ਆਈ ਤਾਜ਼ਾ ਵੱਡੀ ਖਬਰ
ਆਏ ਦਿਨ ਸਾਹਮਣੇ ਆਉਣ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿੱਥੇ ਵਾਪਰਨ ਵਾਲ਼ੇ ਸੜਕ ਹਾਦਸੇ ਵਿੱਚ ਬਹੁਤ ਸਾਰੇ ਲੋਕ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜਿੱਥੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਪਰ ਲੋਕਾਂ ਵੱਲੋਂ ਉਨ੍ਹਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਜਿਸ ਨਾਲ ਵਾਪਰ ਰਹੇ ਇਨ੍ਹਾਂ ਸੜਕ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਇੱਥੇ ਪੰਜਾਬ ਵਿੱਚ ਕਾਲਜ ਪੜ੍ਹਨ ਜਾ ਰਹੀ ਕੁੜੀ ਨਾਲ ਸੜਕ ਹਾਦਸਾ ਵਾਪਰਿਆ ਹੈ ਭਿਆਨਕ ਦਰਦਨਾਕ ਹਾਦਸੇ ਵਿਚ ਕੁੜੀ ਦੀ ਮੌਤ ਹੋਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਨੇਵਾਲ ਦੇ ਕੁਹਾੜਾ ਚੌਕ ਤੋਂ ਸਾਹਮਣੇ ਆਇਆ ਹੈ। ਜਿੱਥੇ ਵਾਪਰਿਆ ਭਿਆਨਕ ਸੜਕ ਹਾਦਸੇ ਵਿੱਚ ਇੱਕ ਮਾਈ ਭਾਗੋ ਕਾਲਜ ਵਿਚ ਪੜ੍ਹਨ ਵਾਲੀ ਬੀ ਏ ਦੀ ਵਿਦਿਆਰਥਣ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਭਾਗਪੁਰ ਦੀ ਰਹਿਣ ਵਾਲੀ ਰਮਨਦੀਪ ਕੌਰ ਪੁੱਤਰੀ ਗੁਰਲਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਘਰ ਤੋ ਕਾਲਜ ਲਈ ਰਵਾਨਾ ਹੋਈ ਸੀ।
ਜਿਸ ਸਮੇਂ ਲੜਕੀ ਆਪਣੇ ਕੋਲ ਜਾਣ ਵਾਸਤੇ ਕੁਹਾੜਾ ਚੌਕ ਤੇ ਕੋਲ ਪਹੁੰਚੀ ਤਾਂ ਉਸ ਸਮੇ ਹੀ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਜੋ ਕਿ ਚੰਡੀਗੜ੍ਹ ਪਾਸੇ ਤੋਂ ਆ ਰਿਹਾ ਸੀ। ਜਿਸ ਦੀ ਲਪੇਟ ਵਿੱਚ ਆਉਣ ਕਾਰਨ ਲੜਕੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਜਿੱਥੇ ਇਸ ਘਟਨਾ ਤੋਂ ਬਾਅਦ ਟਰੈਕਟਰ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਉਥੇ ਹੀ ਪੁਲਸ ਵੱਲੋਂ ਅਜੇ ਤਕ ਕੰਮ ਕੀਤਾ ਗਿਆ ਹੈ, ਨਾ ਹੀ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਥੇ ਹੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਦੀ ਪ੍ਰਿੰਸੀਪਲ ਵੱਲੋਂ ਲਿਖਿਆ ਗਿਆ ਹੈ ਕਿ ਪੁਲਿਸ ਵੱਲੋਂ ਕੋਈ ਵੀ ਸੰਤੁਸ਼ਟੀਜਨਕ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਪਰਿਵਾਰ ਦੀ ਸਾਰ ਲਈ ਗਈ ਹੈ ਜਿਸ ਸਮੇਂ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਉਸ ਸਮੇਂ ਤੱਕ ਮ੍ਰਿਤਕ ਲੜਕੀ ਦੀ ਲਾਸ਼ ਨੂੰ ਨਹੀਂ ਚੁੱਕਿਆ ਜਾਵੇਗਾ।
Previous Postਪੰਜਾਬ ਦੇ ਕਿਸਾਨਾਂ ਨੂੰ ਫਿਰ ਪਈ ਕੁਦਰਤ ਦੀ ਮਾਰ, ਨਵੇਂ ਚਾਈਨਾ ਵਾਇਰਸ ਕਾਰਨ ਏਨੇ ਹਜਾਰ ਹੈਕਟੇਅਰ ਫਸਲ ਹੋਈ ਖਰਾਬ
Next Postਪੰਜਾਬ: ਵੱਡਾ ਟਰਾਲਾ ਕਾਰ ਤੇ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 1 ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ