ਆਈ ਤਾਜਾ ਵੱਡੀ ਖਬਰ
ਇਸ ਸਾਲ ਦੇ ਖਤਮ ਹੋਣ ਵਿੱਚ ਇੱਕ ਮਹੀਨੇ ਦਾ ਅੰਤਰ ਰਹਿ ਗਿਆ ਹੈ। ਜਦੋਂ ਇਸ ਸਾਲ ਦੀ ਸ਼ੁਰੂਆਤ ਹੋਣੀ ਸੀ ਤਾਂ ਲੋਕਾਂ ਨੇ 2020 ਸਾਲ ਨੂੰ ਕੁਝ ਖਾਸ ਤਰੀਕੇ ਨਾਲ ਮਨਾਉਣ ਦੇ ਇਰਾਦੇ ਬਣਾਏ ਹੋਏ ਸਨ। ਜਿਸ ਵਿੱਚ ਕੁਝ ਲੋਕਾਂ ਨੇ ਇਸ ਸਾਲ ਦੌਰਾਨ ਬਹੁਤ ਸਾਰੇ ਖਾਸ ਕਾਰਜ ਉਲੀਕ ਰੱਖੇ ਸਨ ਜਿਨ੍ਹਾਂ ਨੂੰ ਸਮਾਂ ਆਉਣ ‘ਤੇ ਅਮਲੀ ਜਾਮਾ ਪਹਿਨਾਇਆ ਜਾਣਾ ਸੀ। ਪਰ ਸਾਲ ਦੀ ਸ਼ੁਰੂਆਤ ਵਿੱਚ ਹੀ ਇਕ ਅਜਿਹੀ ਨਾ-ਮੁਰਾਦ ਬਿਮਾਰੀ ਨੇ ਦਸਤਕ ਦੇ ਦਿੱਤੀ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ।
ਕੋਰੋਨਾ ਵਾਇਰਸ ਦੀ ਇਸ ਬਿਮਾਰੀ ਨੇ ਜਦੋਂ ਇਸ ਦੁਨੀਆਂ ਦੇ ਵਿੱਚ ਦਸਤਕ ਦਿੱਤੀ ਤਾਂ ਹਰ ਇੱਕ ਇਨਸਾਨ ਇਸ ਨੂੰ ਮਹਿਜ਼ ਇੱਕ ਮਜ਼ਾਕ ਸਮਝ ਰਿਹਾ ਸੀ। ਪਰ ਜਿਉਂ ਜਿਉਂ ਇਸ ਨੇ ਲੋਕਾਂ ਨੂੰ ਸੰਕ੍ਰਮਿਤ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਲੋਕਾਂ ਵਿੱਚ ਇਸ ਦਾ ਡਰ ਮਹਿਸੂਸ ਹੋਣਾ ਸ਼ੁਰੂ ਹੋਇਆ। ਇਸ ਸਮੇਂ ਵਿਸ਼ਵ ਦੇ ਵਿੱਚ ਕੋਰੋਨਾ ਦੀ ਬਿਮਾਰੀ ਨੇ ਦੂਜਾ ਵੱਡਾ ਹਮਲਾ ਬੋਲ ਦਿੱਤਾ ਹੈ।
ਵਿਸ਼ਵ ਦੇ ਵਿੱਚ ਭਾਰਤ ਦੇਸ਼ ਵੀ ਇਸ ਬਿਮਾਰੀ ਦੀ ਮਾਰ ਸਹਿ ਰਿਹਾ ਹੈ। ਭਾਰਤ ਦੇ ਸੂਬੇ ਪੰਜਾਬ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ ਸੰਕ੍ਰਮਿਤ ਹੋਏ ਮਰੀਜਾਂ ਦੀ ਕੁੱਲ ਗਿਣਤੀ 151,538 ਹੋ ਗਈ ਹੈ। ਜਿਨ੍ਹਾਂ ਵਿਚੋਂ 138,870 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਪਰ ਅਜੇ ਵੀ 7,888 ਲੋਕ ਇਸ ਵਾਇਰਸ ਨਾਲ ਗ੍ਰਸਤ ਹਨ ਜੋ ਅਜੇ ਇਲਾਜ ਅਧੀਨ ਹਨ। ਅੱਜ ਦੇ ਅੰਕੜਿਆਂ ਮੁਤਾਬਿਕ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ 741 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।
ਇਸ ਦੌਰਾਨ ਕੋਰੋਨਾ ਵਾਇਰਸ ਦੀ ਤਾਬ ਨੂੰ ਨਾ ਝੇਲਦੇ ਹੋਏ 15 ਮਰੀਜ਼ਾਂ ਦੀ ਮੌਤ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ। ਪੰਜਾਬ ਦੇ ਵਿੱਚ ਆਏ ਦਿਨ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੋਰੋਨਾ ਦੀ ਰਫਤਾਰ ਨੂੰ ਘੱਟ ਕਰਨ ਦੇ ਲਈ ਸੂਬਾ ਸਰਕਾਰ ਦੇ ਹੁਕਮਾਂ ਅਧੀਨ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ 1 ਦਸੰਬਰ ਤੋਂ ਰਾਤ ਦੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ।
Previous Postਹੁਣੇ ਹੁਣੇ ਕਰੰਟ ਲਗਨ ਨਾਲ ਪੰਜਾਬ ਦੇ ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਹੋਈ ਮੌਤ, ਛਾਇਆ ਸੋਗ
Next Postਪੰਜਾਬ ਚ ਕਰਫਿਊ ਲਗਨ ਦੇ ਸਮੇਂ ਬਾਰੇ ਆਈ ਤਾਜਾ ਵੱਡੀ ਖਬਰ