ਪੰਜਾਬ ਚ ਅਗਲੇ 5 ਦਿਨਾਂ ਲਈ ਭਾਰੀ ਮੀਹ ਅਤੇ ਤੇਜ ਹਵਾਵਾਂ ਦੀ ਦਿੱਤੀ ਚਿਤਾਵਨੀ, ਮੌਸਮ ਵਿਭਾਗ ਵਲੋਂ ਜਾਰੀ ਹੋਇਆ ਯੈਲੋ ਅਲਰਟ

ਆਈ ਤਾਜ਼ਾ ਵੱਡੀ ਖਬਰ 

ਇਸ ਵਾਰ ਪੈਣ ਵਾਲੀ ਅੱਤ ਦੀ ਗਰਮੀ ਤੋਂ ਜਿਥੇ ਬੀਤੇ ਦਿਨਾਂ ਤੋਂ ਸ਼ੁਰੂ ਹੋਈ ਬਰਸਾਤ ਦੇ ਚਲਦਿਆਂ ਹੋਇਆਂ ਵੱਡੀ ਰਾਹਤ ਮਿਲੀ ਹੈ। ਉੱਥੇ ਹੀ ਬਹੁਤ ਸਾਰੇ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਨੂੰ ਇਸ ਭਾਰੀ ਬਰਸਾਤ ਅਤੇ ਤੇਜ਼ ਹਨ੍ਹੇਰੀ ਅਤੇ ਅਸਮਾਨੀ ਬਿਜਲੀ ਦੇ ਕਾਰਨ ਕਈ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਪੰਜਾਬ ਵਿੱਚ ਅਗਲੇ 5 ਦਿਨਾਂ ਲਈ ਭਾਰੀ ਮੀਹ ਅਤੇ ਤੇਜ ਹਵਾਵਾਂ ਦੀ ਦਿੱਤੀ ਚਿਤਾਵਨੀ, ਮੌਸਮ ਵਿਭਾਗ ਵਲੋਂ ਜਾਰੀ ਹੋਇਆ ਯੈਲੋ ਅਲਰਟ , ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਹੁਣ ਮੌਸਮ ਸਬੰਧੀ ਜਾਣਕਾਰੀ ਜਾਰੀ ਕਰਦੇ ਹੋਏ ਮੌਸਮ ਦੇ ਮਿਜ਼ਾਜ ਨੂੰ ਵੇਖ ਕੇ ਅਲਰਟ ਜਾਰੀ ਕੀਤਾ ਗਿਆ ਹੈ। ਜਿੱਥੇ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਆਉਣ ਵਾਲੇ ਪੰਜ ਦਿਨ ਭਾਰੀ ਬਰਸਾਤ ਹੋਵੇਗੀ।

ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਜਿਥੇ ਲਗਾਤਾਰ ਕੱਲ੍ਹ ਤੋਂ ਮੌਨਸੂਨ ਮੁੜ ਸਰਗਰਮ ਨਜ਼ਰ ਆਈ ਹੈ ਅਤੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਬਰਸਾਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ । ਉਥੇ ਹੀ ਹੁਣ ਆਉਣ ਵਾਲੇ ਪੰਜ ਦਿਨਾਂ ਦੇ ਦੌਰਾਨ ਵੀ ਲੋਕਾਂ ਨੂੰ ਇਸ ਹੋਣ ਵਾਲੀ ਬਰਸਾਤ ਦੇ ਚਲਦਿਆਂ ਹੋਇਆਂ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਆਉਣ ਵਾਲੇ ਇਨ੍ਹਾਂ ਪੰਜ ਦਿਨਾਂ ਦੇ ਦੌਰਾਨ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਜਿਨ੍ਹਾਂ ਵਿੱਚ ਮਾਝੇ ਦੇ ਪਠਾਨਕੋਟ,ਅੰਮ੍ਰਿਤਸਰ ,ਤਰਨਤਾਰਨ, ਗੁਰਦਾਸਪੁਰ, ਦੁਆਬੇ ਦੇ ਵਿਚ ਆਉਣ ਵਾਲੇ ਜਿਲ੍ਹੇ ਹੁਸ਼ਿਆਰਪੁਰ ਅਤੇ ਜਲੰਧਰ, ਨਵਾਂਸ਼ਹਿਰ ਕਪੂਰਥਲਾ, ਵਿੱਚ ਭਾਰੀ ਮੀਂਹ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ, ਇਸ ਤੋਂ ਇਲਾਵਾ ਜਦੋਂ ਕਿ ਪੂਰਬੀ ਮਾਲਵੇ ਵਿੱਚ ਰੂਪਨਗਰ, ਪਟਿਆਲਾ,ਫਤਿਹਗੜ੍ਹ ਸਾਹਿਬ, ਲੁਧਿਆਣਾ,ਅਤੇ ਐਸਏਐਸ ਨਗਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਮੀਂਹ ਦੇ ਨਾਲ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਅਤੇ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ।

ਤਿੰਨ ਦਿਨਾਂ ਦੇ ਦੌਰਾਨ ਬਾਰਸ਼ ਦੌਰਾਨ ਇਹਤਿਆਤ ਵਰਤਣ ਵਾਸਤੇ ਵੀ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਕਈ ਨੀਵੇਂ ਖੇਤਰਾਂ ਵਿਚ ਬਰਸਾਤ ਦੌਰਾਨ ਜਾਣ ਤੋਂ ਵੀ ਮਨਾ ਕੀਤਾ ਗਿਆ ਹੈ। ਕਿਉਂਕਿ ਵਧੇਰੇ ਬਰਸਾਤਾਂ ਦੇ ਚਲਦਿਆਂ ਹੋਇਆਂ ਉਨ੍ਹਾਂ ਖੇਤਰਾਂ ਵਿੱਚ ਪਾਣੀ ਜਮ੍ਹਾਂ ਹੋ ਸਕਦਾ ਹੈ।