ਪੰਜਾਬ ਚ ਆਨਲਾਈਨ ਕਲਾਸਾਂ ਬਾਰੇ ਹੁਣ ਬਦਲ ਲਿਆ ਸਰਕਾਰ ਨੇ ਫੈਸਲਾ – ਇਸ ਤਰੀਕ ਤੱਕ ਸਕੂਲਾਂ ਚ ਜਾਣਗੇ ਬੱਚੇ

ਆਈ ਤਾਜ਼ਾ ਵੱਡੀ ਖਬਰ 

ਮਾਨ ਸਰਕਾਰ ਵੱਲੋਂ ਜਿਥੇ ਪੰਜਾਬ ਦੇ ਹਰ ਖੇਤਰ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ , ਇਸੇ ਵਿਚਕਾਰ ਜੇ ਗੱਲ ਕੀਤੀ ਜਾਵੇ ਸਿੱਖਿਆ ਦੇ ਖੇਤਰ ਵਿਚ ਤਾਂ ਸਿੱਖਿਆ ਖੇਤਰ ਵਿੱਚ ਵੀ ਵਿਕਾਸ ਲਈ ਮਾਨ ਸਰਕਾਰ ਵੱਲੋਂ 15 ਤੋ 31 ਮਈ ਤਕ ਬਚਿਆ ਦੀ ਵਧ ਰਹੀ ਗਰਮੀ ਕਾਰਨ ਆਨਲਾਈਨ ਕਲਾਸ ਲਗਾਉਣ ਦਾ ਫ਼ੈਸਲਾ ਕੀਤਾ ਸੀ , ਜਿਸ ਨੂੰ ਕਿ ਹੁਣ ਮਾਨ ਸਰਕਾਰ ਦੇ ਵੱਲੋਂ ਵਾਪਸ ਲੈ ਲਿਆ ਗਿਆ ਹੈ । ਜਿਸ ਦੇ ਚਲਦੇ ਹੁਣ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੰਦਰਾਂ ਮਈ ਤੋਂ ਲੈ ਕੇ ਇਕੱਤੀ ਮਈ ਤੱਕ ਸਕੂਲਾਂ ਵਿੱਚ ਬੱਚੇ ਜਾ ਕੇ ਪੜ੍ਹਾਈ ਕਰਨਗੇ । ਇਸ ਤੋਂ ਬਾਅਦ ਇਕ ਜੂਨ ਤੋਂ ਲੈ ਕੇ ਤੀਹ ਜੂਨ ਤੱਕ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋਣਗੀਆਂ । ਜਿਸ ਦੀ ਜਾਣਕਾਰੀ ਖ਼ੁਦ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਵੱਲੋਂ ਦਿੱਤੀ ਗਈ ਹੈ ।

ਉਨ੍ਹਾਂ ਵੱਲੋਂ ਆਖਿਆ ਗਿਆ ਹੈ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਦੀ ਮੰਗ ਨੂੰ ਵੇਖਦੇ ਹੋਏ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਤਹਿਤ ਹੁਣ ਪੰਦਰਾਂ ਤੋਂ ਲੈ ਕੇ ਇਕੱਤੀ ਮਈ ਤਕ ਸਕੂਲਾਂ ਵਿੱਚ ਆਫਲਾਈਨ ਮੋਡ ਵਿਚ ਬੱਚਿਆਂ ਦੀਆਂ ਕਲਾਸਾਂ ਲਾੳੁਣ ਦਾ ਫ਼ੈਸਲਾ ਲਿਆ ਗਿਆ ਹੈ । ਦੱਸ ਦੇਈਏ ਕਿ ਪੰਜਾਬ ਦੀ ਮਾਨ ਸਰਕਾਰ ਨੇ ਵਧ ਰਹੀ ਗਰਮੀ ਕਰ ਕੇ ਇਹ ਫ਼ੈਸਲਾ ਲਿਆ ਸੀ । ਪਰ ਬੱਚਿਆਂ ਦੇ ਮਾਪਿਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੈਣ ਦੀ ਬਜਾਏ ਸਗੋਂ ਆਫਲਾਈਨ ਕਲਾਸਾਂ ਲਾਈਆਂ ਜਾਵੇ । ਜਿਸ ਦੇ ਚਲਦੇ ਹੁਣ ਮਾਨ ਸਰਕਾਰ ਦੇ ਵੱਲੋਂ ਆਪਣਾ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ । ਜਿਸ ਦੇ ਚੱਲਦੇ ਹੁਣ ਬੱਚੇ 15 ਤੋਂ 31 ਮਈ ਤੱਕ ਸਕੂਲਾਂ ਵਿੱਚ ਜਾ ਕੇ ਹੀ ਪੜ੍ਹਾਈ ਕਰਨਗੇ।

ਇਸ ਤੋਂ ਬਾਅਦ 1 ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਹੋਣਗੀਆਂ। ਜ਼ਿਕਰਯੋਗ ਹੈ ਕਿ ਮਾਨ ਸਰਕਾਰ ਦੇ ਪਹਿਲੇ ਵੱਲੋ ਪਹਿਲਾਂ ਵਧ ਰਹੀ ਗਰਮੀ ਦੇ ਚੱਲਦੇ ਸਕੂਲ ਦਾ ਸਮਾਂ ਵੀ ਬਦਲ ਕੇ ਸਵੇਰ ਦਾ ਅਤੇ 4 ਤੋਂ 5 ਘੰਟੇ ਤੱਕ ਕਰ ਦਿੱਤਾ ਸੀ।ਜਿਸ ਮੁਤਾਬਕ ਹੀ ਹੁਣ ਬੱਚਿਆਂ ਦੇ ਸਕੂਲ ਲੱਗਣਗੇ । ਜ਼ਿਕਰਯੋਗ ਹੈ ਕਿ ਜਦੋਂ ਦੁਨੀਆਂ ਚ ਕਰੋਨਾ ਮਹਾਂਮਾਰੀ ਆਈ ਸੀ ਤਾਂ ਉਸ ਸਮੇਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗੀਆਂ ਸੀ ਜਿਸ ਕਾਰਨ ਬੱਚਨ ਪਡ਼੍ਹਾਈ ਕਰਨ ਦੇ ਵਿੱਚ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।

ਇਸੇ ਵਿਚਕਾਰ ਜਦੋ ਮਾਨ ਸਰਕਾਰ ਦੇ ਵਲੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਸਨ ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਹੈ ਤੇ ਆਖਿਰਕਾਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ ।