ਆਈ ਤਾਜ਼ਾ ਵੱਡੀ ਖਬਰ
ਇਨ੍ਹੀਂ ਦਿਨੀਂ ਗਰਮੀ ਹੁੰਮਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਹਾਦਸੇ ਵਾਪਰ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਲੋਕਾਂ ਵਿੱਚ ਵੀ ਅਜਿਹੀਆਂ ਖ਼ਬਰਾਂ ਸੁਣ ਕੇ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫ਼ੈਲ ਜਾਂਦੀ ਹੈ। ਕਿਉਂਕਿ ਜਿੱਥੇ ਬਰਸਾਤਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਜਾਨਵਰ ਖੇਤਾਂ ਵਿੱਚੋ ਨਿਕਲ ਕੇ ਬਾਹਰ ਆ ਜਾਂਦੇ ਹਨ। ਉਥੇ ਹੀ ਕਈ ਸੱਪ ਆਪਣੇ ਬਚਾਅ ਲਈ ਇਨਸਾਨ ਉੱਪਰ ਹਮਲਾ ਵੀ ਕਰ ਦਿੰਦੇ ਹਨ ਜਿਸ ਕਾਰਨ ਕਈ ਲੋਕਾਂ ਦੀ ਜਾਨ ਜਾ ਰਹੀ ਹੈ।
3 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਥੇ ਸੱਪ ਦੇ ਕੱਟਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਇਥੇ ਖੇਤਾਂ ਵਿੱਚ ਕੰਮ ਕਰਦੇ ਵਿਅਕਤੀ ਦੀ ਇਸ ਤਰ੍ਹਾਂ ਮੌਤ ਹੋਈ ਹੈ ਜਿਥੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਸੰਗਤ ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਪਿੰਡ ਦੇ ਇੱਕ ਵਿਅਕਤੀ ਨੂੰ ਸੱਪ ਵੱਲੋਂ ਡੰਗ ਮਾਰ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਸ ਪਿੰਡ ਦਾ ਰਹਿਣ ਵਾਲਾ ਮੁਖਤਿਆਰ ਸਿੰਘ ਤਿੰਨ ਦਿਨ ਪਹਿਲਾਂ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਗਿਆ ਹੋਇਆ ਸੀ ਉਸੇ ਸਮੇਂ ਹੀ ਉਸ ਨੂੰ ਖੇਤਾਂ ਵਿੱਚ ਕੰਮ ਕਰਦੇ ਹੋਏ ਇਕ ਸੱਪ ਵੱਲੋਂ ਡੰਗ ਮਾਰ ਦਿੱਤਾ ਗਿਆ। ਜਿੱਥੇ ਉਸਦੇ ਸ਼ਰੀਰ ਵਿੱਚ ਜ਼ਹਿਰ ਫੈਲਣ ਦੇ ਚਲਦਿਆਂ ਹੋਇਆਂ ਹੌਲੀ-ਹੌਲੀ ਉਸ ਦਾ ਸਰੀਰ ਨੀਲਾ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਦੇਖਦੇ ਹੋਏ ਹਸਪਤਾਲ ਲਿਜਾਇਆ ਜਾ ਰਿਹਾ ਸੀ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਸ ਵਿਅਕਤੀ ਦੀ ਮੌਤ ਹੋ ਗਈ।
ਮ੍ਰਿਤਕ ਕਿਸਾਨ ਮੁਖਤਿਆਰ ਸਿੰਘ ਆਪਣੇ ਪਰਿਵਾਰ ਵਿੱਚ ਪਤਨੀ, ਦੋ ਬੇਟੀਆਂ ਅਤੇ ਇੱਕ ਬੇਟੇ ਨੂੰ ਛੱਡ ਗਿਆ ਹੈ। ਪਰਿਵਾਰ ਕੋਲ ਜਿੱਥੇ ਦੋ ਕਿੱਲੇ ਜਮੀਨ ਸੀ ਜਿਸ ਨਾਲ ਬੜੀ ਮੁਸ਼ਕਲ ਨਾਲ ਘਰ ਦਾ ਗੁਜਾਰਾ ਕੀਤਾ ਜਾ ਰਿਹਾ ਸੀ ਉੱਥੇ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਵਜੋਂ ਵੀ ਮੁਖਤਿਆਰ ਸਿੰਘ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ।
Previous Postਕੋਰਟ ਨੇ ਸੁਣਾਇਆ ਦੁਬਾਰਾ ਇਕੱਠੇ ਰਹਿਣ ਦਾ ਫੈਸਲਾ, ਬੰਦੇ ਨੇ ਅਦਾਲਤ ਚ ਮਾਰ ਮੁਕਾਈ ਪਤਨੀ
Next Postਬੱਚਾ ਖੇਡ ਰਿਹਾ ਸੀ ਗੇਮ, ਅਚਾਨਕ ਮੋਬਾਈਲ ਫਟਣ ਕਾਰਨ ਸ਼ਰਧਾਲੂਆਂ ਦੇ ਭਰੇ ਟਰੱਕ ਨੂੰ ਲੱਗੀ ਅੱਗ