ਪੰਜਾਬ ਚ ਇਥੇ ਆਏ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਬੀਤੇ ਦੋ ਦਿਨਾਂ ਦੌਰਾਨ ਅਚਾਨਕ ਮੌਸਮ ਵਿੱਚ ਆਈ ਤਬਦੀਲੀ ਕਾਰਨ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਨੁਕਸਾਨ ਹੋਣ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ। ਪਿਛਲੇ ਕਈ ਦਿਨਾਂ ਤੋਂ ਜਿੱਥੇ ਗਰਮੀ ਕਾਰਨ ਹਾਹਾਕਾਰ ਮਚੀ ਹੋਈ ਸੀ ਜਿਸ ਕਾਰਨ ਬਹੁਤ ਸਾਰੇ ਕਾਰੋਬਾਰ ਵੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਉਪਰ ਵੀ ਇਸ ਦਾ ਅਸਰ ਵੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਜਾਨਵਰ ਅਤੇ ਪੰਛੀ ਵੀ ਛਾਂ ਅਤੇ ਪਾਣੀ ਲਈ ਭਟਕਦੇ ਦੇਖੇ ਜਾ ਰਹੇ ਹਨ। ਗਰਮੀ ਦੇ ਮੌਸਮ ਦਾ ਬਹੁਤ ਸਾਰੀਆਂ ਫਸਲਾਂ ਉੱਪਰ ਵੀ ਨੁਕਸਾਨ ਹੋ ਰਿਹਾ ਹੈ।

ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਬਾਰੇ ਪਹਿਲਾਂ ਹੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਪਹਿਲਾਂ ਹੀ ਬਰਸਾਤ ਸਬੰਧੀ ਆਪਣਾ ਇੰਤਜ਼ਾਮ ਕਰ ਸਕਣ। ਪੰਜਾਬ ਵਿੱਚ ਇੱਥੇ ਆਏ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਬਾਰੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਹਨੇਰੀ ਅਤੇ ਤੇਜ਼ ਤੂਫਾਨ ਕਾਰਨ ਬਹੁਤ ਸਾਰੀ ਜਗ੍ਹਾ ਤੇ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਤੂਫ਼ਾਨ ਦੇ ਕਾਰਣ ਬਹੁਤ ਸਾਰੇ ਦਰੱਖਤਾਂ ਦੇ ਟੁੱਟਣ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।

ਉਥੇ ਹੀ ਕਈ ਜਗ੍ਹਾ ਤੇ ਬਿਜਲੀ ਦੇ ਖੰਭੇ ਵੀ ਇਸ ਤੇਜ਼ ਤੂਫਾਨ ਕਾਰਨ ਪੁੱਟੇ ਗਏ ਹਨ। ਕਈ ਜਗ੍ਹਾ ਉਪਰ ਬਿਜਲੀ ਦੀਆਂ ਤਾਰਾਂ ਤੇ ਦਰਖ਼ਤਾਂ ਦੇ ਡਿੱਗਣ ਕਾਰਨ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਤੋਂ ਸਾਹਮਣੇ ਆਈ ਖਬਰ ਅਨੁਸਾਰ ਕੱਲ ਰਾਤ ਆਏ ਤੂਫਾਨ ਨਾਲ ਜ਼ਿਲ੍ਹੇ ਵਿੱਚ ਬਹੁਤ ਸਾਰੇ ਇਲਾਕਿਆਂ ਵਿੱਚ ਨੁਕਸਾਨ ਹੋਇਆ ਹੈ। ਜਿੱਥੇ ਪਸ਼ੂਆਂ ਅਤੇ ਮੁਰਗੀਆਂ ਦੇ ਡੇਅਰੀ ਫਾਰਮ ਦੇ ਸ਼ੈੱਡ ਵੀ ਡਿੱਗ ਪਏ ਹਨ। ਜਿਸ ਕਾਰਨ ਬਹੁਤ ਸਾਰੇ ਪਸ਼ੂਆਂ ਅਤੇ ਮੁਰਗੀਆਂ ਦੇ

ਇਨ੍ਹਾਂ ਦੇ ਥੱਲੇ ਆ ਜਾਣ ਕਾਰਨ ਭਾਰੀ ਨੁ-ਕ-ਸਾ-ਨ ਹੋਇਆ ਹੈ ਤੇ ਕਈਆਂ ਦੀ ਮੌਤ ਵੀ ਹੋ ਗਈ। ਦਰਖ਼ਤ ਦੇ ਡਿੱਗਣ ਕਾਰਨ ਬਿਜਲੀ ਸਪਲਾਈ ਪ੍ਰਭਾਵਤ ਹੋਈ ਹੈ,ਜਿਸ ਕਾਰਨ ਬਿਜਲੀ ਵਿਭਾਗ ਨੂੰ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਟਾਲਾ ਖੇਤਰ ਵਿੱਚ ਲੋਕਾਂ ਦੇ ਦੋ ਕਿਲੋਮੀਟਰ ਤੱਕ ਸੋਲਰ ਪੈਨਲ ਤੇਜ ਤੁਫ਼ਾਨ ਵਿੱਚ ਉੱਡ ਗਏ ਹਨ। ਇਸ ਤੋ ਇਲਾਵਾ ਬਟਾਲਾ ਦੇ ਸਿਵਲ ਹਸਪਤਾਲ ,ਪਸ਼ੂ ਹਸਪਤਾਲ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਖਬਰ ਸਾਹਮਣੇ ਆਈ ਹੈ।