ਪੰਜਾਬ ਚ ਇਥੇ ਆਟੋ ਵਾਲੇ ਨੇ ਸਵਾਰੀ ਨੂੰ ਸੁਨਸਾਨ ਥਾਂ ਲਿਜਾ ਕੇ ਫੋਨ ਕੈਸ਼ ਲੁਟਿਆ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਭਰ ਦੇ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਐਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਵੱਖੋ ਵੱਖਰੇ ਢੰਗ ਦੇ ਨਾਲ ਠੱਗੀ ਦੀਆਂ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ , ਜਿੱਥੇ ਆਟੋ ਵਾਲੇ ਨੇ ਆਪਣੇ ਸਾਥੀਆਂ ਨਾਲ ਮਿਲ ਪਹਿਲਾਂ ਨੌਜਵਾਨ ਦੀ ਕੁੱਟਮਾਰ ਕੀਤੀ ਤੇ ਫਿਰ ਉਸ ਕੋਲ ਸਾਮਾਨ ਲੁੱਟ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ । ਮਾਮਲਾ ਸਾਹਨੇਵਾਲ ਤੋਂ ਸਾਹਮਣੇ ਆਇਆ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਮਨੋਜ ਨਾਂ ਦਾ ਇਕ ਯਾਤਰੀ ਜਿਵੇਂ ਹੀ ਟਰੇਨ ਵਿੱਚੋਂ ਉਤਰਿਆ ਤਾਂ ਉਹ ਰੇਲਵੇ ਸਟੇਸ਼ਨ ਤੋਂ ਬਾਹਰ ਆ ਕੇ ਇਕ ਆਟੋ ਕੋਲ ਵਿੱਚ ਜਾ ਕੇ ਬੈਠ ਗਿਆ । ਆਟੋ ਵਿਚ ਪਹਿਲਾਂ ਹੀ ਚਾਰ ਲੋਕ ਬੈਠੇ ਹੋਏ ਸਨ ਤੇ ਮਨੋਜ ਵੀ ਉਨ੍ਹਾਂ ਦੇ ਨਾਲ ਜਾ ਕੇ ਬੈਠ ਗਿਆ ।

ਕੁਝ ਦੂਰ ਜਾ ਕੇ ਆਟੋ ਵਾਲੇ ਨੇ ਕਿਹਾ ਕਿ ਇਕ ਸਵਾਰੀ ਨੂੰ ਪਿੱਪਲ ਚੌਕ ਛੱਡਣਾ ਹੈ ਉਸਤੋਂ ਬਾਅਦ ਉਹ ਉਸ ਨੂੰ ਉਸ ਦੇ ਦੱਸੇ ਹੋਏ ਟਿਕਾਣੇ ਤੇ ਪਹੁੰਚਾਅ ਦੇਵੇਗਾ । ਆਟੋ ਚਾਲਕ ਨੇ ਪਿੱਪਲ ਚੌਕ ਤੇ ਸਵਾਰੀ ਨੂੰ ਲਾਇਆ ਅਤੇ ਕੱਚੇ ਰਸਤੇ ਤੇ ਆਟੋ ਨੂੰ ਪਾ ਲਿਆ । ਕੁਝ ਦੇਰ ਬਾਅਦ ਨੌਜਵਾਨ ਨੂੰ ਲੱਗਾ ਕਿ ਉਹ ਗਲਤ ਰਸਤੇ ਤੇ ਜਾ ਰਿਹਾ ਹੈ ਨੌਜਵਾਨ ਫੋਟੋ ਵਾਲੇ ਨੂੰ ਰੁਕਣ ਲਈ ਕਿਹਾ ਤਾਂ ਆਟੋ ਚ ਬੈਠੇ ਤਿੰਨ ਵਿਅਕਤੀਅਾਂ ਸਮੇਤ ਆਟੋ ਵਾਲੇ ਨੇ ਉਸ ਉਪਰ ਹਮਲਾ ਕਰ ਦਿੱਤਾ । ਫਿਰ ਆਟੋ ਵਾਲੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ।

ਉਸ ਨੂੰ ਜ਼ਖ਼ਮੀ ਹਾਲਤ ਵਿੱਚ ਕਰ ਕੇ ਰਸਤੇ ਵਿੱਚ ਹੀ ਸੁੱਟ ਕੇ ਜਦੋਂ ਵਿਅਕਤੀ ਨੂੰ ਹੋਸ਼ ਆਇਆ ਤਾਂ ਇੱਕ ਰਾਹਗੀਰ ਦਾ ਫੋਨ ਲੈ ਕੇ ਉਸ ਨੇ ਆਪਣੇ ਫੈਕਟਰੀ ਦੇ ਸੁਪਰਵਾਈਜ਼ਰ ਨੂੰ ਫੋਨ ਕੀਤਾ । ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ ।

ਜਿੱਥੇ ਉਸ ਦੇ ਸਿਰ ਚ ਟਾਂਕੇ ਲੱਗੇ ਹਨ ਤੇ ਪੁਲੀਸ ਵੱਲੋਂ ਹੁਣ ਅਣਪਛਾਤੇ ਵਿਅਕਤੀਆਂ ਉਪਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ । ਮਨੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਮੋਬਾਇਲ ਫੋਨ ਤੇ ਪੰਜ ਹਜ਼ਾਰ ਤੋਂ ਵੱਧ ਪੈਸਿਆਂ ਸਮੇਤ ਲੁਟੇਰੇ ਸੂਟਕੇਸ ਲੈ ਕੇ ਫ਼ਰਾਰ ਹੋ ਗਏ ।