ਪੰਜਾਬ ਚ ਇਥੇ ਅੱਧੀ ਰਾਤ ਕੰਧ ਟੱਪ ਚੋਰਾਂ ਨੇ 40 ਤੋਲੇ ਸੋਨੇ ਤੇ ਹੱਥ ਕੀਤਾ ਸਾਫ, ਸੁਤੇ ਹੋਏ ਪਰਿਵਾਰ ਨਾਲ ਵਾਪਰਿਆ ਕਾਂਡ

ਆਈ ਤਾਜ਼ਾ ਵੱਡੀ ਖਬਰ 

ਹਰ ਇਨਸਾਨ ਵੱਲੋਂ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਜਿਥੇ ਦਿਨ-ਰਾਤ ਮਿਹਨਤ ਕੀਤੀ ਜਾਂਦੀ ਹੈ। ਉੱਥੇ ਹੀ ਉਨ੍ਹਾਂ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਚੋਰਾਂ ਵੱਲੋਂ ਉਡਾ ਲਿਆ ਜਾਂਦਾ ਹੈ। ਅੱਜ ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਲੋਕਾਂ ਲਈ ਸੋਨੇ ਦੇ ਗਹਿਣੇ ਬਣਾਉਣਾ ਬਹੁਤ ਮੁਸ਼ਕਿਲ ਹੈ। ਉੱਥੇ ਹੀ ਚੋਰਾਂ ਵੱਲੋਂ ਕੁਝ ਮਿੰਟਾਂ ਦੇ ਵਿੱਚ ਹੀ ਲੋਕਾਂ ਦੇ ਉਨ੍ਹਾਂ ਸੋਨੇ ਦੇ ਗਹਿਣਆਂ ਨੂੰ ਉਨ੍ਹਾਂ ਦੇ ਘਰ ਵਿਚੋਂ ਹੀ ਉਡਾ ਲਿਆ ਜਾਂਦਾ ਹੈ। ਪੰਜਾਬ ਵਿੱਚ ਜਿਥੇ ਲਗਾਤਾਰ ਲੁੱਟ-ਖੋਹ ਚੋਰੀ ਠੱਗੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ ਜਿੱਥੇ ਲੋਕਾਂ ਦੇ ਘਰ ਵਿਚ ਉਨ੍ਹਾਂ ਦਾ ਸਮਾਨ ਸੁਰੱਖਿਅਤ ਨਹੀ ਹੈ।
ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਅੱਧੀ ਰਾਤ ਨੂੰ ਚੋਰਾਂ ਵੱਲੋਂ ਕੰਧ ਟੱਪ ਕੇ ਘਰ ਵਿੱਚੋਂ ਚਾਲੀ ਤੋਲੇ ਸੋਨੇ ਦੇ ਗਹਿਣੇ ਤੇ ਹੱਥ ਸਾਫ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਚੋਰਾਂ ਵੱਲੋਂ ਇੱਕ ਘਰ ਵਿੱਚ ਰਾਤ ਨੂੰ ਘਰ ਦੇ ਮੇਨ ਗੇਟ ਨੂੰ ਟੱਪ ਕੇ ਅੰਦਰ ਉਸ ਕਮਰੇ ਵਿਚੋਂ ਸੋਨੇ ਦੇ ਗਹਿਣੇ ਚੋਰੀ ਕੀਤੇ ਗਏ ਹਨ। ਜਿੱਥੇ ਘਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਕ ਵੱਖਰੇ ਕਮਰੇ ਦੇ ਵਿਚ ਅਲਮਾਰੀ ਦੇ ਵਿੱਚ ਗਹਿਣੇ ਰੱਖੇ ਹੋਏ ਸਨ।

ਜਿਸ ਸਮੇਂ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਸ ਸਮੇਂ ਘਰ ਦੇ ਸਾਰੇ ਪਰਿਵਾਰਕ ਮੈਂਬਰ ਸੌਂ ਰਹੇ ਸਨ। ਘਰ ਵਿੱਚ ਜਿੱਥੇ ਮਾਤਾ-ਪਿਤਾ ਧੀ ਪੁੱਤਰ ਅਤੇ ਛੋਟੀ ਨੂੰਹ ਹੀ ਮੌਜੂਦ ਸਨ। ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦਾ ਸਵੇਰ ਦੇ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਵੱਲੋਂ ਉੱਠ ਕੇ ਵੇਖਿਆ ਗਿਆ ਕੇ ਕਮਰੇ ਵਿੱਚ ਸਮਾਨ ਖਿੱਲਰਿਆ ਹੋਇਆ ਸੀ।

ਇਸ ਬਾਰੇ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਸੀਸੀਟੀਵੀ ਕੈਮਰੇ ਦੇ ਵਿਚ ਦੇਰ ਰਾਤ 3 ਵਜੇ ਦੇ ਕਰੀਬ 6 ਵਿਅਕਤੀ ਗੇਟ ਦੀ ਕੰਧ ਟੱਪ ਕੇ ਅੰਦਰ ਪਾਉਂਦੇ ਦਿਖਾਈ ਦਿੰਦੇ ਹਨ।