ਪੰਜਾਬ :ਘਰ ਚ ਸਿਰਫ ਪੱਖਾ ਅਤੇ ਬਲੱਬ ਪਰ ਬਿੱਲ ਆ ਗਿਆ ਏਡਾ ਵੱਡਾ ਉਡੇ ਪ੍ਰੀਵਾਰ ਦੇ ਹੋਸ਼

ਆਈ ਤਾਜਾ ਵੱਡੀ ਖਬਰ

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਅਤੇ ਉਪਰੋਂ ਪੈਂਦੀ ਅੱਤ ਦੀ ਗਰਮੀ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵੱਲੋਂ ਬਿਜਲੀ ਵਿਭਾਗ ਅਤੇ ਸੂਬਾ ਸਰਕਾਰਦੇ ਖ਼ਿਲਾਫ਼ ਧਰਨੇ ਦਿੱਤੇ ਜਾ ਰਹੇ ਹਨ। ਬਿਜਲੀ ਵਿਭਾਗ ਵੱਲੋਂ ਕਈ ਵਾਰ ਬਿਜਲੀ ਦੇ ਬਿਲਾਂ ਚ ਕਾਫ਼ੀ ਭਾਰੀ ਵਾਧਾ ਕੀਤਾ ਜਾਂਦਾ ਹੈ ਜਿਸ ਕਾਰਨ ਲੋਕ ਬਿਜਲੀ ਵਿਭਾਗ ਤੋਂ ਕਾਫ਼ੀ ਖ਼ਫ਼ਾ ਹੁੰਦੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਇਕ ਪਿੰਡ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਬਿਜਲੀ ਵਿਭਾਗ ਵੱਲੋਂ ਲਾਈਟ ਬੱਲਬ ਅਤੇ ਪੱਖੇ ਦਾ ਹੀ ਬਿੱਲ ਕਈ ਹਜ਼ਾਰਾਂ ਰੁਪਈਆ ਵਿਚ ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਰਸ਼ੋਤਮ ਅਤੇ ਕਸ਼ਮੀਰੋ ਜੋ ਪਿੰਡ ਤਲਹਾਨ ਦੇ ਰਹਿਣ ਵਾਲੇ ਹਨ ਉਨ੍ਹਾਂ ਨੂੰ ਬਿਜਲੀ ਵਿਭਾਗ ਵੱਲੋਂ ਆਵਾਗੌਣ ਪਾਈਆਂ ਯੂਨਿਟਾਂ ਕਾਰਨ ਹਮੇਸ਼ਾ ਹੀ ਗਲਤ ਬਿੱਲ ਭੇਜਿਆ ਜਾਂਦਾ ਹੈ।

ਪੁਰਸ਼ੋਤਮ ਅਤੇ ਕਸ਼ਮੀਰੋਂ ਦੋਵੇਂ ਹੀ ਅਪਾਹਜ ਹਨ ਅਤੇ ਕਿਸੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਖਿਡੋਣੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ ਜਿਸ ਕਾਰਨ ਉਹ ਪਾਵਰਕਾਮ ਦੁਆਰਾ ਜਾਰੀ ਕੀਤਾ ਇੰਨਾ ਵੱਡਾ ਬਿੱਲ ਭਰਨ ਵਿੱਚ ਅਸਮਰਥ ਹਨ। ਇਸ ਵਜ੍ਹਾ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਬਾਰਵੀਂ ਸ਼੍ਰੇਣੀ ਵਿੱਚ ਪੜ੍ਹਦੀ ਧੀ ਨੂੰ ਕਿਸੇ ਹੋਰ ਦੇ ਘਰ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਪਾਹਜ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਈ ਵਾਰ ਪਾਵਰਕਾਮ ਅਧਿਕਾਰੀਆਂ ਦੇ ਚੱਕਰ ਲਗਾਏ ਹਨ ਪਰ ਬਿਜਲੀ ਵਿਭਾਗ ਵੱਲੋਂ ਇਸ ਗੱਲ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਗਿਆ ਹੈ।

ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਐਕਸੀਐਨ ਨੂੰ ਬਿੱਲ ਨਾ ਭਰਨ ਕਾਰਨ ਕੁਨੈਕਸ਼ਨ ਕੱਟਣ ਦੇ ਅਤੇ ਬਿੱਲ ਜੁਰਮਾਨੇ ਸਹਿਤ ਭਰੇ ਜਾਣ ਤੋਂ ਬਾਅਦ ਕੁਨੈਕਸ਼ਨ ਜੋੜਨ ਬਾਰੇ ਹੁਕਮ ਦਿੱਤੇ ਹਨ। ਪਵਨ ਟੀਨੂੰ ਨੇ ਕੈਪਟਨ ਸਰਕਾਰ ਦੀ ਕੜੇ ਸ਼ਬਦਾਂ ਵਿੱਚ ਗਰੀਬਾਂ ਨਾਲ ਹੋ ਰਹੀ ਇਸ ਗਰੀਬ ਮਾਰ ਹੈ ਅਤੇ ਉਹਨਾਂ ਨੇ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪੈਂਡਿੰਗ ਪਏ ਬਿੱਲ ਕਾਰਨ ਵੀ ਪਾਵਰਕਾਮ ਵੱਲੋਂ ਉਹਨਾਂ ਦਾ ਬਿਜਲੀ ਕਨੈਕਸ਼ਨ ਨਹੀਂ ਕੱਟਿਆ ਗਿਆ।

ਉਹਨਾਂ ਨੇ ਬਿਜਲੀ ਵਿਭਾਗ ਤੇ ਇੱਕ ਰਾਜ ਵਿਚ ਦੋ ਕਾਨੂੰਨ ਚਲਾਉਣ ਦਾ ਇਲਜ਼ਾਮ ਲਗਾਇਆ ਹੈ। ਦੱਸਣਯੋਗ ਹੈ ਕਿ ਪੁਰਸ਼ੋਤਮ ਅਤੇ ਕਸ਼ਮੀਰੀ ਦੇ ਘਰ ਕੋਈ ਵੀ ਬਿਜਲੀ ਉਪਕਰਣ ਨਹੀਂ ਹੈ ਸਿਵਾਏ ਪੱਖੇ ਅਤੇ ਲਾਈਟ ਤੋਂ ਇਸ ਦੇ ਬਾਵਜੂਦ ਜਨਵਰੀ ਵਿਚ ਉਨ੍ਹਾਂ ਨੂੰ 46950 ਰੁਪਏ ਦਾ ਬਿੱਲ ਭੇਜਿਆ ਗਿਆ ਅਤੇ ਪਾਵਰਕਾਮ ਅਧਿਕਾਰੀਆਂ ਵੱਲੋਂ ਛਾਪਾ ਮਾਰਨ ਤੋਂ ਬਾਅਦ ਇਸ ਤੇ 10260 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਅਤੇ 15 ਦਿਨਾਂ ਵਿੱਚ ਬਿੱਲ ਨਾ ਜਮਾਂ ਕਰਵਾਉਣ ਤੇ ਘਰ ਨੂੰ ਸੀਲ ਕਰਨ ਦੀ ਧਮਕੀ ਦਿੱਤੀ ਗਈ ਹੈ। ਪਾਵਰਕਾਮ ਦੇ ਅਧਿਕਾਰੀ ਇਸ ਮਾਮਲੇ ਤੇ ਚੁੱਪੀ ਧਾਰ ਕੇ ਬੈਠੇ ਹਨ।