ਪੰਜਾਬ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ: iPhone 11 ਲਈ ਨਾਬਾਲਗ ਨੇ ਦੋਸਤ ਦਾ ਕੀਤਾ ਕਤਲ, ਲਾਸ਼ ਦੇ ਕੀਤੇ 2 ਟੁਕੜੇ
ਪਟਿਆਲਾ (ਰਾਜਪੁਰਾ) – ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਇਕ ਦੋਸਤ ਵੱਲੋਂ ਦੋਸਤ ਦੇ ਕਤਲ ਦੀ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 17 ਸਾਲਾ ਨਵਜੋਤ ਸਿੰਘ ਦੀ ਲਾਸ਼ ਦੇ 2 ਹਿੱਸੇ ਰੇਲਵੇ ਲਾਈਨ ਕੋਲੋਂ ਮਿਲੇ, ਜਿਸ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਉਨ੍ਹਾਂ ਦਾ ਕਤਲ ਉਸਦੇ ਹੀ 16 ਸਾਲਾ ਦੋਸਤ ਅਮਨਜੋਤ ਸਿੰਘ ਵੱਲੋਂ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ, ਕਤਲ ਦੀ ਵਜ੍ਹਾ ਸਿਰਫ ਇੱਕ iPhone 11 ਸੀ। 24 ਮਾਰਚ ਨੂੰ ਨਵਜੋਤ ਨੇ ਆਪਣਾ ਜਨਮਦਿਨ ਮਨਾਇਆ ਅਤੇ ਅਗਲੇ ਦਿਨ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਦੋਸਤਾਂ ਨਾਲ ਹਰਿਦੁਆਰ ਜਾ ਰਿਹਾ ਹੈ। ਕੁਝ ਸਮੇਂ ਬਾਅਦ ਉਸ ਨੇ ਕਿਹਾ ਕਿ ਉਹ ਘਰ ਵਾਪਸ ਆ ਰਿਹਾ ਹੈ – ਪਰ ਘਰ ਕਦੇ ਨਹੀਂ ਪੁੱਜਿਆ।
ਪਰਿਵਾਰ ਵੱਲੋਂ ਖੋਜ ਕਰਨ ‘ਤੇ ਪਤਾ ਲੱਗਾ ਕਿ ਨਵਜੋਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਨ ਮਗਰੋਂ, ਲਾਸ਼ ਦੇ 2 ਟੁਕੜੇ ਕਰਕੇ ਰੇਲਵੇ ਪਟੜੀ ‘ਤੇ ਸੁੱਟ ਦਿੱਤੇ ਗਏ। ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਅਮਨਜੋਤ ਨੇ ਇਹ ਕੰਮ ਹੋਰ ਇੱਕ 14 ਸਾਲਾ ਬੱਚੇ ਨੂੰ ਹਜ਼ਾਰ ਰੁਪਏ ਅਤੇ ਧਮਕੀ ਦੇ ਕੇ ਕਰਵਾਇਆ।
ਅਮਨਜੋਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਾਬਾਲਗ ਹੋਣ ਕਰਕੇ ਉਸ ਨੂੰ ਅਦਾਲਤ ਰਾਹੀਂ ਬਾਲ ਸੰਸਥਾ ਭੇਜਿਆ ਜਾ ਰਿਹਾ ਹੈ।