ਪੰਜਾਬ: ਗੈਸ ਏਜੇਂਸੀ ਦੇ ਮੁਲਾਜਮ ਨਾਲ ਫੋਨ ਤੇ ਹੋਈ ਜੱਗੋਂ ਤੇਰਵੀ, ਇਸ ਤਰਾਂ ਉਡਾਏ ਹਜਾਰਾਂ ਰੁਪਏ

ਆਈ ਤਾਜ਼ਾ ਵੱਡੀ ਖਬਰ 

ਸਮੇਂ ਸਮੇਂ ਤੇ ਜਿਥੇ ਲੋਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਗਾਹ ਕੀਤਾ ਜਾਂਦਾ ਹੈ ਕੇ ਧੋਖਾਧੜੀ ਦੀਆ ਘਟਨਾਵਾਂ ਤੋਂ ਆਪਣੇ-ਆਪ ਨੂੰ ਬਚਾ ਕੇ ਰੱਖਿਆ ਜਾਵੇ। ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਧੋਖਾਧੜੀ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਥੇ ਠੱਗੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਹਨ। ਜਿੱਥੇ ਬਹੁਤ ਸਾਰੇ ਲੋਕ ਕਈ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਏ ਹਨ ਜਿੱਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਉਨ੍ਹਾਂ ਨੂੰ ਆਨਲਾਈਨ ਸਿਸਟਮ ਦੇ ਜ਼ਰੀਏ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਹੈ। ਸਮੇਂ ਸਮੇਂ ਤੇ ਜਿਥੇ ਅਜਿਹੇ ਲੋਕਾਂ ਤੋਂ ਬਚਣ ਵਾਸਤੇ ਵੀ ਬਹੁਤ ਸਾਰੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਹੁਣ ਗੈਸ ਏਜੰਸੀ ਦੇ। ਮੁਲਾਜ਼ਮ ਨਾਲ ਫੋਨ ਤੇ ਜੱਗੋ ਤੇਰਵੀਂ ਹੋਈ ਹੈ ਜਿੱਥੇ ਇਸ ਤਰ੍ਹਾਂ ਹਜ਼ਾਰਾਂ ਰੁਪਏ ਉਡਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਟਾਂਡਾ ਉੜਮੁੜ ਤੋਂ ਸਾਹਮਣੇ ਆਇਆ ਹੈ। ਇੱਥੇ ਕੁਝ ਠੱਗੀ ਮਾਰਨ ਵਾਲੇ ਗੈਰ ਸਮਾਜਿਕ ਅਨਸਰਾਂ ਵੱਲੋਂ ਇੱਕ ਗੈਸ ਏਜ਼ੰਸੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਤੋਂ 40 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਮਾਰੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪ੍ਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਸ਼ਾਹਬਾਜਪੁਰ ਨੇ ਦੱਸਿਆ ਹੈ ਕਿ ਜਿੱਥੇ ਉਹ ਟਾਂਡਾ ਦੀ ਗੈਸ ਏਜੰਸੀ ਵਿੱਚ ਮੁਲਾਜ਼ਮ ਦੇ ਤੌਰ ਤੇ ਕੰਮ ਕਰਦਾ ਹੈ।

ਉੱਥੇ ਹੀ ਬੀਤੇ ਦਿਨੀਂ ਉਸ ਨੂੰ ਇਕ ਵਟਸਐਪ ਨੰਬਰ ਤੇ ਫੋਨ ਆਇਆ ਸੀ ਜਿੱਥੇ ਉਸ ਨੂੰ ਆਪਣਾ ਰਿਸ਼ਤੇਦਾਰ ਦੱਸਿਆ ਗਿਆ ਸੀ ਅਤੇ ਆਖਿਆ ਗਿਆ ਸੀ ਕਿ ਉਹ ਕੈਨੇਡਾ ਤੋਂ ਉਸ ਦੇ ਮਾਮੇ ਦਾ ਬੇਟਾ ਹਨੀ ਬੋਲ ਰਿਹਾ ਹੈ। ਜੋ ਕਿ ਕੁਝ ਸਮੇਂ ਬਾਅਦ ਇੰਡੀਆ ਆਵੇਗਾ। ਉਹ ਆਪਣੇ ਨਾਲ ਵਧੇਰੇ ਰਕਮ ਨਹੀਂ ਲਿਆ ਸਕਦਾ ਇਸ ਲਈ ਉਸ ਵੱਲੋਂ ਕੁਝ ਰਕਮ ਪੀੜਤ ਦੇ ਖਾਤੇ ਵਿੱਚ ਪਾਉਣ ਦੀ ਗੱਲ ਆਖੀ ਗਈ ਅਤੇ ਉਸ ਤੋ ਉਸਦੀ ਬੈਂਕ ਦਾ ਅਕਾਊਂਟ ਨੰਬਰ ਮੰਗਿਆ ਗਿਆ ਜਿਸ ਤੋਂ ਬਾਅਦ ਪੀੜਤ ਵੱਲੋਂ ਆਪਣਾ ਪੀ ਐੱਨ ਬੀ ਦਾ ਖਾਤਾ ਨੰਬਰ ਉਸ ਵਿਅਕਤੀ ਨੂੰ ਦੇ ਦਿੱਤਾ ਗਿਆ।

ਇਸ ਤੋਂ ਬਾਅਦ ਉਸ ਦੇ ਅਕਾਊਂਟ ਵਿਚ ਕੈਨੇਡਾ ਤੋਂ 15 ਲੱਖ 80 ਹਜ਼ਾਰ ਰੁਪਏ ਆਉਣ ਦਾ ਮੈਸੇਜ ਵੀ ਆਇਆ, ਉਸ ਤੋਂ ਬਾਅਦ ਉਸ ਸਮੇਂ ਉਸ ਨੂੰ ਉਸ ਠੱਗ ਵੱਲੋਂ ਕਿਸੇ ਨੂੰ 40 ਹਜ਼ਾਰ ਰੁਪਏ ਟਰਾਂਸਫਰ ਕਰਨ ਵਾਸਤੇ ਆਖਿਆ ਗਿਆ ਜੋ ਕਿ ਪੀੜਤ ਵੱਲੋਂ ਆਪਣੇ ਮਾਲਕ ਤੋਂ ਲੈ ਕੇ ਭੇਜ ਦਿੱਤੇ ਗਏ ਅਤੇ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਵੱਜੀ ਹੈ।