ਪੰਜਾਬ ਇੱਥੇ ਆਈ ਤੇਜ ਹਨੇਰੀ ਨੇ ਕੀਤਾ ਮੌਤ ਦਾ ਤਾਂਡਵ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਪਿਛਲੇ ਕਾਫੀ ਦਿਨਾਂ ਤੋਂ ਲੋਕਾਂ ਨੂੰ ਭਿ-ਆ-ਨ-ਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਾਰਨ ਇਨਸਾਨਾਂ ਦੇ ਨਾਲ-ਨਾਲ ਪਸ਼ੂ ਪੰਛੀ ਵੀ ਤੜਫ਼ੇ ਪਏ ਸਨ। ਬੀਤੀ ਰਾਤ ਅਚਾਨਕ ਹੀ ਆਏ ਮੀਂਹ ਅਤੇ ਹਨੇਰੀ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਪਰ ਕਈ ਵਾਰ ਅਚਾਨਕ ਹੀ ਮੌਸਮ ਦੇ ਭਿਅੰਕਰ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਜ਼ਿਆਦਾ ਜਾਨੀ ਅਤੇ ਮਾਲੀ ਨੁ-ਕ-ਸਾ-ਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਤੇਜ਼ ਹਨੇਰੀ-ਝੱਖੜ ਚੱਲਣ ਕਾਰਨ ਕਾਫੀ ਸੜਕ ਦੁਰਘਟਨਾਵਾਂ ਵਾਪਰਦੀਆਂ ਹਨ।

ਕੱਲ ਚੱਲੀ ਤੇਜ਼ ਹਨੇਰੀ ਕਾਰਨ ਕਾਫੀ ਜਗ੍ਹਾ ਤੇ ਦਰਖਤ ਡਿੱਗ ਗਏ ਹਨ ਜਿਸ ਕਾਰਨ ਕਈ ਹਾਦਸੇ ਵੀ ਵਾਪਰ ਰਹੇ ਹਨ, ਅਜਿਹੀ ਹੀ ਇੱਕ ਘਟਨਾ ਖੰਨਾ ਤੋਂ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਚੱਲੀ ਤੇਜ਼ ਹਨੇਰੀ ਕਾਰਨ ਸੌਦੀ ਚੱਕ ਮਾਫੀ ਬੱਸ ਅੱਡੇ ਦੇ ਨਜਦੀਕ ਇਕ ਕਾਫੀ ਵੱਡਾ ਦ੍ਰਖਤ ਸੜਕ ਉੱਤੇ ਗਿਰਿਆ ਹੋਇਆ ਸੀ ਅਤੇ ਇਕ ਮੋਟਰਸਾਈਕਲ ਸਵਾਰ ਇਸ ਦਰਖਤ ਨਾਲ ਹਨੇਰੇ ਵਿਚ ਟਕਰਾ ਗਿਆ ਜਿਸ ਨਾਲ ਉਸ ਨੇ ਘਟਨਾਸਥਲ ਤੇ ਹੀ ਦਮ ਤੋੜ ਦਿੱਤਾ।

ਬਰਧਾਲਾ ਦੀ ਪੁਲਿਸ ਚੌਂਕੀ ਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਾਜਰ ਸਿੰਘ ਵਜੋਂ ਹੋਈ ਹੈ, 43 ਵਰ੍ਹਿਆਂ ਦਾ ਨਾਜ਼ਰ ਸਿੰਘ ਹਰਨੇਕ ਸਿੰਘ ਦਾ ਪੁੱਤਰ ਸੀ ਜੋ ਬੀਤੀ ਰਾਤ ਮੰਡੀ ਗੋਬਿੰਦਗੜ੍ਹ ਦੀ ਜੋਗਿੰਦ੍ਰਾ ਕਸਟਡ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਡਿਊਟੀ ਕਰਕੇ ਆਪਣੇ ਪਲਸਰ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 43 ਸੀ 1505 ਹੈ ਤੇ ਸਵੇਰੇ ਵਾਪਸ ਘਰ ਆ ਰਿਹਾ ਸੀ, ਜਿੱਥੇ ਰਾਸਤੇ ਵਿੱਚ ਉਹ ਇਸ ਦੁਰਘਟਨਾ ਦਾ ਸ਼ਿਕਾਰ ਹੋ ਗਿਆ।

ਮ੍ਰਿਤਕ ਨਾਜ਼ਰ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਇਕ ਲੜਕਾ ਅਤੇ ਦੋ ਲੜਕੀਆਂ ਹਨ। ਥਾਣੇਦਾਰ ਬਲਦੇਵ ਸਿੰਘ ਨੇ ਨਾਜਰ ਸਿੰਘ ਦੀ ਪਤਨੀ ਬਲਜਿੰਦਰ ਕੌਰ ਦੇ ਬਿਆਨ ਲੈ ਕੇ 174 ਦੀ ਕਾ-ਰ-ਵਾ-ਈ ਕੀਤੀ ਹੈ ਅਤੇ ਲਾਸ਼ ਦਾ ਪੋ-ਸ-ਟ-ਮਾ-ਰ-ਟ-ਮ ਸਮਰਾਲਾ ਦੇ ਸਿਵਲ ਹਸਪਤਾਲ ਤੋਂ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਲਾਸ਼ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।