ਆਈ ਤਾਜਾ ਵੱਡੀ ਖਬਰ
ਪਿਛਲੇ ਮਹੀਨੇ ਤੋਂ ਖੇਤੀ ਕਾਨੂੰਨਾ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਲਗਾਤਾਰ ਹਮਾਇਤ ਕੀਤੀ ਜਾ ਰਹੀ ਹੈ। ਸਭ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ 5 ਨਵੰਬਰ ਨੂੰ ਦੇਸ਼ ਭਰ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ।
ਅੱਜ ਸੂਬੇ ਅੰਦਰ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਕੀਤਾ ਜਾ ਰਿਹਾ ਹੈ। ਜਿਸ ਵਿਚ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਵੱਲੋਂ ਕਿਸੇ ਨੂੰ ਕੋਈ ਵੀ ਨੁ-ਕ-ਸਾ- ਨ ਨਹੀਂ ਪਹੁੰਚਾਇਆ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਗਰ ਕਿਸੇ ਨੂੰ ਕੋਈ ਐਮਰਜੰਸੀ ਹੈ ,ਕੋਈ ਮਰੀਜ਼, ਜਾਂ ਕੋਈ ਐਂਬੂਲੈਂਸ, ਉਹਨਾਂ ਨੂੰ ਜਾਣ ਤੋਂ ਰੋਕਿਆ ਨਹੀਂ ਜਾਵੇਗਾ। ਉਥੇ ਹੀ ਪੰਜਾਬ ਵਿੱਚ ਚੱਕਾ ਜਾਮ ਦੌਰਾਨ ਕਿਸਾਨਾਂ ਵਿੱਚ ਧਰਨੇ ਤੇ ਗੁੱਸਾ ਫੁੱ ਟਿ – ਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੇਸ਼ ਵਿਆਪੀ ਚੱਕਾ ਜਾਮ ਦੌਰਾਨ ਟਾਂਡਾ ਉੜਮੁੜ ਵਿਚ ਕਿਸਾਨਾਂ ਵੱਲੋਂ ਹਾਈਵੇ ਤੇ ਚੋਲਾਂਗ ਟੋਲ ਪਲਾਜ਼ਾ ਤੇ ਜਾਮ ਲਗਾਇਆ ਗਿਆ ਹੈ। ਜਿਸ ਵਿੱਚ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਮਰਜੀਤ ਸਿੰਘ ਸੰਧੂ ਸਤਪਾਲ ਸਿੰਘ ਮਿਰਜ਼ਾਪੁਰ ਬਲਵੀਰ ਸਿੰਘ ਆਦਿ ਬੁਲਾਰਿਆਂ ਨੇ ਖੇਤੀ ਕਨੂੰਨਾਂ ਖਿਲਾਫ਼ ਸ਼ੁਰੂ ਕੀਤੀ ਗਈ ਲੜਾਈ ਦੇ ਤਹਿਤ 12 ਚਾਰ ਵਜੇ ਤੋਂ ਲੈ ਕੇ 4 ਵਜੇ ਤੱਕ ਹਾਈਵੇ ਜਾਮ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਫੈਸਲੇ ਲੈ ਰਹੀ ਹੈ, ਜਿਸ ਦਾ ਵਿਰੋਧ ਕਰਨ ਲਈ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੱਕ ਪਹੁੰਚ ਚੁੱਕਾ ਹੈ। ਕਿਸਾਨਾਂ ਦੇ ਵਿਰੋਧ ਦੀ ਤਾਕਤ ਦਾ ਪਤਾ 26 ਤੇ 27 ਨਵੰਬਰ ਨੂੰ ਦੇਸ਼ ਵਿਆਪੀ ਦਿੱਲੀ ਕੂਚ ਅੰਦੋਲਨ ਤੋਂ ਪਤਾ ਲੱਗ ਜਾਵੇਗਾ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹੀ ਤਰੀਕੇ ਨਾਲ ਚੱਲ ਰਹੀ ਹੈ।
ਅੱਜ ਦੇ ਰੋਸ ਵਿਖਾਵੇ ਦੌਰਾਨ ਹਰਜਿੰਦਰ ਸਿੰਘ ਮੌਜੀ, ਹਰਦੀਪ ਖੁੱਡਾ, ਮੋਦੀ ਕੁਰਾਲਾ, ਜਰਨੈਲ ਸਿੰਘ ਕੁਰਾਲਾ,ਗੋਪੀ ਜੌੜਾ, ਬਲਵਿੰਦਰ ਕੋਟਲੀ, ਸਵਰਨ ਸਿੰਘ, ਸ਼ੀਤਲ ਸਿੰਘ, ਅਮਰਜੀਤ, ਪ੍ਰਿਥੀਪਾਲ ਸਿੰਘ ਗੁਰਾਇਆ, ਅਵਤਾਰ ਸਿੰਘ, ਰਤਨ ਸਿੰਘ, ਪਾਖਰ ਸਿੰਘ ਅਤੇ ਹਰਭਜਨ ਸਿੰਘ ,ਦਵਿੰਦਰ ਸਿੰਘ ਮੂਨਕ, ਨੀਲਾ ਕੁਰਾਲਾ, ਹੈਪੀ ਸੰਧੂ, ਹਰਦੀਪ ਖੁੱਡਾ, ਡਾ, ਭੀਮਾ ਦੇਹਰੀਵਾਲ, ਕੁਲਵੰਤ ਸਿੰਘ ਕੁਰਾਲਾ, ਬਲਬੀਰ ਸਿੰਘ ਢੱਟ, ਹਰਮਿੰਦਰ ਸਿੰਘ ਖੁੱਡਾ, ਸੁਖਵੀਰ ਸਿੰਘ ਨਰਵਾਲ, ਸੁਖਦੇਵ ਸਿੰਘ,ਕੁਲਵੀਰ ਸਿੰਘ ਜੌੜਾ, ਰਣਜੀਤ ਸਿੰਘ ਬਾਜਵਾ, ਗੁਰਮੁਖ ਸਿੰਘ, ਮਨਜੀਤ ਸਿੰਘ, ਅਜੀਤ ਸਿੰਘ, ਰਜਿੰਦਰ ਸਿੰਘ ਵੜੈਚ, ਗੋਲਡੀ ਬੱਧਣ, ਪਰਮਜੀਤ ਸਿੰਘ ਬਗੋਲ, ਕਰਨੈਲ ਸਿੰਘ ਬੈਂਚਾਂ, ਸੁਖਵੀਰ ਸਿੰਘ ਨਰਵਾਲ, ਮੋਹਨ ਸਿੰਘ ਬੈਂਚਾਂ ਆਦਿ ਸ਼ਾਮਲ ਹਨ।
Previous Postਕਿਸਾਨ ਧਰਨੇ ਤੋਂ ਆਈ ਇਹ ਮਾੜੀ ਖਬਰ – ਹੋਇਆ ਮੌਤ ਦਾ ਤਾਂਡਵ ਛਾਇਆ ਸੋਗ
Next Postਕੀ ਮੋਦੀ ਸਰਕਾਰ ਕੈਪਟਨ ਨੂੰ ਦਬਾਉਣਾ ਚਾਹੁੰਦੀ ਹੈ, ਕੈਪਟਨ ਨੇ ਕੀਤਾ ਇਹ ਦਾਵਾ ਦਸੀ ਇਹ ਗਲ੍ਹ