ਪੰਜਾਬ: ਚੜਦੀ ਜਵਾਨੀ ਚ ਨੌਜਵਾਨਾਂ ਨੂੰ ਏਦਾਂ ਮਿਲੀ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਤਾਜਾ ਵੱਡੀ ਖਬਰ

ਭਾਰਤ ਦੇ ਉੱਤਰੀ ਸੂਬਿਆਂ ਦੇ ਵਿਚ ਰੋਜ਼ਾਨਾ ਹੀ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੇ ਵਿਚ ਅਨਮੋਲ ਜ਼ਿੰਦਗੀਆਂ ਇਸ ਦੁਨੀਆਂ ਤੋਂ ਅਲਵਿਦਾ ਹੋ ਜਾਂਦੀਆਂ ਹਨ। ਬੀਤੇ ਦਿਨਾਂ ਦੌਰਾਨ ਇਨ੍ਹਾਂ ਘਟਨਾਵਾਂ ਦੇ ਵਿਚ ਵਾਧਾ ਦਰਜ ਕੀਤਾ ਗਿਆ। ਜਿੱਥੇ ਇਸ ਦਾ ਕਾਰਨ ਠੰਡ ਦੇ ਵਿਚ ਹੋਇਆ ਵਾਧਾ ਦੱਸਿਆ ਜਾ ਰਿਹਾ ਹੈ ਉਥੇ ਹੀ ਇਨ੍ਹਾਂ ਮੌ-ਤਾਂ ਦਾ ਕਾਰਨ ਸੜਕ ਦੁ-ਰ-ਘ-ਟ-ਨਾ-ਵਾਂ ਵੀ ਹਨ। ਆਵਾਜਾਈ ਦੇ ਵਾਸਤੇ ਸਭ ਤੋਂ ਵੱਧ ਇਸਤੇਮਾਲ ਸੜਕ ਮਾਰਗ ਦਾ ਕੀਤਾ ਜਾਂਦਾ ਹੈ।

ਪਰ ਇਸ ਦੌਰਾਨ ਹਲਕੀ ਜਿਹੀ ਲਾਪ੍ਰਵਾਹੀ ਕਾਰਨ ਵੱਡੇ ਹਾਦਸੇ ਜਨਮ ਲੈ ਲੈਂਦੇ ਹਨ ਜਿਸ ਵਿਚ ਅਨਮੋਲ ਜ਼ਿੰਦਗੀਆਂ ਸਦਾ ਦੀ ਨੀਂਦ ਸੌਂ ਜਾਂਦੀਆਂ ਹਨ। ਇਨ੍ਹਾਂ ਦੁਖਦਾਈ ਘਟਨਾਵਾਂ ਦੇ ਕਾਰਨ ਸਥਾਨਕ ਮਾਹੌਲ ਕਾਫੀ ਗ਼ਮਗੀਨ ਹੋ ਜਾਂਦਾ ਹੈ। ਇਕ ਹੋਰ ਅਜਿਹੀ ਘ-ਟ-ਨਾ ਬੁੱਧਵਾਰ ਦੀ ਰਾਤ ਨੂੰ ਜਲਾਲਾਬਾਦ ਏਰੀਏ ਦੇ ਵਿਚ ਵਾਪਰੀ ਜਿਸ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਉਜਾੜ ਕੇ ਰੱਖ ਦਿੱਤਾ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਥੋਂ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਉੱਪਰ ਪਿੰਡ ਫਲੀਆ ਵਾਲਾ ਦੇ ਨਜ਼ਦੀਕ ਬਣੇ ਹੋਏ ਡ੍ਰੀਮ ਵਿਲਾ ਪੈਲੇਸ ਦੇ ਲਾਗੇ ਦੋ ਮੋਟਰਸਾਇਕਲਾਂ ਦੀ ਆਪਸ ਵਿਚ ਟੱਕਰ ਹੋ ਗਈ ਜਿਨ੍ਹਾਂ ਉਪਰ ਸਵਾਰ ਨੌਜਵਾਨਾਂ ਵਿੱਚੋਂ ਦੋ ਦੀ ਮੌਕੇ ਉੱਪਰ ਹੀ ਮੌ-ਤ ਹੋ ਗਈ।

ਇਹ ਖਬਰ ਬੇਹੱਦ ਦਰਦਨਾਕ ਹੈ ਕਿਉਂਕਿ ਇਸ ਵਿੱਚ ਮ-ਰ-ਨ ਵਾਲੇ ਦੋਵੇਂ ਨੌਜਵਾਨ ਵਿਆਹੇ ਹੋਏ ਸਨ ਜਦ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਦਾ ਅਜੇ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਹਾਦਸਾਗ੍ਰਸਤ ਸਥਾਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿ-ਤ-ਕ ਸ਼ਿੰਦਰਪਾਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਢਾਣੀ ਘਾਂਗਾ ਕਲਾਂ ਜੋ ਕਿ ਪੇਸ਼ੇ ਵਜੋਂ ਫੋਟੋਗ੍ਰਾਫਰ ਦੇ ਤੌਰ ‘ਤੇ ਕੰਮ ਕਰਦਾ ਸੀ। ਉਹ ਬੁੱਧਵਾਰ ਦੀ ਰਾਤ ਨੂੰ 9 ਵਜੇ ਆਪਣੇ ਇੱਕ ਦੋਸਤ ਰਾਜ ਕੁਮਾਰ ਪੁੱਤਰ ਸੁਖਦੇਵ ਸਿੰਘ ਦੇ ਨਾਲ ਮੋਟਰ ਸਾਇਕਲ ਉਪਰ ਸਵਾਰ ਹੋ ਕੇ ਘਰ ਨੂੰ ਵਾਪਸ ਜਾ ਰਿਹਾ ਸੀ।

ਇਸੇ ਦੌਰਾਨ ਹੀ ਜਦੋਂ ਉਹ ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਬਣੇ ਹੋਏ ਡ੍ਰੀਮ ਵਿਲਾ ਪੈਲੇਸ ਦੇ ਨਜ਼ਦੀਕ ਪਹੁੰਚੇ ਤਾਂ ਉਥੇ ਇਨ੍ਹਾਂ ਦੀ ਟੱਕਰ ਬੁਲਟ ਮੋਟਰ ਸਾਇਕਲ ਉਪਰ ਸਵਾਰ ਹੋ ਕੇ ਆ ਰਹੇ ਅਮਨੀਦਪ ਪੁੱਤਰ ਤੀਰਥ ਰਾਮ ਵਾਸੀ ਸਵਾਹ ਵਾਲਾ ਦੇ ਨਾਲ ਹੋ ਗਈ। ਇਸ ਦਰਦਨਾਕ ਹਾਦਸੇ ਦੇ ਵਿਚ ਦੋਵੇਂ ਮੋਟਰਸਾਈਕਲ ਚਾਲਕਾਂ ਦੀ ਮੌਕੇ ਉੱਪਰ ਹੀ ਮੌ-ਤ ਹੋ ਗਈ। ਇਸ ਹਾਦਸੇ ਦੀ ਜਾਣਕਾਰੀ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਮਿਲੀ ਅਤੇ ਉਨ੍ਹਾਂ ਨੇ ਦੁਰਘਟਨਾਗ੍ਰਸਤ ਹੋਏ ਮੋਟਰਸਾਈਕਲਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ।