ਪੰਜਾਬ ਚ ਆ ਰਿਹਾ ਮੀਂਹ – ਦੇਖੋ ਇਸ ਹਫਤੇ ਕਿਸ ਕਿਸ ਦਿਨ ਕਿਥੇ ਪੈ ਸਕਦਾ ਭਾਰੀ ਮੀਂਹ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਭਾਰਤ ਵਿਚ ਪੈਣ ਵਾਲੀ ਗਰਮੀ ਨੇ ਜਿਥੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਹੀ ਇਸ ਗਰਮੀ ਦੇ ਚਲਦਿਆਂ ਹੋਇਆਂ ਪ੍ਰਭਾਵਤ ਹੋਏ ਹਨ। ਬਿਜਲੀ ਦੇ ਲੱਗਣ ਵਾਲੇ ਕੱਟ ਦੇ ਚਲਦਿਆਂ ਹੋਇਆਂ ਵੀ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਸ ਕਾਰਨ ਕਈ ਲੋਕਾਂ ਦੇ ਕੰਮ ਕਾਰ ਰੁਕ ਜਾਂਦੇ ਹਨ। ਉੱਥੇ ਹੀ ਗਰਮੀ ਤੋਂ ਰਾਹਤ ਨਾ ਮਿਲਣ ਦੇ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਆਉਣ ਵਾਲੇ ਦਿਨਾਂ ਦੀ ਜਾਣਕਾਰੀ ਜਿੱਥੇ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ ਉਥੇ ਹੀ ਪੂਰੇ ਦੇਸ਼ ਅੰਦਰ ਲੋਕਾਂ ਵੱਲੋਂ ਬਰਸਾਤ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ।

ਹੁਣ ਪੰਜਾਬ ਵਿੱਚ ਹਫਤੇ ਦੇ ਕਿਸ ਕਿਸ ਦਿਨ ਮੀਂਹ ਆ ਸਕਦਾ ਹੈ, ਇਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਹੁਣ ਬਰਸਾਤ ਦੇ ਆਉਣ ਦੀ ਖ਼ਬਰ ਜਾਰੀ ਕੀਤੀ ਗਈ ਹੈ। ਜਿੱਥੇ 16 ਤੋਂ 20 ਜੂਨ ਦੇ ਦੌਰਾਨ ਸਮੁੱਚੇ ਭਾਰਤ ਵਿੱਚ ਪ੍ਰੀ ਮਾਨਸੂਨ ਦੇ ਚਲਦਿਆਂ ਹੋਇਆਂ ਮੀਂਹ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ। ਜਿੱਥੇ 16 ਜੂਨ ਤੋਂ ਮੌਸਮ ਵਿੱਚ ਤਬਦੀਲੀ ਆ ਜਾਵੇਗੀ ਅਤੇ ਮੀਂਹ ਹਨੇਰੀ ਅਤੇ ਚਮਕ ਨਾਲ ਛਿੱਟੇ ਪੈਣ ਦਾ ਪਤਾ ਲਗਾਇਆ ਜਾ ਰਿਹਾ ਹੈ ਉਥੇ ਹੀ 18 ਅਤੇ 19 ਜੂਨ ਨੂੰ ਬਹੁਤ ਸਾਰੇ ਭਾਰਤ ਅਤੇ ਪੰਜਾਬ ਤੇ ਸਿਰਸਾ ,ਫਤਿਆਬਾਦ, ਹਨੂੰਮਾਨਗੜ੍ਹ ,ਗੰਗਾਨਗਰ,ਵਿੱਚ ਭਾਰੀ ਮੀਂਹ ਪੈਣ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ।

ਇਹ ਪੰਜਾਬ ਦੇ ਕਈ ਜ਼ਿਲਿਆਂ ਦੇ ਵਿੱਚ ਫਰੀਦਕੋਟ, ਮੋਗਾ ,ਤਰਨਤਾਰਨ, ਅੰਮ੍ਰਿਤਸਰ,ਫਿਰੋਜ਼ਪੁਰ,ਬਠਿੰਡਾ, ਲੁਧਿਆਣਾ ,ਫਾਜ਼ਿਲਕਾ, ਪਟਿਆਲਾ, ਬਰਨਾਲਾ, ਸੰਗਰੂਰ,ਮਾਨਸਾ, ਮਲੇਰਕੋਟਲਾ ,ਮੁਕਤਸਰ ਵਿੱਚ 17 ਜੂਨ ਤੋਂ ਲੈ ਕੇ 19 ਜੂਨ ਤੱਕ ਭਾਰੀ ਬਰਸਾਤ ਵੀ ਹੋ ਸਕਦੀ ਹੈ ਅਤੇ ਇਸ ਹੋਣ ਵਾਲੀ ਬਰਸਾਤ ਦਾ ਕਿਸਾਨਾਂ ਨੂੰ ਵਧੇਰੇ ਲਾਭ ਹੋਵੇਗਾ ਜਿਥੇ ਝੋਨੇ ਦੀ ਲਵਾਈ ਦੇ ਦੌਰਾਨ ਉਨ੍ਹਾਂ ਨੂੰ ਰਾਹਤ ਮਿਲ ਸਕੇਗੀ।

18 ਤੋਂ 20 ਜੂਨ ਤੱਕ ਜਿੱਥੇ ਭਾਰਤ ਅਤੇ ਯੂਪੀ ਵਿੱਚ ਮੌਨਸੂਨ ਵੀ ਹੋ ਸਕਦੀ ਹੈ। ਉਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਭਾਰਤ ਵਿੱਚ ਮੀਂਹ ਪੈਣ ਦੇ ਆਸਾਰ ਦੱਸੇ ਗਏ ਹਨ। ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬਿਆਂ ਵਿਚ ਵੀ ਭਾਰੀ ਬਰਸਾਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।