ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ। ਦੇਸ ਵਿਚ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੇ ਉਦਯੋਗ ਸਥਾਪਿਤ ਕੀਤੇ ਗਏ ਹਨ। ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਦਾ ਵੀ ਖਿਆਲ ਰੱਖਿਆ ਜਾ ਸਕੇ ਅਤੇ ਰੋਜ਼ਗਾਰ ਵੀ ਮੁੱਹਈਆ ਹੋ ਸਕਣ। ਸੂਬੇ ਅੰਦਰ ਹੋ ਰਹੀਆਂ ਬਹੁਤ ਸਾਰੀਆਂ ਤਬਦੀਲੀਆਂ ਦੇਸ਼ ਦੀ ਤਰੱਕੀ ਦੀ ਹਾਮੀ ਭਰ ਰਹੀਆਂ ਹਨ। ਜਿਥੇ ਦੇਸ਼ ਵਿਚ ਮਰਦਾਂ ਦੇ ਵਧੇਰੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਉਥੇ ਹੀ ਅੱਜ ਔਰਤਾਂ ਦੀਆਂ ਮੁੱਖ ਲੋ-ੜਾਂ ਨੂੰ ਵੀ ਅਹਿਮ ਸਮਝਦੇ ਹੋਏ, ਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਨਾਲ ਔਰਤਾਂ ਨੂੰ ਮੁਸ਼ਕਿਲ ਦੇ ਦਿਨਾਂ ਵਿੱਚ ਸੁਰੱਖਿਆ ਮੁਹਈਆ ਕਰਵਾਈ ਜਾ ਸਕੇ। ਪੰਜਾਬ ਅੰਦਰ ਔਰਤਾਂ ਲਈ ਆਈ ਇਹ ਇਕ ਚੰਗੀ ਖਬਰ 5 ਰੁਪਏ ਚ ਮਿਲੇਗੀ ਇਹ ਚੀਜ । ਦੇਸ਼ ਅੰਦਰ ਜਿਥੇ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਹਨ। ਉੱਥੇ ਹੀ ਹੁਣ ਪੰਜਾਬ ਦੀਆਂ ਬੀਬੀਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪਹਿਲੀ ‘ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਸ਼ੁਰੂ ਹੋ ਚੁੱਕੀ ਹੈ।
ਇਸ ਕੰਮ ਦੀ ਸ਼ੁਰੂਆਤ ਐੱਚ. ਪੀ. ਗੈਸ ਏਜੰਸੀ ਦੇ ਡੀ. ਜੀ. ਐੱਮ. ਮੁਨੀਸ਼ ਕੁਮਾਰ ਨੇ ਗੁਰਸ਼ਰਨ ਗੈਸ ਏਜੰਸੀ ਬੱਦੋਵਾਲ ਵਿਖੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਦੇ ਸ਼ੁਰੂ ਹੋਣ ਨਾਲ ਪਿੰਡਾਂ ਵਿੱਚ ਔਰਤਾਂ ਨੂੰ ਇਨਫੈਕਸ਼ਨ ਤੋਂ ਮਾਹਮਾਰੀ ਸਮੇਂ ਨਿਜਾਤ ਮਿਲੇਗੀ। ਔਰਤਾਂ ਦੀ ਸਹੂਲਤ ਲਈ ਇਸ ਨੂੰ ਪਿੰਡਾਂ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਨੇ ਕੋ-ਰੋ-ਨਾ ਸਮੇਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਸ ਸਮੇਂ ਔਰਤਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਅਮਨਪ੍ਰੀਤ ਕੌਰ ਜੁਆਇੰਟ ਕਮਿਸ਼ਨਰ ਇਨਕਮ ਟੈਕਸ ਦਿੱਲੀ ਵੱਲੋਂ ਦੇਸ਼ ਦੇ 18 ਸੂਬਿਆਂ ‘ਚ 12 ਲੱਖ ਤੋਂ ਜ਼ਿਆਦਾ ਸੈਨੇਟਰੀ ਪੈਡ ਵੰਡੇ ਗਏ ਸਨ। ਉਸ ਸਮੇਂ ਔਰਤਾਂ ਨੂੰ ਇਸ ਦੀ ਬਹੁਤ ਜਰੂਰਤ ਸੀ।
ਉਨ੍ਹਾਂ ਕਿਹਾ ਕਿ ਕੋਈ ਵੀ ਬੀਬੀ ਸੈਨੇਟਰੀ ਨੈਪਕਿਨ ਮਸ਼ੀਨ ‘ਚ 5 ਰੁਪਏ ਦਾ ਸਿੱਕਾ ਪਾ ਕੇ ਨੈਪਕਿਨ ਪ੍ਰਾਪਤ ਕਰ ਸਕਦੀ ਹੈ। ਇਸ ਮੌਕੇ ਵਿਸ਼ਾਲ ਸੇਠ, ਏਰੀਆ ਸੇਲਜ਼ ਮੈਨੇਜਰ, ਰਛਪਾਲ ਸਿੰਘ ਸਾਬਕਾ ਚੀਫ ਇੰਜੀਨੀਅਰ ਬਿਜਲੀ ਬੋਰਡ, ਗੁਰਦੇਵ ਸਿੰਘ ਸੇਖੋਂ, ਮੋਹਨ ਦੁਆਬਾ, ਗੁਰਪ੍ਰੀਤ ਸਿੰਘ ਲੋਟੇ, ਜਗਜੀਤ ਸਿੰਘ ਦਾਖਾ ਡਾਇਰੈਕਟਰ ਵੇਰਕਾ ਮਿਲਕ ਪਲਾਂਟ, ਬਲਜੀਤ ਸਿੰਘ ਬੱਦੋਵਾਲ, ਗੋਬਿੰਦ ਹੈਰੀ ਆਦਿ ਇਸ ਮੌਕੇ ਮੌਜੂਦ ਸਨ। ਇਸ ਉਪਰਾਲੇ ਨੂੰ ਲੈ ਕੇ ਔਰਤਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਕਿਉਂਕਿ ਇਹ ਸੁਵਿਧਾ ਹਰ ਕਿਸੇ ਦੇ ਬਜਟ ਵਿੱਚ ਹੈ। ਇਸ ਸੁਵਿਧਾ ਨਾਲ ਪਿੰਡ ਦੀਆਂ ਔਰਤਾਂ ਨੂੰ ਵਧੇਰੇ ਸਹੂਲਤ ਪਹੁੰਚੇਗੀ।
Previous Postਕੇਂਦਰ ਸਰਕਾਰ ਤੋਂ ਇਹਨਾਂ ਲੋਕਾਂ ਲਈ ਆ ਰਹੀ ਵੱਡੀ ਖੁਸ਼ੀ ਦੀ ਖਬਰ – ਭਰਨ ਗੀਆਂ ਨੋਟਾਂ ਨਾਲ ਜੇਬਾਂ
Next Postਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਇਥੇ ਹੋਇਆ ਭਿਆਨਕ ਹਾਦਸਾ , ਛਾਈ ਸੋਗ ਦੀ ਲਹਿਰ