ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਪਹਿਲਾਂ ਹੀ ਕੁਦਰਤੀ ਆਫ਼ਤਾਂ ਦੀ ਮਾਰ ਹੇਠ ਆਉਣ ਨਾਲ ਮੁਸ਼ਕਿਲਾਂ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਜਿੱਥੇ ਇੱਕ ਤੋਂ ਬਾਅਦ ਇੱਕ ਕੁਦਰਤੀ ਆਫਤਾਂ ਦਸਤਕ ਦੇ ਰਹੀਆਂ ਹਨ ਅਤੇ ਭਾਰਤ ਵਿਚ ਫਿਰ ਕਰੋਨਾ ਦੇ ਵਧੇ ਕੇਸਾਂ ਨੇ ਭਾਰਤ ਸਰਕਾਰ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਉਥੇ ਹੀ ਪੰਜਾਬ ਵਿੱਚ ਵੀ ਵਧੇ ਕਰੋਨਾ ਕੇਸਾਂ ਤੋਂ ਬਾਅਦ ਜਿਥੇ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਸਾਰੇ ਜ਼ਿਲਿਆਂ ਦੇ ਸਿਵਲ ਸਰਜਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਪਾਬੰਦੀਆਂ ਲਾਗੂ ਕੀਤੀਆਂ ਹਨ। ਕਰੋਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫ਼ਤਾਂ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਸ ਨਾਲ ਕਈ ਜਗਾ ਤੇ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ।
ਹੁਣ ਪੰਜਾਬ ਵਿੱਚ ਇਥੇ ਅੱਗ ਨਾਲ ਤਬਾਹੀ ਮਚੀ ਹੈ ਜਿੱਥੇ ਦਰਦਨਾਕ ਹਾਦਸਾ ਵਾਪਰਿਆ ਹੈ ਤੇ ਭਾਜੜਾ ਪੈ ਗਈਆਂ ਹਨ,ਜਿੱਥੇ ਇਸ ਘਟਨਾ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਟਾਂਡਾ ਉੜਮੁੜ ਬੇਟ ਖੇਤਰ ਅਧੀਨ ਆਉਂਦੇ ਪਿੰਡ ਟਾਹਲੀ ਤੋਂ ਸਾਹਮਣੇ ਆਈ ਹੈ। ਜਿੱਥੇ ਪਿੰਡ ਦੇ ਵਿੱਚ ਇੱਕ ਸਫਾਈ ਕਰਨ ਵਾਲਾ ਕਰਮਚਾਰੀ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਜਿਸ ਵੱਲੋਂ ਬੱਕਰੀਆਂ ਅਤੇ ਮੁਰਗੀਆਂ ਨੂੰ ਪਾਲਿਆ ਜਾ ਰਿਹਾ ਸੀ। ਉੱਥੇ ਹੀ ਉਸ ਦੀ ਝੌਂਪੜੀ ਨੂੰ ਅਚਾਨਕ ਲੱਗੀ ਅੱਗ ਦੇ ਕਾਰਨ ਜਿੱਥੇ ਸਭ ਕੁਝ ਸੜ ਕੇ ਸੁਆਹ ਹੋ ਗਿਆ ਹੈ।
ਉੱਥੇ ਹੀ ਉਸ ਦੀ ਝੌਂਪੜੀ ਵਿੱਚ ਮੌਜੂਦ ਬੱਕਰੀਆਂ, ਮੁਰਗੀਆਂ, ਰਿਕਸ਼ਾ ਰੇਹੜੀ, ਮੋਟਰ ਸਾਈਕਲ ਅਤੇ ਹੋਰ ਬਹੁਤ ਸਾਰਾ ਸਮਾਨ ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਕੇ ਸੁਆਹ ਹੋ ਗਿਆ ਹੈ। ਇਸ ਅੱਗ ਉਪਰ ਜਿਥੇ ਪਿੰਡ ਵਾਸੀਆਂ ਵੱਲੋਂ ਭਾਰੀ ਮਿਹਨਤ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ।
ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਵੀ ਤੁਰੰਤ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਸ ਤਰ੍ਹਾਂ ਲੱਗੀ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਇਸ ਝੌਂਪੜੀ ਵਿੱਚ ਰਹਿਣ ਵਾਲਾ ਓਮ ਪ੍ਰਕਾਸ਼ ਅਤੇ ਉਸ ਦਾ ਪਰਿਵਾਰ ਝੁੱਗੀ ਵਿੱਚ ਨਹੀਂ ਸੀ। ਜਿਸ ਕਾਰਨ ਉਨ੍ਹਾਂ ਸਭ ਦੀ ਜਾਨ ਬਚ ਗਈ ਹੈ।
Previous Postਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਆਈ ਵੱਡੀ ਮਾੜੀ ਖਬਰ, ਦਿੱਤਾ ਇਹ ਵੱਡਾ ਝਟਕਾ
Next Postਇਥੇ ਹੋਗਿਆ ਵੱਡਾ ਐਲਾਨ, 18 ਤੋਂ 59 ਸਾਲ ਦੀ ਉਮਰ ਵਾਲਿਆਂ ਨੂੰ ਮੁਫ਼ਤ ਮਿਲੇਗੀ ਇਹ ਚੀਜ