ਪੰਜਾਬ: ਚਾਈਨਾ ਡੋਰ ਨੇ ਲਈ 13 ਸਾਲਾਂ ਬੱਚੇ ਦੀ ਜਾਨ, ਧੜੱਲੇ ਨਾਲ ਹੋ ਰਹੀ ਵਿਕਰੀ

ਆਈ ਤਾਜ਼ਾ ਵੱਡੀ ਖਬਰ 

ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿੱਥੇ ਮਾਪਿਆਂ ਵੱਲੋ ਬਹੁਤ ਹੀ ਜ਼ਿਆਦਾ ਇਹਤਿਆਤ ਵਰਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਆਪ ਹੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਮਾਪੇ ਜਿੱਥੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਲੁਟਾ ਦਿੰਦੇ ਹਨ ਉਥੇ ਹੀ ਅਚਾਨਕ ਵਾਪਰਨ ਵਾਲੀਆਂ ਕੁਝ ਘਟਨਾਵਾਂ ਉਨ੍ਹਾਂ ਦੇ ਘਰ ਵਿਚ ਸੋਗ ਦੀ ਲਹਿਰ ਪੈਦਾ ਕਰਦੀਆਂ ਹਨ। ਅਚਾਨਕ ਹੀ ਕੁਝ ਵਾਪਰਨ ਵਾਲੇ ਅਜਿਹੇ ਹਾਦਸੇ ਉਹਨਾਂ ਘਰਾਂ ਦੇ ਚਿਰਾਗ ਨੂੰ ਹਮੇਸ਼ਾਂ ਲਈ ਬੁਝਾ ਜਾਂਦੇ ਹਨ।

ਅਜਿਹੀਆਂ ਘਟਨਾਵਾਂ ਬਾਰੇ ਬਹੁਤ ਸਾਰੇ ਪਰਵਾਰਾਂ ਵੱਲੋਂ ਸੋਚਿਆ ਹੀ ਨਹੀਂ ਗਿਆ ਹੁੰਦਾ ਕਿ ਉਨ੍ਹਾਂ ਦੇ ਸਿਰ ਉਪਰ ਇਸ ਤਰਾਂ ਦੁੱਖਾਂ ਦਾ ਪਹਾੜ ਡਿੱਗ ਪਵੇਗਾ। ਆਏ ਦਿਨ ਹੀ ਸਾਹਮਣੇ ਆਉਣ ਵਾਲੇ ਅਜਿਹੇ ਕਈ ਹਾਦਸਿਆ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਵੀ ਅਜਿਹੇ ਹਾਦਸੇ ਵਾਪਰ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਚਾਈਨਾ ਡੋਰ ਦੇ ਕਾਰਨ ਇਕ 13 ਸਾਲਾ ਬੱਚੇ ਦੀ ਜਾਨ ਚਲੇ ਗਈ ਹੈ ਜਿੱਥੇ ਧੜੱਲੇ ਨਾਲ ਇਸ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਜਰੀ ਕੋਟਲਾ ਨਿਹੰਗ ਰੋਡ ਉਪਰ ਇੱਕ ਬੱਚੇ ਦੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ।

ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ 13 ਸਾਲਾ ਦਾ ਬੱਚਾ ਗੁਲਸ਼ਨ ਪੁੱਤਰ ਰਣਜੀਤ ਸਿੰਘ ਆਪਣੇ ਘਰ ਨੂੰ ਰੇਲਵੇ ਪੁਲ ਦੇ ਕੋਲ ਆਪਣੇ ਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ। ਉਸ ਸਮੇਂ ਹੀ 8 ਵੀ ਕਲਾਸ ਦੇ ਇਸ ਵਿਦਿਆਰਥੀ ਦੇ ਗਲ ਵਿੱਚ ਅਚਾਨਕ ਹੀ ਇਕ ਚਾਇਨਾ ਡੋਰ ਆ ਕੇ ਟਕਰਾ ਗਈ

ਜਿਸ ਦੇ ਕਾਰਨ ਇਸ ਬੱਚੇ ਦਾ ਗਲਾ ਕੱਟਿਆ ਗਿਆ ਜਿਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਨਜਦੀਕ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਸ ਬੱਚੇ ਦਾ ਬਹੁਤ ਹੀ ਜ਼ਿਆਦਾ ਖ਼ੂਨ ਵਹਿ ਚੁੱਕਾ ਸੀ ਉਸਦੀ ਸਥਿਤੀ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਬੱਚੇ ਨੂੰ ਪੀਜੀਆਈ ਭੇਜ ਦਿੱਤਾ ਗਿਆ ਪਰ ਬੱਚੇ ਦੀ ਗੰਭੀਰ ਹਾਲਤ ਦੇ ਚਲਦਿਆਂ ਹੋਇਆਂ ਉਸ ਦੀ ਮੌਤ ਹੋ ਗਈ।