ਪੰਜਾਬ ਚ ਇਥੇ ਅਚਾਨਕ ਇਸ ਕਾਰਨ ਹੈਲੀਕਪਟਰ ਨੂੰ ਸਕੂਲ ਚ ਉਤਾਰਿਆ ਗਿਆ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਪੋਹ ਮਹੀਨੇ ਦੀ ਕੜਕਦੀ ਠੰਢ ਦੀ ਅੱਜ ਤੋਂ ਪੰਜਾਬ ਭਰ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ। ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਧੁੰਦ ਪਈ । ਜਿਸ ਕਾਰਨ ਆਮ ਜਨਜੀਵਨ ਬਹੁਤ ਹੀ ਪ੍ਰਭਾਵਤ ਹੋਇਆ । ਧੁੰਦ ਏਨੀ ਜ਼ਿਆਦਾ ਕਈ ਜ਼ਿਲ੍ਹਿਆਂ ਦੇ ਵਿੱਚ ਪਈ ਹੈ ਕੀ ਸੜਕ ਤੇ ਚੱਲ ਰਹੇ ਵਾਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਸੜਕਾਂ ਉੱਪਰ ਕੁਝ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਸੀ। ਦੂਜੇ ਪਾਸੇ ਅਜਿਹੇ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ , ਜਿੱਥੇ ਭਾਰੀ ਧੁੰਦ ਦੇ ਕਾਰਨ ਕਈ ਤਰ੍ਹਾਂ ਦੇ ਵੱਡੇ ਹਾਦਸੇ ਵਾਪਰ ਗਏ। ਇਸ ਸੰਘਣੀ ਧੁੰਦ ਦੇ ਕਾਰਨ ਜਿੱਥੇ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਵਿੱਚ ਇਸ ਮੌਸਮ ਦੀ ਖਰਾਬੀ ਦੇ ਚੱਲਦੇ ਹੁਣ ਇੱਕ ਹੈਲੀਕਾਪਟਰ ਨੂੰ ਇਕ ਸਕੂਲ ਦੇ ਵਿਚ ਹੀ ਉਤਾਰਿਆ ਆਖਿਆ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਜੰਮੂ ਤੋਂ ਚੰਡੀਗੜ੍ਹ ਜਾ ਰਹੇ ਕੇਂਦਰ ਸਰਕਾਰ ਦੇ ਪਵਨ ਹੰਸ ਹੈਲੀਕਾਪਟਰ ਦੀ ਅਚਾਨਕ ਵਿਜ਼ੀਬਿਲਟੀ ਪੈ ਰਹੀ ਧੁੰਦ ਦੇ ਕਾਰਨ ਘਟ ਗਈ । ਹੈਲੀਕਾਪਟਰ ਦੀ ਵਿਜ਼ੀਬਿਲਟੀ ਘਟਣ ਦੇ ਕਾਰਨ ਇਸ ਹੈਲੀਕਾਪਟਰ ਨੂੰ ਜਲੰਧਰ ਦੇ ਭੋਗਪੁਰ ਨੇੜੇ ਇਕ ਨਿਜੀ ਸਕੂਲ ਦੇ ਵਿਚ ਹੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਇਸ ਹੈਲੀਕਾਪਟਰ ਦੇ ਵਿੱਚ ਪਾਇਲਟ ਅਤੇ ਉਨ੍ਹਾਂ ਦੇ ਇੰਜੀਨੀਅਰ ਸਵਾਰ ਸਨ ।

ਉੱਥੇ ਹੀ ਸੂਤਰਾਂ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਹੈਲੀਕਾਪਟਰ ਦੇ ਉਡਾਨ ਭਰਨ ਤੋਂ ਬਾਅਦ ਜਦੋਂ ਹੀ ਹੈਲੀਕਾਪਟਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਪਹੁੰਚਿਆ ਤਾਂ ਅਚਾਨਕ ਇਸ ਹੈਲੀਕਾਪਟਰ ਦੀ ਵਿਜ਼ੀਬਿਲਟੀ ਘਟਣੀ ਸ਼ੁਰੂ ਹੋ ਗਈ । ਵਿਜ਼ੀਬਿਲਟੀ ਘਟਣ ਦੇ ਕਾਰਨ ਹੈਲੀਕਾਪਟਰ ਦੇ ਪਾਇਲਟ ਨੇ ਦੱਸਿਆ ਕਿ ਪੱਚੀ ਕਿਲੋਮੀਟਰ ਦੇ ਘੇਰੇ ਵਿੱਚ ਉਸ ਨੂੰ ਕੁਝ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਸੀ , ਕਿਉਂਕਿ ਅਸਮਾਨ ਦੇ ਵਿੱਚ ਬਦਲ ਰਹੇ ਮੌਸਮ ਦੇ ਕਾਰਨ ਧੁੰਦ ਹੀ ਧੁੰਦ ਤੇ ਸੰਘਣੇ ਬੱਦਲ ਦਿਖਾਈ ਦੇ ਰਹੇ ਸਨ ।

ਇਸ ਹਾਲਤ ਨੂੰ ਵੇਖਦੇ ਹੋਏ ਪਾਇਲਟ ਨੇ ਸਮਝਦਾਰੀ ਦਿਖਾਈ ਤੇ ਹੈਲੀਕਾਪਟਰ ਭੋਗਪੁਰ ਦੇ ਇਕ ਨਿਜੀ ਸਕੂਲ ਦੇ ਵਿਚ ਸੁਰੱਖਿਅਤ ਉਤਾਰ ਦਿੱਤਾ ਗਿਆ । ਉਥੇ ਹੀ ਜਦੋਂ ਭੋਗਪੁਰ ਪ੍ਰਸ਼ਾਸਨ ਇਸ ਸਬੰਧੀ ਜਾਣਕਾਰੀ ਮਿਲੀ ਕਿ ਭੋਗਪੁਰ ਦੇ ਵਿਚ ਅਚਾਨਕ ਹੈਲੀਕਾਪਟਰਾਂ ਦੀ ਲੈਂਡਿੰਗ ਹੋਈ ਹੈ ਤਾਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਹੈਲੀਕਾਪਟਰ ਦੀ ਸੁਰੱਖਿਆ ਰਿਲੀਫ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ।