ਪੰਜਾਬ ਚ ਆਇਆ ‘ਮੰਕੀਪਾਕਸ’, ਵਿਦਿਆਰਥੀ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸਕੂਲ ਚ ਆਨਲਾਈਨ ਕਲਾਸਾਂ ਦੇ ਹੁਕਮ

ਆਈ ਤਾਜ਼ਾ ਵੱਡੀ ਖਬਰ 

ਬੀਤੇ 2 ਸਾਲਾਂ ਤੋਂ ਕਰੋਨਾ ਨੂੰ ਕਾਬੂ ਕਰਵਾਉਣ ਵਾਸਤੇ ਸਰਕਾਰ ਵੱਲੋਂ ਜਿਥੇ ਸਖਤ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿੱਥੇ ਕਾਫੀ ਲੰਮਾ ਸਮਾਂ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ। ਜਿੱਥੇ ਕਰੋਨਾ ਟੀਕਾਕਰਨ ਮੁਹਿੰਮ ਦਾ ਆਰੰਭ ਕੀਤਾ ਗਿਆ। ਉਥੇ ਹੀ ਸਖ਼ਤ ਹਦਾਇਤਾਂ ਵੀ ਲਾਗੂ ਰੱਖੀਆਂ ਗਈਆਂ ਸਨ। ਇਨ੍ਹਾਂ ਸਭ ਪਾਬੰਦੀਆਂ ਦੇ ਚਲਦਿਆਂ ਹੋਇਆਂ ਜਿੱਥੇ ਇਨਾ ਕੇਸਾਂ ਵਿੱਚ ਕਾਫੀ ਕਮੀ ਆ ਗਈ ਸੀ ਜਿਸ ਤੋਂ ਬਾਅਦ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਵਿਦਿਅਕ ਅਦਾਰਿਆਂ ਨੂੰ ਵੀ ਖੋਲ੍ਹ ਦਿੱਤਾ ਗਿਆ। ਜਿੱਥੇ ਸਕੂਲ ਆਉਣ ਵਾਲੇ ਅਧਿਆਪਕਾਂ ਤੇ ਬੱਚਿਆਂ ਲਈ ਕਰੋਨਾ ਟੀਕਾਕਰਨ ਲਾਜ਼ਮੀਂ ਕੀਤਾ ਗਿਆ ਹੈ। ਉਥੇ ਹੀ ਵਿੱਦਿਅਕ ਅਦਾਰਿਆਂ ਵਿੱਚ ਮੁੜ ਤੋਂ ਕਰੋਨਾ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਹੁਣ ਪੰਜਾਬ ਵਿੱਚ ਵਿਦਿਆਰਥੀ ਦੀ ਮੰਕੀਪਾਕਸ ਦੀ ਪਾਜ਼ਿਟਿਵ ਰਿਪੋਰਟ ਆਉਣ ਉਪਰ ਸਕੂਲ ਵਿੱਚ ਆਨਲਾਈਨ ਕਲਾਸਾਂ ਦੇ ਹੁਕਮ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਹਾਲੀ ਜ਼ਿਲੇ ਦੇ ਅਧੀਨ ਆਉਂਦੇ ਇੱਕ ਨਿੱਜੀ ਸਕੂਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਸਕੂਲ ਵਿੱਚ ਬੱਚਿਆਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਚੌਥੀ ਕਲਾਸ ਦਾ ਇਕ ਬੱਚੇ ਦੀ ਮੰਕੀਪਾਕਸ ਦੀ ਪਾਜ਼ਿਟਿਵ ਰਿਪੋਰਟ ਆਉਣ ਉਪਰ ਚੌਥੀ ਕਲਾਸ ਦੀ ਜਮਾਤ ਦੀ ਪੜ੍ਹਾਈ ਆਨਲਾਈਨ ਕੀਤੀ ਗਈ ਹੈ।

ਜਿੱਥੇ ਸਕੂਲ ਵੱਲੋਂ ਐਨ ਸ਼ੈਕਸ਼ਨ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਕਲਾਸ ਵਿੱਚ ਇੱਕ ਬੱਚਾ ਇਸ ਬਿਮਾਰੀ ਤੋਂ ਪੀੜਤ ਆਇਆ ਹੈ ਜਿਸ ਦੇ ਚਲਦਿਆਂ ਹੋਇਆਂ 23 ਜੁਲਾਈ ਤੱਕ ਆਨਲਾਈਨ ਕਲਾਸ ਲਗਾਈ ਜਾ ਰਹੀ ਹੈ ਕਿ ਵਿਦਿਆਰਥੀਆਂ ਨੂੰ ਸਕੂਲ ਆਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਖਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਜਾਣਕਾਰੀ ਕਿੱਧਰੇ ਵੀ ਸਾਂਝੀ ਨਾ ਕੀਤੀ ਜਾਵੇ।

ਇਸ ਬਾਬਤ ਜਦੋਂ ਸਿਵਲ ਸਰਜਨ ਡਾਕਟਰ ਆਦਰਸ਼ ਪਾਲ ਕੌਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਬਤ ਪਤਾ ਹੈ ਕਿ ਵਿਦਿਆਰਥੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਿੱਥੇ ਚਾਰ ਤੋਂ ਪੰਜ ਵਿਦਿਆਰਥੀਆਂ ਵਿੱਚ ਮੰਕੀਪਾਕਸ ਦੇ ਲੱਛਣ ਸਾਹਮਣੇ ਆਉਣ ਤੇ ਟੈਸਟ ਕੀਤੇ ਗਏ ਸਨ। ਪਰ ਸਕੂਲ ਵਿਚ ਅਜਿਹਾ ਮਾਮਲਾ ਸਾਹਮਣੇ ਆਉਣ ਤੇ ਸਕੂਲ ਨੂੰ ਬੰਦ ਕੀਤੇ ਜਾਣ ਬਾਬਤ ਸਿਹਤ ਵਿਭਾਗ ਵੱਲੋਂ ਕੋਈ ਸੁਨੇਹਾ ਨਹੀਂ ਭੇਜਿਆ ਗਿਆ।