ਪੰਜਾਬ ਚ ਇਥੇ ਇਥੇ ਬਿਜਲੀ ਰਹੇਗੀ ਬੰਦ, ਕਰਲੋ ਤਿਆਰੀ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਪੰਜਾਬ ਦੀ ਸਿਆਸਤ ਕਾਫ਼ੀ ਗਰਮਾਈ ਹੋਈ ਹੈ । ਹਰ ਰੋਜ਼ ਹੀ ਪੰਜਾਬ ਸਿਆਸਤ ਵਿੱਚ ਵੱਡੇ ਧਮਾਕੇ ਹੋ ਰਹੇ ਹਨ ਪਰ ਦੂਜੇ ਪਾਸੇ ਬਾਰਿਸ਼ ਦੇ ਨਾਲ ਨਿਕਲ ਰਹੀ ਧੁੱਪ ਲੋਕਾਂ ਦਾ ਹੁੰਮਸ ਭਰੇ ਮੌਸਮ ਵਿਚ ਹਾਲ ਬੇਹਾਲ ਕਰ ਰਿਹਾ ਹੈ । ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਬਿਜਲੀ ਬੰਦ ਰਹਿਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ । ਦਰਅਸਲ ਨਵਾਂਸ਼ਹਿਰ ਦੇ ਲਈ ਇਹ ਐਲਾਨ ਹੋ ਚੁੱਕਿਆ ਹੈ । ਬਿਜਲੀ ਦੀ ਚੱਲ ਰਹੀ ਮੁਰੰਮਤ ਕਾਰਨ ਬਿਜਲੀ ਬੰਦ ਹੋਣ ਸਬੰਧੀ ਐਲਾਨ ਹੋਇਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਚੰਡੀਗੜ੍ਹ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ 23 ਜੁਲਾਈ ਸਵੇਰੇ 8 ਤੋਂ ਲੈਕੇ 12 ਵਜੇ ਬਿਜਲੀ ਸਪਲਾਈ ਬੰਦ ਰਹੇਗੀ।

ਜਿਸ ਦੀ ਜਾਣਕਾਰੀ ਸਹਾਇਕ ਇੰਜੀਨੀਅਰ ਸ਼ਹਿਰੀ ਉਪ ਮੰਡਲ ਨਵਾਂਸ਼ਹਿਰ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਆਖਿਆ ਹੈ ਕਿ 132 ਕੇਵੀ ਸਬ ਸਟੇਸ਼ਨ ਤੋਂ ਚਲਦੇ 11 ਕੇਵੀ ਚੰਡੀਗੜ੍ਹ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕੁਲਾਮ ਰੋਡ, ਆਈਵੀਵਾਈ ਹਸਪਤਾਲ, ਸਿਵਲ ਹਸਪਾਤਲ, ਸ਼ਿਵਾਲਿਕ ਇਨਕਲੇਵ, ਪਿੰ੍ਸ ਇਨਕਲੇਵ, ਰਣਜੀਤ ਨਗਰ, ਛੋਕਰਾਂ ਮੁਹੱਲਾ, ਗੁਰੂ ਨਾਨਕ ਨਗਰ, ਜਲੰਧਰ ਕਾਲੋਨੀ, ਬਰਨਾਲ ਗੇਟ ਅਤੇ ਗੜ੍ਹਸ਼ੰਕਰ ਰੋਡ, ਲੱਖ ਦਾਤਾ ਪੀਰ ਵਾਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ ਡੀਸੀ ਕੰਪਲੈਕਸ, ਤਹਿਸੀਲ ਕੰਪਲੈਕਸ, ਗੁਰੂ ਅੰਗਦ ਨਗਰ ਇਸ ਦੇ ਨਾਲ ਲਗਦੇ ਇਲਾਕੇ ਆਦਿ ਬੰਦ ਰਹਿਣਗੇ। ਜਿਸ ਦੇ ਚਲਦੇ ਹੁਣ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਇਨ੍ਹਾਂ ਇਲਾਕਿਆਂ ਦੇ ਵਿੱਚ ਹੋ ਰਹੇ ਮੁਰੰਮਤ ਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਬਿਜਲੀ ਬੰਦ ਰਹਿਣ ਸਬੰਧੀ ਐਲਾਨ ਕਰ ਦਿੱਤਾ ਗਿਆ ਹੈ । ਜਿਸ ਦੇ ਚਲਦੇ ਕਈ ਘੰਟੇ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਦਿੱਕਤਾਂ ਪੇਸ਼ ਆ ਸਕਦੀਆਂ ਹਨ ।