ਪੰਜਾਬ ਚ ਇਥੇ ਆਏ ਇਕ ਫੋਨ ਨੇ ਰੁਕਵਾਤਾ ਵਿਆਹ, ਜਾਣੋ ਪੂਰਾ ਮਾਮਲਾ

ਆਈ ਤਾਜ਼ਾ ਵੱਡੀ ਖਬਰ 

ਭਾਰਤ ਸਰਕਾਰ ਵੱਲੋਂ ਜਿਥੇ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ ਅਤੇ ਲੜਕੀਆਂ ਵਾਸਤੇ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ । ਇਨ੍ਹਾਂ ਯੋਜਨਾਵਾਂ ਦਾ ਫ਼ਾਇਦਾ ਉਨ੍ਹਾਂ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋ ਸਕੇ ਅਤੇ ਉਨ੍ਹਾਂ ਦਾ ਭਵਿੱਖ ਬਿਹਤਰ ਬਣ ਸਕੇ। ਸਰਕਾਰ ਵੱਲੋਂ ਜਿਥੇ ਲੜਕੀਆਂ ਨੂੰ ਪੜ੍ਹਾਈ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਉਥੇ ਹੀ ਲੜਕੀਆਂ ਨੂੰ ਅੱਗੇ ਵਧਣ ਵਾਸਤੇ ਵੀ ਸਰਕਾਰ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਵੀ ਜਿਥੇ ਗਰੀਬੀ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵੱਲੋਂ ਆਪਣੀਆਂ ਧੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ, ਉਥੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਵਿੱਦਿਆ ਨੂੰ ਬਿਲਕੁਲ ਮੁਫ਼ਤ ਅਤੇ ਬਿਹਤਰ ਬਣਾਇਆ ਗਿਆ ਹੈ।

ਉਥੇ ਹੀ ਕੁਝ ਪਰਵਾਰਾਂ ਵੱਲੋਂ ਆਪਣੀਆਂ ਧੀਆਂ ਦੇ ਨਾਲ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਖਿਲਵਾੜ ਵੀ ਕੀਤਾ ਜਾਂਦਾ ਹੈ। ਹੁਣ ਪੰਜਾਬ ਵਿਚ ਇਥੇ ਇਕ ਫ਼ੋਨ ਨੇ ਵਿਆਹ ਰੁਕਵਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਕਾਦੀਆ ਅਧੀਨ ਆਉਂਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨਾਬਾਲਗ ਲੜਕੀ ਦਾ ਵਿਆਹ ਉਸ ਦੇ ਪਰਵਾਰ ਵੱਲੋਂ ਕੀਤਾ ਜਾ ਰਿਹਾ ਸੀ। ਜਿਸ ਦੀ ਜਾਣਕਾਰੀ ਕਿਸੇ ਵੱਲੋਂ ਚਾਈਲਡ ਹੈਲਪਲਾਈਨ 1098 ਤੇ ਦਿੱਤੀ ਗਈ ਸੀ। ਜਿੱਥੇ ਇਹ ਸ਼ਿਕਾਇਤ ਮਿਲਣ ਤੋਂ ਬਾਅਦ ਚਾਈਲਡ ਹੈਲਪਲਾਈਨ 1098 ਜ਼ਿਲ੍ਹਾ ਗੁਰਦਾਸਪੁਰ ਵੱਲੋਂ ਪਿੰਡ ਵਿੱਚ ਜਾ ਕੇ ਇਸ ਸ਼ਿਕਾਇਤ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲਈ ਗਈ।

ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ ਪਿੰਡ ਵਿੱਚ ਇੱਕ ਲੜਕੀ ਦਾ ਵਿਆਹ ਕੀਤਾ ਜਾ ਰਿਹਾ ਹੈ ਜਿਸ ਦੀ ਉਮਰ ਇਸ ਸਮੇਂ 17 ਸਾਲ 2 ਮਹੀਨੇ ਦੀ ਹੈ। ਜਿੱਥੇ ਪੁਲਸ ਪਾਰਟੀ ਥਾਣਾ ਕਾਦੀਆਂ ਅਤੇ ਚਾਈਲਡ ਲਾਈਨ ਦੇ ਮੈਂਬਰਾਂ ਵੱਲੋਂ ਲੜਕੀ ਦੇ ਘਰ ਦਾ ਦੌਰਾ ਕੀਤਾ ਗਿਆ ਅਤੇ ਵੇਖਿਆ ਗਿਆ ਕਿ ਇਹ ਵਿਆਹ ਨਿਯਮਾਂ ਦੇ ਵਿਰੁੱਧ ਹੈ।

ਜਿੱਥੇ ਉਨ੍ਹਾਂ ਵੱਲੋਂ ਲੜਕੀ ਦਾ ਜਨਮ ਸਰਟੀਫਿਕੇਟ ਵੀ ਦੇਖਿਆ ਗਿਆ ਹੈ। ਉਥੇ ਹੀ ਲੜਕੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਇਹ ਵਿਆਹ ਕਰਵਾਉਣ ਵਾਸਤੇ ਆਖਿਆ ਗਿਆ ਅਤੇ ਉਨ੍ਹਾਂ ਦੀ ਕੌਂਸਲਿੰਗ ਕੀਤੀ ਗਈ। ਜਿਨ੍ਹਾਂ ਨੂੰ ਦੱਸਿਆ ਗਿਆ ਕਿ ਨਬਾਲਗ ਬੱਚਿਆਂ ਦਾ ਵਿਆਹ ਕਰਵਾਉਣਾ ਕਾਨੂੰਨੀ ਅਪਰਾਧ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਵਿਆਹ ਨੂੰ ਰੋਕ ਦਿੱਤਾ ਗਿਆ।