ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਵਿੱਚ ਅਪਰਾਧ ਦੇ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ । ਹਰ ਰੋਜ਼ ਹੀ ਅਪਰਾਧੀਆਂ ਦੇ ਵੱਲੋਂ ਕਿਸੇ ਨਾ ਕਿਸੇ ਘਟਨਾ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਤੇ ਬਿਨਾਂ ਪੁਲੀਸ ਪ੍ਰਸ਼ਾਸਨ ਅਤੇ ਕਾਨੂੰਨ ਦੇ ਡਰ ਤੋਂ ।ਇਕਮਾਤਰ ਸਿਰਫ ਪੰਜਾਬ ਹੀ ਅਜਿਹਾ ਸੂਬਾ ਬਚਿਆ ਸੀ ,ਜਿਥੇ ਕ੍ਰਾਈਮ ਦੇ ਨਾਲ ਸਬੰਧਤ ਘਟਨਾਵਾਂ ਦੇ ਵਿਚ ਕਾਫੀ ਕਮੀ ਵੇਖਣ ਨੂੰ ਮਿਲਦੀ ਸੀ । ਪਰ ਬੀਤੇ ਕੁਝ ਸਾਲਾਂ ਤੋਂ ਪੰਜਾਬ ‘ਚ ਵੀ ਕਰਾਈਮ ਦੇ ਨਾਲ ਸਬੰਧਤ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ । ਜਿਸ ਦੇ ਚੱਲਦੇ ਪੁਲਸ ਤੇ ਵੱਲੋਂ ਵੀ ਸਮੇਂ ਸਮੇਂ ਤੇ ਸਖ਼ਤੀ ਵਰਤ ਕੇ ਅਜਿਹੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਕੈਦ ਕੀਤਾ ਜਾਂਦਾ ਹੈ ।
ਤਿਉਹਾਰਾਂ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਤਿਉਹਾਰਾਂ ਨੂੰ ਲੈ ਕੇ ਪੁਲੀਸ ਵੀ ਇਸ ਸਮੇਂ ਪੂਰੀ ਤਰ੍ਹਾਂ ਚੌਕੰਨਾ ਹੈ। ਪੁਲੀਸ ਦੇ ਵੱਲੋਂ ਵੀ ਅਲਰਟ ਪੂਰੇ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਹੈ । ਪੁਲੀਸ ਦੇ ਵੱਲੋਂ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਤਿਉਹਾਰਾਂ ਤੋਂ ਪਹਿਲਾਂ ਪੂਰੇ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖੀ ਜਾ ਸਕੇ । ਇਸ ਵਿਚਕਾਰ ਹੁਣ ਲੁਧਿਆਣਾ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ । ਲੁਧਿਆਣਾ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ।
ਪੁਲੀਸ ਕਮਿਸ਼ਨਰ ਦੇ ਵੱਲੋਂ ਹੁਣ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠ ਹੋਣ ਤੇ ਪਾਬੰਦੀ ਹੋਵੇਗੀ । ਜਿਸ ਤਰ੍ਹਾਂ ਪੰਜਾਬ ਦੀ ਵਿੱਚ ਵੱਖ ਵੱਖ ਥਾਵਾਂ ਤੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨੇ ਕਰ ਰਹੇ ਨੇ , ਇਸੇ ਨੂੰ ਲੈ ਕੇ ਹੁਣ ਪੁਲਿਸ ਕਮਿਸ਼ਨਰ ਦੇ ਵੱਲੋਂ ਰੈਲੀਆਂ, ਧਰਨੇ ,ਜਲੂਸ ਆਦਿ ਲਈ ਸੈਕਟਰ 39 ਏ ਪੁੱਡਾ ਗਰਾਊਂਡ ਸਾਹਮਣੇ ਵਰਧਮਾਨ ਮਿੱਲ , ਚੰਡੀਗਡ਼੍ਹ ਰੋਡ ਮੁਕਰਰ ਕੀਤੀ ਥਾਂ ਤੋਂ ਇਲਾਵਾ ਬਿਨਾਂ ਮਨਜ਼ੂਰੀ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਉਪਰ ਸਖ਼ਤ ਪਾਬੰਦੀ ਲਗਾਈ ਗਈ ਹੈ ।
ਜਿੱਥੇ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਤਿਉਹਾਰਾਂ ਨੂੰ ਲੈ ਕੇ ਕੀਤਾ ਗਿਆ ਹੈ ਉੱਥੇ ਹੀ ਪੰਜਾਬ ਦੇ ਵਿੱਚ ਫਿਰ ਤੋਂ ਵਧਣੇ ਸ਼ੁਰੂ ਹੋ ਚੁੱਕੇ ਹਨ । ਇਸ ਦੇ ਚੱਲਦੇ ਹੁਣ ਲੁਧਿਆਣਾ ਪੁਲੀਸ ਦੇ ਵੱਲੋਂ ਇਸ ਤੇ ਸਖ਼ਤ ਹੁੰਦੇ ਹੋਏ ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਹੈ । ਇਸ ਤੋਂ ਇਲਾਵਾ ਹਥਿਆਰ ਲੈ ਕੇ ਚੱਲਣ ਵਾਲੇ ਅਤੇ ਅੱਗਜਨੀ ਵਾਲੇ ਤਰਲ ਪਦਾਰਥਾਂ ਨੂੰ ਲੈ ਕੇ ਚੱਲਣ ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ।
Previous Postਖੁਸ਼ਖਬਰੀ: ਸਕੂਲਾਂ ਚ ਇਹਨਾਂ ਕਲਾਸਾਂ ਦੇ ਬੱਚਿਆਂ ਦੀਆਂ ਫੀਸਾਂ ਮਾਫ਼ ਕਰਨ ਬਾਰੇ ਹੋ ਗਿਆ ਇਹ ਐਲਾਨ , ਮਾਪਿਆਂ ਚ ਖੁਸ਼ੀ
Next Postਪੰਜਾਬ ਚ ਵਿਆਹ ਦੀ ਪਹਿਲੀ ਰਾਤ ਹੀ ਲਾੜੀ ਨੇ ਚਾੜਤਾ ਇਹ ਚੰਦ – ਹੋ ਗਈ ਲਾਲਾ ਲਾਲਾ