ਪੰਜਾਬ : ਚੋਰਾਂ ਵਲੋਂ ਘਰ ਚ ਦਾਖਿਲ ਹੋ ਨਗਦੀ ਸੋਨਾ ਅਤੇ ਹੋਰ ਚੀਜਾਂ ਤੇ ਹੱਥ ਕੀਤਾ ਸਾਫ,ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਵਧ ਰਹੀਆ ਦੁਰਘਟਨਾਵਾ ਦੇ ਚਲਦੇ ਹੋਏ ਜਿੱਥੇ ਕਈ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਸਰਕਾਰ ਵੱਲੋਂ ਸਖਤੀ ਵਰਤਣ ਦੇ ਸਖਤ ਆਦੇਸ਼ ਲਾਗੂ ਕੀਤੇ ਗਏ ਹਨ ਅਤੇ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ। ਉਥੇ ਹੀ ਲਗਾਤਾਰ ਪਿਛਲੇ ਕੁਝ ਮਹੀਨਿਆਂ ਤੋਂ ਲੁੱਟ-ਖੋਹ ਅਤੇ ਠੱਗੀ ,ਚੋਰੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਵਿੱਚ ਕਈ ਪਰਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਗਿਆ ਹੈ। ਜਿੱਥੇ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਅਜਿਹੇ ਗੈਰ ਸਮਾਜਿਕ ਅਨਸਰਾਂ ਦੇ ਖਿਲਾਫ ਸਖਤੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ ਉਥੇ ਹੀ ਅਜਿਹੇ ਅਨਸਰਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ।

ਚੋਰਾਂ ਵੱਲੋਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਵਿਚ ਚੋਰਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਸੋਨਾ, ਨਗਦੀ ਅਤੇ ਹੋਰ ਚੀਜ਼ਾਂ ਉੱਪਰ ਹੱਥ ਸਾਫ ਕੀਤਾ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਧ ਰਹੀਆਂ ਘਟਨਾਵਾਂ ਦੇ ਵਿਚ ਉਸ ਸਮੇਂ ਵਾਧਾ ਹੋ ਗਿਆ ਜਦੋਂ ਥਾਣਾ ਅਜੀਤਵਾਲ ਦੇ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪਿੰਡ ਨੱਥੂਵਾਲਾ ਜਦੀਦ ਦੇ ਵਿੱਚ ਵੀ ਚੋਰਾਂ ਵੱਲੋਂ 4 ਹਜ਼ਾਰ ਰੁਪਏ ਦੀ ਨਕਦੀ ,5 ਤੋਲੇ ਚਾਂਦੀ ਅਤੇ ਡੇਢ ਤੋਲਾ ਸੋਨੇ ਦੇ ਗਹਿਣੇ ਚੋਰੀ ਕੀਤੇ ਗਏ ਹਨ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਅਮਰ ਸਿੰਘ ਦੀ ਪਤਨੀ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੇ ਘਰ ਵਿਚ ਜਦੋਂ ਚੋਰਾਂ ਵੱਲੋਂ ਇਹ ਚੋਰੀ ਕੀਤੀ ਗਈ ਤਾਂ ਉਨ੍ਹਾਂ ਨੂੰ ਇਸ ਦੀ ਭਿਣਕ ਪੈ ਗਈ ਅਤੇ ਉਨ੍ਹਾਂ ਵੱਲੋਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ।

ਜਿੱਥੇ ਉਹ ਬਜ਼ੁਰਗ ਹਨ ਅਤੇ ਉਨ੍ਹਾਂ ਵੱਲੋਂ ਇੱਕ ਚੋਰ ਨੂੰ ਫੜਿਆ ਵੀ ਗਿਆ ਪਰ ਚੋਰ ਭੱਜਣ ਵਿਚ ਕਾਮਯਾਬ ਹੋ ਗਿਆ ਜਿਸ ਬਾਬਤ ਥਾਣਾ ਅਜੀਤਵਾਲ ਦੇ ਵਿੱਚ ਚੋਰਾਂ ਦੀ ਪਹਿਚਾਣ ਦੱਸ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਥੇ ਹੀ ਚੋਰਾਂ ਵੱਲੋਂ ਹਜ਼ਾਰਾਂ ਦਾ ਸਾਮਾਨ ਇਕ ਦੁਕਾਨ ਵਿੱਚ ਚੋਰੀ ਕੀਤਾ ਗਿਆ ਹੈ। ਰੋਡ ਤੇ ਖੜੇ ਇਕ ਟਰਾਲੇ ਵਿਚੋਂ ਵੀ ਬੈਟਰੇ ਚੋਰੀ ਕੀਤੇ ਗਏ ਹਨ। ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।