ਪੰਜਾਬ : ਚੜਦੀ ਜਵਾਨੀ ਚ ਨੌਜਵਾਨ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਮੌਜੂਦਾ ਸਮੇਂ ਸਾਰੇ ਦੇਸ਼ ਦੇ ਵਿਚ ਹਾਲਾਤ ਕਾਫੀ ਨਾਜ਼ੁਕ ਚੱਲ ਰਹੇ ਹਨ। ਜਿਥੇ ਇਕ ਪਾਸੇ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਦੇ ਕਾਰਨ ਮਰੀਜ਼ਾਂ ਦੀ ਗਿਣਤੀ ਦੇ ਵਿਚ ਵਾਧਾ ਪਹਿਲਾਂ ਦੀ ਤਰ੍ਹਾਂ ਜਾਰੀ ਹੈ ਅਤੇ ਕਿਸਾਨ ਅੰਦੋਲਨ ਕਾਰਨ ਹੀ ਦੇਸ਼ ਅੰਦਰ ਕਾਫ਼ੀ ਗਹਿਮਾ ਗਹਿਮੀ ਦਾ ਮਾਹੌਲ ਹੈ। ਉਥੇ ਹੀ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆ ਦੇ ਕਾਰਨ ਲੋਕਾਂ ਦੀਆਂ ਹੋ ਰਹੀਆਂ ਮੌਤਾਂ ਦੇਸ਼ ਦੇ ਹਾਲਾਤ ਨੂੰ ਹੋਰ ਜ਼ਿਆਦਾ ਗ-ਮ-ਗੀ-ਨ ਕਰ ਰਹੀਆਂ ਹਨ। ਜਦੋਂ ਇਨ੍ਹਾਂ ਵਿੱਚੋਂ ਮਰਨ ਵਾਲੇ ਲੋਕਾਂ ਦਾ ਸਬੰਧ ਕਿਸੇ ਖਾਸ ਖੇਤਰ ਨਾਲ ਹੁੰਦਾ ਹੈ ਤਾਂ ਇਸ ਗੱਲ ਦਾ ਅਫਸੋਸ ਵੀ ਵਧੇਰੇ ਹੁੰਦਾ ਹੈ।

ਪੰਜਾਬ ਦੇ ਜਲੰਧਰ ਸ਼ਹਿਰ ਵਿਚ ਇਕ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਨੌਜਵਾਨ ਲੜਕੇ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਹ ਹਾਦਸਾ ਟਰਾਂਸਪੋਰਟ ਨਗਰ ਦੇ ਕੋਲ ਵਾਪਰਿਆ ਜਿੱਥੇ ਇਕ ਸਰੀਏ ਦੀ ਰੇਹੜੀ ਗਲਤ ਸਾਈਡ ਉਪਰ ਲੱਗੀ ਹੋਈ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਹਾਦਸੇ ਦੇ ਵਿਚ ਸ਼ਿਕਾਰ ਹੋਏ ਬੁੱਧੀ ਰਾਜ ਦੀ ਮੌਤ ਹੋ ਗਈ ਹੈ। ਨੌਜਵਾਨ ਮ੍ਰਿਤਕ ਰਾਸ਼ਟਰੀ ਪੱਧਰ ਦਾ ਇਕ ਉਚ ਖਿਡਾਰੀ ਸੀ ਜੋ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਦਾ ਰਹਿਣ ਵਾਲਾ ਸੀ।

ਉਹ ਪੰਜਾਬ ਦੇ ਜਲੰਧਰ ਜਿਲ੍ਹੇ ਵਿਚ ਇੱਕ ਅਖ਼ਬਾਰ ਵਿੱਚ ਕੁਲੈਕਸ਼ਨ ਦਾ ਕੰਮ ਕਰਦਾ ਸੀ। ਆਪਣੇ ਰੋਜ਼ਾਨਾ ਦੇ ਕੰਮ ਦੌਰਾਨ ਉਹ ਸੋਮਵਾਰ ਨੂੰ ਸਵੇਰੇ ਤਕਰੀਬਨ 7 ਵਜੇ ਬਾਈਕ ਉਪਰ ਸਵਾਰ ਹੋ ਕੇ ਫੋਕਲ ਪੁਆਇੰਟ ਉੱਪਰ ਬਣੇ ਹੋਏ ਦਫ਼ਤਰ ਵਿਖੇ ਕੁਲੈਕਸ਼ਨ ਜਮਾਂ ਕਰਵਾਉਣ ਲਈ ਜਾ ਰਿਹਾ ਸੀ। ਆਪਣੇ ਰਸਤੇ ਨੂੰ ਤੈਅ ਕਰਦਾ ਹੋਇਆ ਜਦੋਂ ਉਹ ਟਰਾਂਸਪੋਰਟ ਨਗਰ ਦੇ ਕੋਲ ਪੁੱਜਾ ਤਾਂ ਅੱਗੇ ਗਲਤ ਸਾਈਡ ‘ਤੇ ਖੜ੍ਹੀ ਹੋਈ ਸਰੀਏ ਦੀ ਰੇਹੜੀ ਵਿਚ ਉਸ ਦੀ ਬਾਈਕ ਜਾ ਟਕਰਾਈ। ਇਸ ਟੱਕਰ ਤੋਂ ਬਾਅਦ ਉਹ

ਸੜਕ ਉਪਰ ਜਾ ਡਿੱਗਾ ਅਤੇ ਨਜ਼ਦੀਕ ਤੋਂ ਦੀ ਇਕ ਲੰਘ ਰਹੇ ਟਰੱਕ ਦੀ ਚਪੇਟ ਵਿਚ ਆ ਗਿਆ। ਆਸ ਪਾਸ ਦੇ ਲੋਕਾਂ ਨੇ ਰੇਹੜੀ ਚਾਲਕ ਅਤੇ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਅਤੇ ਟਰੱਕ ਦੀ ਲਪੇਟ ਵਿਚ ਆਏ ਹੋਏ ਬੁੱਧੀ ਰਾਜ ਨੂੰ ਨਜ਼ਦੀਕੀ ਹਸਪਤਾਲ ਲੈ ਗਏ। ਪਰ ਇਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਦੋਵੇਂ ਚਾਲਕਾਂ ਖ਼ਿਲਾਫ਼ ਗੈਰ ਇਰਾਦਤਨ ਕ-ਤ-ਲ ਦਾ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।