ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਪੰਜਾਬ ਅੰਦਰ ਹੋਣ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਦੇਸ਼ ਅੰਦਰ ਜਿੱਥੇ ਕਰੋਨਾ ਨੇ ਹਾਹਾਕਾਰ ਮਚੀ ਹੋਈ ਹੈ। ਉੱਥੇ ਹੀ ਹੋਰ ਵਾਪਰਨ ਵਾਲੀਆਂ ਘਟਨਾਵਾਂ ਮਾਹੌਲ ਨੂੰ ਗਮ ਗੀਨ ਕਰਦੀਆਂ ਹਨ। ਬਹੁਤ ਸਾਰੇ ਹਾਦਸੇ ਵੇਖਣ ਅਤੇ ਸੁਣਨ ਨੂੰ ਸਾਹਮਣੇ ਮਿਲ ਜਾਂਦੇ ਹਨ, ਜਿੱਥੇ ਘਰਾਂ ਦੇ ਵਿੱਚ ਵੀ ਇਹ ਹਾਦਸੇ ਵਾਪਰਣ ਕਰਕੇ ਵੱਡਾ ਨੁ-ਕ-ਸਾ-ਨ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋ, ਜਿਸ ਨੇ ਤਬਾਹੀ ਮਚਾ ਕੇ ਸਭ ਕੁਝ ਤਬਾਹ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਸ਼ਹਿਰ ਦੀ ਹੈ । ਜਿਥੇ ਇਕ ਪਰਿਵਾਰ ਦੇ ਘਰ ਲੱਗੀ ਅੱਗ ਨੇ ਤਬਾਹੀ ਮਚਾ ਦਿੱਤੀ ਹੈ। ਇਹ ਘਟਨਾ ਬੀਤੀ ਰਾਤ 2:15 ਵਜੇ ਦੇ ਕਰੀਬ ਵਾਪਰੀ ਹੈ। ਘਟਨਾ ਦਾ ਕਾਰਨ ਬਿਜਲੀ ਦੋ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਪਰਿਵਾਰਕ ਮੈਂਬਰਾਂ ਨੇ ਗੁਆਂਢੀਆਂ ਦੇ ਘਰ ਰਾਹੀਂ ਬਾਹਰ ਆ ਕੇ ਬਹੁਤ ਮੁ-ਸ਼-ਕ-ਲ ਨਾਲ ਆਪਣੀ ਜਾਨ ਬਚਾਈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮਨਿੰਦਰਪਾਲ ਸਿੰਘ ਪੁੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਗ ਨੇ ਪੂਰੇ ਘਰ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜਿਸ ਵਿਚ ਉਨ੍ਹਾਂ ਦੇ ਘਰ ਵਿਚ ਮੌਜੂਦ ਸਵਿਫਟ ਡਿਜ਼ਾਇਰ ਕਾਰ , ਬੁਲਟ ਮੋਟਰ ਸਾਈਕਲ , ਵੈਸਪਾ ਸਕੂਟਰ ਤੇ ਐਕਟਿਵਾ, ਟੈਲੀਵਿਜ਼ਨ, ਦੋ ਫ਼ਰਿੱਜਾਂ, ਵਾਸ਼ਿੰਗ ਮਸ਼ੀਨ ,ਗੈਸ ਗੀਜ਼ਰ ਸਮੇਤ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇੰਦਰਜੀਤ ਸਿੰਘ ਨੇ ਦੱਸਿਆ ਕਿ ਆਂਢ ਗੁਆਂਢ ਵਿਚ ਰਹਿਣ ਵਾਲੇ ਲੋਕਾਂ ਦੀ ਮਦਦ ਨਾਲ ਬਹੁਤ ਮੁਸ਼ਕਿਲ ਅੱਗ ਤੇ ਕਾਬੂ ਪਾਇਆ ਗਿਆ।
ਇਸ ਘਟਨਾ ਬਾਰੇ ਫਾਇਰ ਬ੍ਰਿਗੇਡ ਨੂੰ ਕੰਟਰੋਲ ਰੂਮ ਵਿਚ ਫੋਨ ਕਰਕੇ ਤੁਰੰਤ ਜਾਣਕਾਰੀ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜਣ ਲਈ ਅਪੀਲ ਕੀਤੀ ਗਈ। ਜਿਸ ਪਿੱਛੋਂ ਫਾਇਰ ਬ੍ਰਿਗੇਡ ਦੀ ਗੱਡੀ ਕਰੀਬ ਸਵਾ ਘੰਟੇ ਬਾਅਦ ਘਟਨਾ ਸਥਾਨ ਤੇ ਪਹੁੰਚੀ। ਜਿਸ ਕੋਲ ਅੱਗ ਤੇ ਕਾਬੂ ਪਾਉਣ ਲਈ ਪੂਰਾ ਪ੍ਰਬੰਧ ਨਹੀਂ ਸੀ। ਪੀੜਤ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਬੇਸਮੇਂਟ ਅੰਦਰ ਸਪੀਕਰ ਬਾਕਸ ਬਣਾਉਣ ਦੀ ਫੈਕਟਰੀ ਹੈ,
ਜਿਸ ਵਿਚ ਪਈ ਮਸ਼ੀਨਰੀ ਅਤੇ ਹੋਰ ਮਟੀਰੀਅਲ ਸੜਕੇ ਸੁਆਹ ਹੋ ਚੁੱਕਾ ਹੈ। ਸਮਾਜ ਸੇਵਕ ਹਰਪਾਲ ਸਿੰਘ ਦਾਸੂਵਾਲ ,ਜਸਪਾਲ ਸਿੰਘ ਹੀਰਾ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੈਨੇਜਰ ਜਤਿੰਦਰ ਸਿੰਘ, ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਗੁਹਾਰ ਲਗਾਈ ਹੈ। ਇਸ ਹੋਏ ਨੁਕਸਾਨ ਕਾਰਨ ਪਰਿਵਾਰ ਗਹਿਰੇ ਸਦਮੇ ਵਿਚ ਹੈ।
Previous Postਧੀ ਦੇ ਦਾਜ ਲਈ ਪੈਸੇ ਪੂਰੇ ਨਾ ਹੋਣ ਤੇ ਪਿਤਾ ਨੇ ਵਿਆਹ ਵਾਲੇ ਕਾਰਡ ਤੇ ਇਹ ਨੋਟ ਲਿੱਖ ਕੇ ਦਿੱਤੀ ਜਾਨ
Next Postਕਿਸਾਨਾਂ ਦੇ 26 -27 ਨਵੰਬਰ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਬਾਰੇ ਚ ਆਈ ਇਹ ਤਾਜਾ ਵੱਡੀ ਖਬਰ