ਪੰਜਾਬ: ਚੋਕੀਦਾਰ ਨੂੰ ਬੰਨ੍ਹ ਕੇ ਲੁਟੇਰੇ ਲੈ ਗਏ 2 ਟਰੈਕਟਰ, 1 ਟਰੈਕਟਰ ਦਾ ਤੇਲ ਖਤਮ ਹੋਣ ਕਾਰਨ ਰਸਤੇ ਚ ਛੱਡ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  

ਪੰਜਾਬ ਵਿਚ ਵੱਧ ਰਹੀਆ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਜਿੱਥੇ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਥੇ ਹੀ ਪੁਲਿਸ ਵੱਲੋਂ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਵਾਸਤੇ ਸਖਤੀ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਵਿੱਚ ਵੀ ਠੀਕਰੀ ਪਹਿਰਾ ਸਖ਼ਤ ਹਦਾਇਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿੱਥੇ ਲੋਕਾਂ ਵੱਲੋਂ ਚੌਕਸੀ ਵਰਤਦੇ ਹੋਏ ਪਹਿਰੇ ਲਗਾਏ ਜਾ ਰਹੇ ਹਨ ਅਤੇ ਸ਼ਹਿਰਾਂ ਵਿੱਚ ਵੀ ਲੋਕਾਂ ਵੱਲੋਂ ਚੌਂਕੀਦਾਰ ਰੱਖੇ ਜਾ ਰਹੇ ਹਨ। ਇਸ ਸਭ ਦੇ ਬਾਵਜੂਦ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਨੂੰ ਸੁਣ ਕੇ ਲੋਕ ਹੈਰਾਂਨ ਰਹਿ ਜਾਂਦੇ ਹਨ।

ਜਿੱਥੇ ਚੋਰਾਂ ਵੱਲੋਂ ਕਈ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਚੌਂਕੀਦਾਰ ਨੂੰ ਬੰਨ੍ਹ ਕੇ ਲੁਟੇਰਿਆਂ ਵੱਲੋਂ ਦੋ ਟਰੈਕਟਰ ਚੋਰੀ ਕੀਤੇ ਗਏ ਹਨ ਜਿਥੇ ਕਿ ਟ੍ਰੈਕਟਰ ਦਾ ਤੇਲ ਖਤਮ ਹੋਣ ਤੇ ਰਸਤੇ ਵਿੱਚ ਛੱਡਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਅਧੀਨ ਆਉਣ ਵਾਲੇ ਹਲਕਾ ਫਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਟਰੈਕਟਰ ਏਜੰਸੀ ਵਿੱਚ ਰਾਤ ਦੇ ਸਮੇਂ ਦੌਰਾਨ ਚੋਰਾਂ ਵੱਲੋਂ ਚੌਂਕੀਦਾਰ ਨੂੰ ਬੰਨ੍ਹ ਕੇ ਦੋ ਨਵੇ ਟ੍ਰੈਕਟਰ ਚੋਰੀ ਕਰ ਲਏ ਗਏ। ਜਿੱਥੇ ਚੋਰ ਇਹ 2 ਨਵੇ ਟਰੈਕਟਰ ਲੈ ਕੇ ਏਜੰਸੀ ਵਿਚੋਂ ਫਰਾਰ ਹੋ ਗਏ।

ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰ ਦੇ ਸਮੇਂ ਨੈਸ਼ਨਲ ਹਾਈਵੇ ਤੇ ਸਥਿਤ ਟਰੈਕਟਰ ਦੀ ਏਜੰਸੀ ਰਾਏ ਆਟੋ ਇੰਜੀਨੀਅਰ ਦੇ ਮਾਲਕ ਵੱਲੋਂ ਏਜੰਸੀ ਵਿੱਚ ਪਹੁੰਚ ਕੇ ਵੇਖਿਆ ਗਿਆ ਤਾਂ ਉਹ ਹੈਰਾਨ ਰਹਿ ਗਿਆ ਜਿਥੇ ਰਾਤ ਦੇ ਸਮੇਂ ਪਹਿਰੇਦਾਰੀ ਕਰਨ ਵਾਲੇ ਚੌਂਕੀਦਾਰ ਨੂੰ ਬੰਨ੍ਹਿਆ ਹੋਇਆ ਸੀ। ਜਿਸ ਵੱਲੋਂ ਦੱਸਿਆ ਗਿਆ ਕਿ ਰਾਤ ਦੇ ਕਰੀਬ ਇੱਕ ਵਜੇ ਚਾਰ ਲੁਟੇਰੇ ਆਏ ਸਨ ਜਿਨ੍ਹਾਂ ਵੱਲੋਂ ਦਫ਼ਤਰ ਦੇ ਅੰਦਰ ਵੜ ਕੇ ਜਿੰਦਰੇ ਤੋੜੇ ਗਏ ਅਤੇ ਨਗਦੀ ਵੀ ਕੱਢੀ ਗਈ ਅਤੇ ਟਰੈਕਟਰ ਲੈ ਕੇ ਫਰਾਰ ਹੋ ਗਏ।

ਜਿਸ ਤੋਂ ਬਾਅਦ ਉਸ ਰਸਤੇ ਤੇ ਦੇਖਿਆ ਗਿਆ ਜਿਸ ਪਾਸੇ ਉਹ ਚੋਰ ਟਰੈਕਟਰ ਲੈ ਕੇ ਗਏ ਸਨ ਤਾਂ ਰਸਤੇ ਵਿੱਚੋਂ ਕੁਝ ਦੂਰੀ ਤੇ ਇਕ ਟਰੈਕਟਰ ਬਰਾਮਦ ਕਰ ਲਿਆ ਗਿਆ ਜਿਸ ਦਾ ਤੇਲ ਖਤਮ ਹੋਣ ਤੇ ਚੋਰ ਉਸ ਨੂੰ ਰਸਤੇ ਵਿੱਚ ਹੀ ਛੱਡ ਕੇ ਚਲੇ ਗਏ। ਇਕ ਟਰੈਕਟਰ ਚੋਰ ਆਪਣੇ ਨਾਲ ਲੈ ਗਏ, ਜਿਸ ਦੀ ਕੀਮਤ ਛੇ ਲੱਖ ਰੁਪਏ ਦੱਸੀ ਗਈ ਹੈ। ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।