਤੇ ਨਿਹੰਗ ਸਿੰਘਾਂ ਦੇ ਵਿਚਕਾਰ ਜ਼ਬਰਦਸਤ ਝੜਪ ਹੋਈ ਨੌਬਤ ਇੱਥੋਂ ਤਕ ਪਹੁੰਚ ਗਈ ਕਿ ਨਿਹੰਗ ਸਿੰਘਾਂ ਦੇ ਵੱਲੋ ਤਲਵਾਰਾਂ ਕੱਢ ਲਈਆਂ ਗਈਆਂ । ਮਿਲੀ ਜਾਣਕਾਰੀ ਮੁਤਾਬਕ ਨਿਹੰਗਾਂ ਨੇ ਦੱਸਿਆ ਹੈ ਕਿ ਡੀਜ਼ਲ ਆਟੋ ਯੂਨੀਅਨ ਦੇ ਲੋਕ ਉਨ੍ਹਾਂ ਨੂੰ ਈ ਰਿਕਸ਼ਾ ਚਲਾਉਣ ਤੋਂ ਰੋਕਦੇ ਹਨ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ।

ਉਨ੍ਹਾਂ ਦੱਸਿਆ ਕਿ ਸਰਕਾਰ ਦੇ ਵੱਲੋਂ ਈ ਰਿਕਸ਼ਾ ਤੇ ਸਕੀਮ ਦਿੱਤੀ ਗਈ ਸੀ ਤੇ ਇਸੇ ਤੇ ਸਬਸਿਡੀ ਵੀ ਦਿੱਤੀ ਜਾਂਦੀ ਸੀ ਤਾਂ ਜੋ ਲੋਕ ਆਪਣਾ ਰੋਜ਼ਗਾਰ ਕਰ ਸਕਣ ਤੇ ਪੈਟਰੋਲ ਤੇ ਡੀਜ਼ਲ ਦੇ ਨਾਲ ਜੋ ਪ੍ਰਦੂਸ਼ਣ ਫੈਲ ਰਿਹਾ ਹੈ ਉਸ ਨੂੰ ਕੰਟਰੋਲ ਕੀਤਾ ਜਾ ਸਕੇ । ਪਰ ਇਹ ਗੱਲ ਓਥੋਂ ਯੂਨੀਅਨ ਦੇ ਲੋਕਾਂ ਨੂੰ ਹਜ਼ਮ ਨਹੀਂ ਹੋਈ ਤੇ ਉਨ੍ਹਾਂ ਵੱਲੋਂ ਈ ਰਿਕਸ਼ਾ ਚਲਾਉਣ ਵਾਲਿਆਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ । ਜਦੋਂ ਉਹ ਸਵਾਰੀਆਂ ਬਿਠਾਉਂਦੇ ਹਨ ਤਾਂ ਆਟੋ ਯੂਨੀਅਨ ਦੇ ਵੱਲੋਂ ਉਨ੍ਹਾਂ ਨਾਲ ਧੱਕਾ ਮੁੱਕੀ ਕਰ ਕੇ ਸਵਾਰੀਆਂ ਨੂੰ ਈ ਰਿਕਸ਼ੇ ਵਿੱਚੋਂ ਉਤਾਰ ਦਿੱਤਾ ਜਾਂਦਾ ਹੈ । ਅਜਿਹਾ ਹੀ ਜਦੋਂ ਅੱਜ ਇੱਕ ਹੋਰ ਨਿਹੰਗ ਸਿੰਘ ਦੇ ਨਾਲ ਹੋਇਆ ਉਸਦੇ ਥੱਪੜ ਤੱਕ ਮਾਰੇ ਗੲੇ ਅਤੇ ਨਿਹੰਗ ਸਿੰਘ ਨੇ ਜਦੋਂ ਆਤਮ ਸੁਰੱਖਿਆ ਦੇ ਲਈ ਕ੍ਰਿਪਾਨ ਕੱਢੀ ਤਾਂ ਉਥੇ ਆਟੋ ਯੂਨੀਅਨ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਮੌਕੇ ਤੇ ਲੜਾਈ ਝਗੜਾ ਹੋਇਆ ।

ਜਿਸ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ ਤੇ ਪੁਲੀਸ ਮੌਕੇ ਤੇ ਪਹੁੰਚ ਗਈ । ਜਿਸ ਤੋਂ ਬਾਅਦ ਪੁਲੀਸ ਤੇ ਮੁਲਾਜ਼ਮਾਂ ਦਰਮਿਆਨ ਕਾਫੀ ਝੜਪ ਹੋਈ। ਨਿਹੰਗਾਂ ਨੇ ਪੁਲਿਸ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਹੀ ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਹੰਗ ਸਿੰਘਾਂ ਦੇ ਵੱਲੋਂ ਛੋਟੀ ਜਿਹੀ ਗੱਲ ਨੂੰ ਵੱਡਾ ਕੀਤਾ ਜਾ ਰਿਹਾ ਹੈ ਤੇ ਹੁਣ ਪੁਲੀਸ ਦੇ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ