ਪੰਜਾਬ ਚ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ ਹੋਇਆ ਮੌਤ ਦਾ ਤਾਂਡਵ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਅਕਸਰ ਕੁਦਰਤੀ ਕਹਿਰ ਨਾਲ ਸੰਬੰਧਿਤ ਕਈ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਪਿਛਲੇ ਕੁਝ ਸਮੇ ਤੋਂ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਈ ਵਾਰੀ ਇਨ੍ਹਾਂ ਘਟਨਾਵਾਂ ਦੇ ਪਿੱਛੇ ਕਾਰਨ ਮਨੁੱਖ ਹੋ ਸਕਦਾ ਹੈ ਕਿਉਂਕਿ ਮਨੁੱਖ ਦੇ ਵੱਲੋਂ ਜੋ ਕੁਦਰਤ ਨਾਲ ਲਗਾਤਾਰ ਛੇੜਛਾੜ ਕੀਤੀ ਜਾ ਰਹੀ ਹੈ ਉਸ ਪਰਿਵਰਤਨ ਕਾਰਨ ਕੁਦਰਤੀ ਆਫਤਾਂ ਆਉਦੀਆ ਹਨ। ਜਿਵੇਂ ਪਿਛਲੇ ਸਮੇਂ ਵਿਚ ਹਿਮਾਚਲ ਪ੍ਰਦੇਸ਼ ਵਿੱਚ ਕੁਦਰਤੀ ਕਹਿਰ ਦੇਖਿਆ ਗਿਆ। ਪਰ ਕੁਝ ਘਟਨਾਵਾਂ ਕੁਦਰਤੀ ਤੌਰ ਤੇ ਵਾਪਰਦੀਆ ਹਨ ਜਿਵੇਂ ਅਸਮਾਨੀ ਬਿਜਲੀ ਡਿੱਗਣਾਜਾਂ ਹੋਰ ਤੁਫ਼ਾਨ ਆਦਿ।

ਇਸੇ ਤਰ੍ਹਾਂ ਹੁਣ ਕੁਦਰਤ ਦੇ ਕਹਿਰ ਨਾਲ ਸੰਬਧਿਤ ਦਰਦਨਾਕ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਪਿੰਡ ਦੇ ਵਿੱਚ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ। ਦਰਅਸਲ ਇਹ ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋ ਸਾਹਮਣੇ ਆ ਰਿਹਾ ਹੈ। ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵਧਾਈ ਵਿਖੇ ਕੁਦਰਤੀ ਕਹਿਰ ਕਾਰਨ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇਸ ਪਿੰਡ ਦੀ ਇੱਕ ਲੜਕੀ ਦੀ ਮੌਤ ਅਚਾਨਕ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਹੋ ਗਈ।

ਦੱਸ ਦਈਏ ਕਿ ਮ੍ਰਿਤਕ ਲੜਕੀ ਦੀ ਉਮਰ 15 ਸਾਲ ਦੀ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸੰਬੰਧੀ ਦੱਸਦੇ ਹੋਏ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਦੋਂ ਉਨ੍ਹਾਂ ਦੀ ਲੜਕੀ ਸ਼ਾਮ ਦੇ ਸਮੇਂ ਖੇਤਾਂ ਵਿੱਚੋਂ ਹਰਾ ਚਾਰਾ ਲੈਣ ਗਈ ਹੋਈ ਸੀ ਤਾਂ ਅਚਾਨਕ ਮੀਂਹ ਪੈਣ ਲੱਗ ਗਿਆ। ਜਿਸ ਦੇ ਚੱਲਦਿਆਂ ਹੀ ਅਸਮਾਨੀ ਬਿਜਲੀ ਤੇਜ਼ੀ ਨਾਲ ਲਸ਼ਕਣ ਲੱਗੀ ਅਤੇ ਅਚਾਨਕ ਅਸਮਾਨੀ ਬਿਜਲੀ ਡਿੱਗੀ ਹੋਈ ਜਿਸ ਕਾਰਨ ਉਹ ਲੜਕੀ ਅਸਮਾਨੀ ਬਿਜਲੀ ਡਿੱਗਣ ‘ਤੇ ਬੁਰੀ ਤਰ੍ਹਾਂ ਝੁਲਸ ਗਈ।

ਜਿਸ ਤੋ ਬਾਅਦ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕ ਲੜਕੀ ਇਕ ਮੱਧ-ਵਰਗੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ। ਛੋਟੀ ਉਮਰ ਵਿਚ ਲੜਕੀ ਦੀ ਇਸ ਤਰ੍ਹਾਂ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿਚ ਹੈ ਦੂਜੇ ਪਾਸੇ ਉਸ ਦੇ ਪਿੰਡ ਵਾਸੀਆਂ ਦੇ ਵੱਲੋਂ ਵੀ ਗਹਿਰਾ ਸੋਗ ਪ੍ਰਗਟਾਇਆ ਜਾ ਰਿਹਾ ਹੈ।