ਪੰਜਾਬ : ਖੇਤਾਂ ਚ ਇਥੇ ਪੱਠੇ ਵੱਢਦੇ ਨੌਜਵਾਨ ਨੂੰ ਇਦਾਂ ਟੱਕਰ ਗਈ ਮੌਤ, ਪਈਆਂ ਭਾਜੜਾਂ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਅਚਾਨਕ ਸਾਡੇ ਨਾਲ ਕੀ ਵਾਪਰ ਜਾਵੇ ਇਸ ਬਾਰੇ ਅਸੀਂ ਖੁਦ ਵੀ ਨਹੀਂ ਜਾਣਦੇ। ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਪਿੱਛੇ ਪਰਿਵਾਰ ਲਈ ਰੋਣਾ ਪਾ ਜਾਂਦੀਆਂ ਹਨ। ਇਕ ਪਰਿਵਾਰ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ ਹੈ,ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਪਰਿਵਾਰ ਵਿਚ ਰੋਣਾ ਧੋਣਾ ਪੈ ਚੁੱਕਾ ਹੈ। ਇਕ ਹਸਦਾ ਖੇਡਦਾ ਪਰਿਵਾਰ ਅਚਾਨਕ ਗੰਮ ਦੇ ਮਾਹੌਲ ਵਿਚ ਚਲਾ ਗਿਆ,ਜਦ ਉਨ੍ਹਾਂ ਨਾਲ ਇੱਕ ਭਾਣਾ ਵਰਤ ਗਿਆ। ਇਕ ਅਜਿਹੀ ਦੁੱਖਦਾਈ ਘਟਨਾ ਵਾਪਰ ਗਈ ਜਿਸਨੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਸੁੱਟ ਦਿੱਤਾ। ਪਰਿਵਾਰ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਨ੍ਹਾਂ ਨਾਲ ਅਜਿਹੀ ਘਟਨਾ ਵਾਪਰ ਜਾਵੇਗੀ।ਖੇਤਾਂ ਵਿਚ ਕੰਮ ਕਰਦੇ ਇਕ ਨੌਜਵਾਨ ਨੂੰ ਅਜਿਹੀ ਮੌਤ ਆਈ,ਜਿਸ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ।

ਘਟਨਾ ਤਲਵੰਡੀ ਭਾਈ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਪਿੰਡ ਝੰਜੀਆਂ ਵਿਚ ਇਹ ਸਾਰਾ ਭਾਣਾ ਵਾਪਰ ਗਿਆ। ਪੱਠੇ ਵੱਢ ਰਹੇ ਨੌਜਵਾਨ ਨੂੰ ਅਚਾਨਕ ਸੱਪ ਲੜ ਗਿਆ ਅਤੇ ਨੌਜਵਾਨ ਦੀ ਮੌਤ ਹੋ ਗਈ। ਸੱਪ ਲੜਨ ਨਾਲ ਨੌਜਵਾਨ ਨੂੰ ਇਹ ਮੌਤ ਆਈ। ਜਿਕਰਯੋਗ ਹੈ ਕਿ ਨੌਜਵਾਨ ਨੂੰ ਮੋਗਾ ਇਲਾਜ ਲਈ ਲਿਆਂਦਾ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਤਨੀ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ ਜਿਸ ਵਿਚ ਉਸ ਵਲੋਂ ਦੱਸਿਆ ਗਿਆ ਕਿ ਉਸਦਾ ਪਤੀ ਮਿਹਨਤ ਮਜਦੂਰੀ ਕਰਕੇ ਘਰ ਦਾ ਗੁਜਾਰਾ ਕਰ ਰਿਹਾ ਸੀ। ਉਸਨੇ ਦੱਸਿਆ ਕਿ ਉਸਦਾ ਪਤੀ ਮਨੋਜ ਕੁਮਾਰ ਜਿਸਦੀ ਉਮਰ 36 ਸਾਲ ਸੀ ਉਹ ਪਿਛਲੇ ਤਿੰਨ ਦਿਨਾਂ ਤੋਂ ਝੰਜੀਆਂ ਪਿੰਡ ਵਿਚ ਇਕ ਕਿਸਾਨ ਕਮਲ ਕਿਸ਼ੋਰ ਦੇ ਨਾਲ ਕੰਮ ਕਰ ਰਿਹਾ ਸੀ।

ਖੇਤਾਂ ਵਿਚ ਕੰਮ ਕਰਦੇ ਸਮੇਂ ਹੀ ਇਹ ਘਟਨਾ ਵਾਪਰੀ। ਜਹਿਰੀਲੇ ਸੱਪ ਦੇ ਲੜਨ ਨਾਲ ਉਸਦਾ ਪਤੀ ਮੌਤ ਦੇ ਮੂੰਹ ਵਿਚ ਚਲਾ ਗਿਆ। ਮ੍ਰਿਤਕ ਤਲਵੰਡੀ ਭਾਈ ਵਾਰਡ ਨੰਬਰ 1 ਨਵੀਂ ਆਬਾਦੀ ਦਾ ਵਾਸੀ ਸੀ। ਸਥਾਨਕ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ,ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਪਤਨੀ ਦੇ ਬਿਆਨਾਂ ਦੇ ਆਧਾਰ ਉੱਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਫ਼ਿਰੋਜ਼ਪੁਰ ਭੇਜਿਆ ਗਿਆ ਹੈ।

ਘਰ ਵਿਚ ਇਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਖੇਤ ਵਿਚ ਕੰਮ ਕਰਦੇ ਸਮੇਂ ਨੌਜਵਾਨ ਨਾਲ ਅਜਿਹੀ ਘਟਨਾ ਇਹ ਵਾਪਰ ਗਈ ਜਿਸਨੇ ਪਰਿਵਾਰ ਤੋਂ ਉਨ੍ਹਾਂ ਦਾ ਮੈਂਬਰ ਖੋਹ ਲਿਆ। ਪਿੰਡ ਵਿਚ ਇਸ ਸਮੇਂ ਸੋਗ ਦਾ ਮਾਹੌਲ ਹੈ। ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। ਪਰਿਵਾਰ ਇਸ ਸਮੇਂ ਸਦਮੇ ਦੇ ਨਾਲ ਨਾਲ ਦੁੱਖ ਦੇ ਮਾਹੌਲ ਵਿਚ ਹੈ। ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਜਹਿਰੀਲੇ ਸੱਪ ਲੜਨ ਨਾਲ ਮੌਤਾਂ ਹੋ ਜਾਂਦੀਆਂ ਹਨ,ਅਤੇ ਇਲਾਜ ਸਮੇਂ ਸਿਰ ਨਹੀਂ ਮਿਲਦਾ।