ਪੰਜਾਬ ਚ ਆਉਣ ਵਾਲੇ 3 ਦਿਨਾਂ ਚ ਮੀਂਹ ਦਾ ਮੌਸਮ ਵਿਭਾਗ ਵਲੋਂ ਜਾਰੀ ਹੋਇਆ ਅਲਰਟ, ਗਰਮੀ ਤੋਂ ਮਿਲੇਗੀ ਰਾਹਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਪੈਣ ਵਾਲੀ ਅੱਤ ਦੀ ਗਰਮੀ ਦੇ ਚਲਦਿਆਂ ਹੋਇਆ ਜਿੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਮੌਸਮ ਵਿਭਾਗ ਨੇ ਜਿਥੇ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਬਰਸਾਤ ਦੇ ਹੋਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਉਥੇ ਹੀ ਲੋਕਾਂ ਵੱਲੋਂ ਮੌਨਸੂਨ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਥੇ ਦੱਸਿਆ ਗਿਆ ਸੀ ਕਿ 30 ਜੂਨ ਤੋਂ ਮੌਨਸੂਨ ਪੰਜਾਬ ਵਿੱਚ ਦਸਤਕ ਦੇਵੇਗੀ ਅਤੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲ ਜਾਵੇਗੀ।

ਪਰ ਹੁੰਮਸ ਭਰੀ ਗਰਮੀ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਨਹੀਂ ਮਿਲੀ। ਹੁਣ ਪੰਜਾਬ ਵਿੱਚ ਹੋਣ ਵਾਲੇ ਤਿੰਨ ਦਿਨਾਂ ਦੇ ਦੌਰਾਨ ਮੀਂਹ ਦੇ ਮੌਸਮ ਬਾਰੇ ਜਾਣਕਾਰੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਜਿੱਥੇ ਅਲਰਟ ਜਾਰੀ ਹੋਇਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਜਾਣਕਾਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲ਼ੇ ਦਿਨਾਂ ਦੇ ਵਿਚ ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਇਸ ਸਮੇਂ ਮੌਨਸੂਨ ਪੰਜਾਬ ਵਿੱਚ ਸਰਗਰਮ ਹੋ ਚੁੱਕਾ ਹੈ ਉਥੇ ਹੀ 9 ਅਤੇ 10 ਜੁਲਾਈ ਨੂੰ ਪੰਜਾਬ ਦੇ ਕੁਝ ਵੱਖ ਵੱਖ ਥਾਵਾਂ ਉਪਰ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ।

ਜਿਸ ਨਾਲ ਲੋਕਾਂ ਨੂੰ ਇਸ ਬਰਸਾਤ ਦੇ ਦੌਰਾਨ ਰਾਹਤ ਮਿਲੇਗੀ ਅਤੇ ਬੂੰਦਾਬਾਂਦੀ ਅਤੇ ਹਲਕੀ ਬਾਰਸ਼ ਦਾ ਅਨੁਮਾਨ ਵੀ ਕੁਝ ਥਾਵਾਂ ਤੇ ਦੱਸਿਆ ਗਿਆ ਹੈ। ਉੱਤਰੀ ਪੰਜਾਬ ਅਤੇ ਉੱਤਰੀ ਹਰਿਆਣਾ, ਚੰਡੀਗੜ੍ਹ ਅਤੇ ਦੱਖਣੀ ਰਾਜਸਥਾਨ ਦੇ ਵਿਚ ਜਿੱਥੇ 9 ਜੁਲਾਈ ਤੋਂ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਹੈ।

ਉੱਥੇ ਹੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ 8 ਤੋਂ 10 ਜੁਲਾਈ ਤੱਕ ਬਰਸਾਤ ਹੋਵੇਗੀ। ਪੰਜਾਬ ਦੇ ਵਿੱਚ ਜਿਥੇ ਵੱਖ-ਵੱਖ ਜ਼ਿਲ੍ਹਿਆਂ ਵਿਚ ਜਿਨ੍ਹਾਂ ਵਿਚ ਫਤਹਿਗੜ੍ਹ ਸਾਹਿਬ, ਐਸ ਏ ਐਸ ਨਗਰ, ਨਵਾਂਸ਼ਹਿਰ,ਗੁਰਦਾਸਪੁਰ, ਰੂਪਨਗਰ,ਹੁਸ਼ਿਆਰਪੁਰ, ਪਠਾਨਕੋਟ ਵਿੱਚ ਵੀ 8 ਜੁਲਾਈ ਨੂੰ ਬਰਸਾਤ ਹੋ ਸਕਦੀ ਹੈ। ਰੂਪਨਗਰ ਦੇ ਵਿੱਚ ਜਿੱਥੇ ਸਭ ਤੋਂ ਬਾਅਦ ਬਰਸਾਤ 202.6 ਮਿਲੀਮੀਟਰ ਸੀਜ਼ਨਲ 1 ਤੋਂ 7 ਜੁਲਾਈ ਤੱਕ ਦਰਜ ਕੀਤੀ ਗਈ ਹੈ।