ਪੰਜਾਬ ਚ ਅੱਜ ਬਿਜਲੀ ਦੀ ਲਿਸ਼ਕੋਰ ਨਾਲ ਪੈ ਸਕਦਾ ਮੀਂਹ , ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ

ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਆਏ ਹਾਂ ਭਾਰਤੀ ਮੌਸਮ ਵਿਭਾਗ (IMD) ਦੀ ਨਵੀਂ ਰਿਪੋਰਟ ਮੁਤਾਬਕ, ਪੰਜਾਬ ਵਿੱਚ ਅੱਜ ਮੀਂਹ ਅਤੇ ਬਿਜਲੀ ਦੀ ਲਿਸ਼ਕੋਰ ਪੈ ਸਕਦੀ ਹੈ। ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸਵੇਰ ਦੀ ਸੰਘਣੀ ਧੁੰਦ ਨੇ ਵਿਜ਼ੀਬਿਲਿਟੀ ਘੱਟਾ ਦਿੱਤੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

ਕਿਹੜੇ ਜ਼ਿਲ੍ਹਿਆਂ ਵਿੱਚ ਹੋਵੇਗੀ ਬਾਰਿਸ਼?

ਮੌਸਮ ਪੂਵਾਂਨੁਮਾਨ ਅਨੁਸਾਰ, ਅੱਜ ਅਤੇ ਕੱਲ੍ਹ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਬਿਜਲੀ ਦੀ ਲਿਸ਼ਕੋਰ ਅਤੇ ਬਾਰਿਸ਼ ਵਾਲੇ ਜ਼ਿਲ੍ਹੇ:

IMD ਮੁਤਾਬਕ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਲੇਰਕੋਟਲਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਸੰਗਰੂਰ ਵਿੱਚ ਮੀਂਹ ਅਤੇ ਬਿਜਲੀ ਦੀ ਲਿਸ਼ਕੋਰ ਦੀ ਸੰਭਾਵਨਾ ਹੈ।

5 ਫ਼ਰਵਰੀ ਦਾ ਮੌਸਮ ਪੂਵਾਂਨੁਮਾਨ

ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੱਲ੍ਹ ਬਾਰਿਸ਼ ਹੋ ਸਕਦੀ ਹੈ, ਪਰ ਬਾਕੀ ਥਾਵਾਂ ‘ਤੇ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। 5 ਫ਼ਰਵਰੀ ਲਈ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ।

8 ਫ਼ਰਵਰੀ ਤੋਂ ਹੋਰ ਮੌਸਮੀ ਬਦਲਾਅ

8 ਫ਼ਰਵਰੀ ਤੋਂ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੋ ਸਕਦਾ ਹੈ, ਜਿਸ ਨਾਲ ਮੌਸਮ ਵਿੱਚ ਵੱਡਾ ਤਬਦੀਲੀ ਆ ਸਕਦੀ ਹੈ।

ਤਾਪਮਾਨ ਵਿੱਚ ਉਤਾਰ-ਚੜ੍ਹਾਅ

ਅਗਲੇ 2 ਦਿਨਾਂ ਵਿੱਚ ਬਾਰਿਸ਼ ਦੇ ਬਾਵਜੂਦ, ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਪਰ, ਉਸ ਤੋਂ ਬਾਅਦ ਹਲਕੀ ਗਿਰਾਵਟ ਆ ਸਕਦੀ ਹੈ।

ਧੁੰਦ ਅਤੇ ਵਿਜ਼ੀਬਿਲਿਟੀ ਦੀ ਸਮੱਸਿਆ

ਪਿਛਲੇ 24 ਘੰਟਿਆਂ ਦੌਰਾਨ, ਸੰਘਣੀ ਧੁੰਦ ਦੇ ਕਾਰਨ ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਜਲੰਧਰ, ਅਤੇ ਫਰੀਦਕੋਟ ਵਰਗੇ ਸ਼ਹਿਰਾਂ ਵਿੱਚ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਆਈਆਂ। ਕਈ ਥਾਵਾਂ ‘ਤੇ ਵਿਜ਼ੀਬਿਲਿਟੀ 10 ਮੀਟਰ ਤਕ ਰਹੀ।

5.2°C ਘੱਟੋ-ਘੱਟ ਤਾਪਮਾਨ ਨਾਲ, ਅੰਮ੍ਰਿਤਸਰ ਸਭ ਤੋਂ ਠੰਡਾ ਸ਼ਹਿਰ ਬਣਿਆ।

ਮੌਸਮ ਵਿਭਾਗ ਮੁਤਾਬਕ, ਅਗਲੇ ਕੁਝ ਦਿਨਾਂ ਵਿੱਚ ਮੌਸਮ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। ਪੰਜਾਬ ਦੇ ਵਸਨੀਕਾਂ ਨੂੰ ਆਉਣ ਵਾਲੇ ਮੌਸਮ ਅਨੁਸਾਰ ਆਪਣੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ।