ਪੰਜਾਬ ਚ ਇਥੇ ਆਏ ਤੇਂਦੂਏ ਨੇ ਮਚਾਇਆ ਕਹਿਰ, 2 ਪਸ਼ੂਆਂ ਨੂੰ ਉਤਾਰਿਆ ਮੌਤ ਦੇ ਘਾਟ- ਇਲਾਕੇ ਚ ਪਿਆ ਦਹਿਸ਼ਤ ਦਾ ਮਾਹੌਲ

ਆਈ ਤਾਜ਼ਾ ਵੱਡੀ ਖਬਰ 

ਇਕ ਕਿਸਾਨ ਆਪਣੇ ਪਸ਼ੂਆਂ ਦਾ ਬੱਚਿਆ ਵਾਂਗ ਪਾਲਣ ਪੋਸ਼ਣ ਕਰਦਾ ਹੈ ਉਸ ਦੇ ਖਾਣ ਪੀਣ ਦੀ ਹਰ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਦਾ ਹੈ । ਪਰ ਸੋਚੋ ਜੇਕਰ ਬੱਚਿਆਂ ਵਾਂਗ ਪਾਲੇ ਹੋਏ ਕਿਸਾਨ ਦੇ ਪਸ਼ੂਆਂ ਨੂੰ ਕੋਈ ਜਾਨਵਰ ਮੌਤ ਦੇ ਘਾਟ ਉਤਾਰ ਦੇਵੇ ਤਾਂ ਕਿਸਾਨ ਤੇ ਕੀ ਬੀਤੇਗੀ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਤੇਂਦੂਏ ਦੇ ਵੱਲੋਂ 2 ਪਸ਼ੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਜਿਸ ਦੇ ਚਲਦੇ ਇਲਾਕੇ ਵਿਚ ਸਨਸਨੀ ਦਾ ਮਾਹੌਲ ਫੈਲਿਆ ਹੋਇਆ ਹੈ । ਮਾਮਲਾ ਫਤਹਿਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ । ਜਿੱਥੇ ਇਕ ਤੇਂਦੂਏ ਨੇ ਦੋ ਪਸ਼ੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਜਿਸ ਦੌਰਾਨ ਇਕ ਪਸ਼ੂ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ।

ਸਰਹਿੰਦ ਦੀ ਗ੍ਰੀਨ ਐਵੇਨਿਊ ਚ ਰਹਿਣ ਵਾਲੇ ਕਰਨੈਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਚਾਰ ਵਜੇ ਦੇ ਕਰੀਬ ਪਸ਼ੂਆਂ ਨੂੰ ਚਾਰਾ ਪਾਉਣ ਦੇ ਲਈ ਗਿਆ ਤਾ ਪਸ਼ੂਆਂ ਦੇ ਕਮਰੇ ਵਿੱਚ ਵੇਖਿਆ ਤਾਂ ਇੱਕ ਪਸ਼ੂ ਮਰਿਆ ਪਿਆ ਸੀ ਤੇ ਦੋ ਪਸ਼ੂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਪਏ ਸਨ ।

ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਜ਼ਖ਼ਮੀ ਪਸ਼ੂਆਂ ਦੇ ਇਲਾਜ ਲਈ ਵੈਟਰਨਰੀ ਡਾਕਟਰ ਨੂੰ ਬੁਲਾਇਆ । ਜਿਸ ਤੋਂ ਬਾਅਦ ਇਲਾਜ ਦੌਰਾਨ ਇਕ ਪਸ਼ੂ ਦੀ ਮੌਤ ਹੋ ਗਈ । ਉੱਥੇ ਹੀ ਇਸ ਬਾਬਤ ਗੱਲਬਾਤ ਕਰਦਿਆਂ ਹੋਇਆਂ ਜਤਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਕਤ ਕਿਸਾਨ ਦੇ ਕਹਿਣ ਤੇ ਉਹ ਘਰ ਪਹੁੰਚੇ ਤਾਂ ਇਕ ਪਸ਼ੂ ਮਰਿਆ ਪਿਆ ਸੀ ਅਤੇ ਦੋ ਗੰਭੀਰ ਰੂਪ ਨਾਲ ਜ਼ਖਮੀ ਸੀ ।

ਇੱਕ ਪਸ਼ੂ ਦੀ ਇਲਾਜ ਕਰਦੇ ਸਮੇਂ ਉਸ ਦੀ ਮੌਤ ਹੋ ਗਈ । ਜਦਕਿ ਇਕ ਗਰਭਵਤੀ ਮੱਝ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਸ ਦੀ ਹਾਲਤ ਹੁਣ ਠੀਕ ਹੈ ਤੇ ਡਾਕਟਰ ਨੇ ਦੱਸਿਆ ਕਿ ਮੁੱਢਲੀ ਜਾਂਚ ਚ ਪਾਇਆ ਗਿਆ ਹੈ ਕਿ ਪਸ਼ੂਆਂ ਤੇ ਹਮਲਾ ਕੀਤਾ ਗਿਆ । ਉਸ ਤੋਂ ਲੱਗਦਾ ਹੈ ਕੀ ਇਹ ਹਮਲਾ ਕਿਸੇ ਜਾਨਵਰ ਜਿਵੇਂ ਕੋਈ ਤੇਂਦੂਏ ਦੇ ਵੱਲੋਂ ਕੀਤਾ ਗਿਆ ਹੈ ।