ਪੰਜਾਬ ਚ ਅਗਲੇ 4 ਦਿਨ ਚੱਲਣਗੀਆਂ ਤੇਜ਼ ਹਵਾਵਾਂ ਅਤੇ ਪਵੇਗਾ ਮੀਂਹ, ਜਾਰੀ ਹੋਇਆ ਯੈਲੋ ਅਲਰਟ

ਆਈ ਤਾਜਾ ਵੱਡੀ ਖਬਰ
>
ਮੌਸਮ ਨੇ ਬਦਲਿਆ ਮਿਜਾਜ, ਪੰਜਾਬ ਵਿਚ ਅਗਲੇ 4 ਦਿਨ ਦੌਰਾਨ ਮਿਲੀ ਗਰਮੀ ਤੋਂ ਰਾਹਤ। ਸੂਬੇ ਭਰ ਵਿੱਚ ਚੱਲਣਗੀਆਂ ਤੇਜ਼ ਹਵਾਵਾਂ ਅਤੇ ਪਵੇਗਾ ਮੀਂਹ। ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ। ਜਾਣਕਾਰੀ ਦੇ ਮੁਤਾਬਿਕ ਹੁਣ ਮੌਸਮ ਵਿਭਾਗ ਵੱਲੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾਂ ਦੱਸੀ ਜਾ ਰਹੀ ਹੈ। ਉਥੇ ਹੀ ਭਾਰੀ ਮੀਂਹ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਦੱਸ ਦਈਏ ਕਿ ਨਵੇਂ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਪੰਜਾਬ ਵਿਚ ਮੌਸਮ ਫਿਰ ਤੋਂ ਕਰਵਟ ਲੈ ਸਕਦਾ ਹੈ।

ਜਾਣਕਾਰੀ ਦੇ ਮੁਤਾਬਿਕ 24 ਜੂਨ ਤੋਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ, ਫਤਹਿਗੜ੍ਹ ਸਾਹਿਬ, ਨਵਾਂ ਸ਼ਹਿਰ ਤੇ ਪਟਿਆਲੇ ਸਣੇ ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 25, 26 ਅਤੇ 27 ਜੂਨ ਨੂੰ ਸਾਰੇ ਪੰਜਾਬ ’ਚ ਮੀਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਜ਼ਿਲ੍ਹਾ ਫ਼ਰੀਦਕੋਟ ਸੂਬੇ ’ਚ ਸਭ ਤੋਂ ਗਰਮ ਰਿਹਾ। ਇਸ ਤੋਂ ਬਾਅਦ 43.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।

ਉਥੇ ਹੀ ਬਰਨਾਲਾ ‘ਚ 41.4 ਡਿਗਰੀ ਸੈਲਸੀਅਸ ਤਾਪਮਾਨ , ਲੁਧਿਆਣਾ ‘ਚ 39.5 ਡਿਗਰੀ ਸੈਲਸੀਅਸ ਤਾਪਮਾਨ, ਪਟਿਆਲਾ ‘ਚ 33.2 ਡਿਗਰੀ ਸੈਲਸੀਅਸ ਤਾਪਮਾਨ , ਚੰਡੀਗੜ੍ਹ ’ਚ 33.1ਡਿਗਰੀ ਸੈਲਸੀਅਸ ਤਾਪਮਾਨ , ਅੰਮ੍ਰਿਤਸਰ 42.6 ਡਿਗਰੀ ਸੈਲਸੀਅਸ ਤਾਪਮਾਨ , ਪਠਾਨਕੋਟ ‘ਚ 38.0 ਡਿਗਰੀ ਸੈਲਸੀਅਸ ਤਾਪਮਾਨ , ਬਠਿੰਡਾ ‘ਚ 41.2 ਡਿਗਰੀ ਸੈਲਸੀਅਸ ਤਾਪਮਾਨ , ਗੁਰਦਾਸਪੁਰ ‘ਚ 37.0 ਡਿਗਰੀ ਸੈਲਸੀਅਸ ਤਾਪਮਾਨ , ਫਿਰੋਜ਼ਪੁਰ ‘ਚ 42.2 ਡਿਗਰੀ ਸੈਲਸੀਅਸ ਤਾਪਮਾਨ

ਹੁਸ਼ਿਆਰਪੁਰ 37.9 ਅਤੇ ਮੁਕਤਸਰ 41.3 ਡਿਗਰੀ ਸੈਲਸੀਅਸ ਤਾਪਮਾਨ, ਫਤਹਿਗੜ੍ਹ ‘ਚ 32.6 ਡਿਗਰੀ ਸੈਲਸੀਅਸ ਤਾਪਮਾਨ ਦਰਜ਼ ਕੀਤਾ ਗਿਆ। ਜਾਣਕਾਰੀ ਦੇ ਮੁਤਾਬਿਕ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਵੀ ਅੱਜ ਮੀਂਹ ਪੈ ਸਕਦਾ ਹੈ।