ਪੰਜਾਬ: ਔਰਤ ਨੇ ਮਾਰੀ ਨਹਿਰ ਚ ਛਾਲ, ਬਚਾਅ ਲਈ ਦੂਜਾ ਰਾਹਗੀਰ ਵੀ ਰੁੜ੍ਹਿਆ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੀਆਂ ਔਰਤਾਂ ਵੱਲੋਂ ਜਿੱਥੇ ਪਰਵਾਰਕ ਵਿਵਾਦਾਂ ਦੇ ਚਲਦਿਆਂ ਹੋਇਆਂ ਜਿੱਥੇ ਅਜਿਹੇ ਕਦਮ ਚੁੱਕ ਲਏ ਜਾਂਦੇ ਹਨ ਜਿਸ ਦਾ ਖਮਿਆਜਾ ਪਰਿਵਾਰਕ ਮੈਂਬਰਾਂ ਨੂੰ ਭੁਗਤਣਾ ਪੈਂਦਾ ਹੈ ਅਤੇ ਬਹੁਤ ਸਾਰੇ ਬੱਚਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਕਰੋਨਾ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਉਥੇ ਹੀ ਘਰੇਲੂ ਪ੍ਰੇਸ਼ਾਨੀ ਵਿੱਚ ਵੀ ਵਾਧਾ ਹੋਇਆ। ਕਿਉਂਕਿ ਲੋਕਾਂ ਦੇ ਕੰਮ ਠੱਪ ਹੋ ਜਾਣ ਨਾਲ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਜਿਸ ਦੇ ਚਲਦਿਆਂ ਹੋਏ ਪਰਿਵਾਰਕ ਮੈਂਬਰਾਂ ਦੀ ਸਥਿਤੀ ਡਾਵਾਂਡੋਲ ਹੋ ਗਈ,ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਕਿਸੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜਾਨ ਤੱਕ ਦੇ ਦਿੱਤੀ ਗਈ। ਹੁਣ ਪੰਜਾਬ ਵਿੱਚ ਇੱਥੇ ਔਰਤ ਵੱਲੋਂ ਨਹਿਰ ਵਿਚ ਛਾਲ ਮਾਰ ਦਿੱਤੀ ਗਈ ਹੈ ਜਿੱਥੇ ਉਸ ਦਾ ਬਚਾਅ ਕਰਨ ਲਈ ਨਹਿਰ ਵਿੱਚ ਇੱਕ ਰਾਹਗੀਰ ਵੀ ਰੁੜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਸਰਹੰਦ ਫੀਡਰ ਤੋਂ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਜਿੱਥੇ ਪਿੰਡ ਭੁੱਲਰ ਦੇ ਨਜ਼ਦੀਕ ਤੋਂ ਲੰਘਣ ਵਾਲੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ਤੇ ਸਰਹੰਦ ਫੀਡਰ ਨਹਿਰ ਵਿੱਚ ਇਕ ਔਰਤ ਅਤੇ ਇੱਕ ਰਾਹਗੀਰ ਵਿਅਕਤੀ ਉਸ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਜਦੋਂ ਇਕ ਔਰਤ ਵੱਲੋਂ ਆਪਣੇ ਛੋਟੇ ਬੱਚੇ ਦੇ ਨਾਲ ਛਾਲ ਮਾਰ ਦਿੱਤੀ ਗਈ ਸੀ। ਜਿਸ ਦੀ ਪਹਿਚਾਣ ਹਰਜਿੰਦਰ ਕੌਰ ਬੱਸੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਉੱਥੇ ਹੀ ਘਟਨਾ ਸਥਾਨ ਤੇ ਲੰਘ ਰਹੇ ਦੋ ਰਾਹਗੀਰ ਲੋਕਾਂ ਵੱਲੋਂ ਇਸ ਸਾਰੀ ਘਟਨਾ ਨੂੰ ਦੇਖ ਲਿਆ ਗਿਆ ਜਿਨ੍ਹਾਂ ਵੱਲੋਂ ਔਰਤ ਅਤੇ ਉਸ ਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।

ਉੱਥੇ ਹੀ ਬੱਚੇ ਨੂੰ ਤਾਂ ਨਹਿਰ ਵਿਚੋਂ ਬਚਾ ਲਿਆ ਗਿਆ ਪਰ ਰਾਹਗੀਰ ਪਿੰਡ ਭੁੱਲਰ ਦਾ ਰਹਿਣ ਵਾਲਾ ਗੁਰਦੀਪ ਸਿੰਘ ਵੀ ਪਾਣੀ ਦਾ ਤੇਜ਼ ਹੋਣ ਦੇ ਚੱਲਦਿਆਂ ਹੋਇਆ ਨਹਿਰ ਵਿਚ ਰੁੜ੍ਹ ਗਿਆ । ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।