ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਲਗਾਤਾਰ ਉਚਾਈਆਂ ਤੇ ਜਾ ਰਿਹਾ ਹੈ। ਅੰਦੋਲਨ ਨੂੰ ਇੱਕ ਵੱਖਰੀ ਪਹਿਚਾਣ ਮਿਲ ਰਹੀ ਹੈ। ਕਿਸਾਨੀ ਅੰਦੋਲਨ ਨੇ ਜਿੱਥੇ ਹਰ ਇੱਕ ਕਿੱਤੇ ਨਾਲ ਜੁੜੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਹੈ, ਉੱਥੇ ਹੀ ਇਹ ਅੰਦੋਲਨ ਹੁਣ ਸਿਰਫ ਕਿਸਾਨਾਂ ਦਾ ਨਹੀਂ ਹਰ ਇੱਕ ਵਰਗ ਦਾ ਬਣ ਚੁੱਕਾ ਹੈ। ਅੰਦੋਲਨ ਨਾਲ ਹਰ ਕੋਈ ਜੁੜ ਰਿਹਾ ਹੈ ਅਤੇ ਹੁਣ ਅੰਦੋਲਨ ਉਪਲਭਦੀ ਨੂੰ ਛੂ ਰਿਹਾ ਹੈ। ਅੰਦੋਲਨ ਚ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ,ਅਤੇ ਹਰ ਕੋਈ ਗੰਮ ਚ ਵੀ ਜਾ ਰਿਹਾ ਹੈ। ਪਰ ਅੰਦੋਲਨ ਨੂੰ ਲੋਕ ਹੋਰ ਮਜ਼ਬੂਤ ਕਰਨ ਚ ਲੱਗੇ ਹੋਏ ਨੇ। ਤੁਹਾਨੂੰ ਦਸ ਦਈਏ ਕਿ ਹੁਣ ਇੱਕ ਅਜਿਹੀ ਖ਼ਬਰ ਸਾਹਮਣੇਂ ਆ ਰਹੀ ਹੈ ਜਿਸਨੇ ਹੁਣ ਚੋਣਾਂ ਜੌ ਸਥਾਨਕ ਹੋਇਆ ਨੇ ਉਸਤੇ ਅਸਰ ਪਾਇਆ ਹੈ।
ਦਰਅਸਲ ਇਹਨਾਂ ਸਥਾਨਕ ਚੋਣਾਂ ਚ ਕਾਂਗਰਸ ਅੱਗੇ ਜਾਂਦੀ ਹੋਈ ਦਿਸ ਰਹੀ ਹੈ ਪਰ ਜੇਕਰ ਗਲ ਕੀਤੀ ਜਾਵੇ, ਸ੍ਰੀ ਅਨੰਦਪੁਰ ਸਾਹਿਬ ਦੀ ਤਾਂ ਇੱਥੋਂ ਦੇ ਲੋਕਾਂ ਨੇ ਇਤਿਹਾਸ ਰਚ ਦਿੱਤਾ ਹੈ। ਦਸ ਦੇਈਏ ਕਿ ਇੱਥੋਂ ਦੇ ਲੋਕਾਂ ਨੇ ਆਜ਼ਾਦ ਉਮੀਦਵਾਰ ਜਤਾਏ ਨੇ, ਇੱਥੇ ਸਾਰੇ ਅਜ਼ਾਦ ਉਮੀਦਵਾਰ ਜੇਤੂ ਰਹੇ ਨੇ। ਬਾਕੀ ਸਾਰੀਆਂ ਪਾਰਟੀਆਂ ਇੱਥੇ ਹਾਰ ਗਈਆਂ ਨੇ ਅਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਨੇ। ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਚ ਸਭ ਹੈਰਾਨ ਹੋਏ ਨੇ। ਇਹਨਾਂ ਚੋਣਾਂ ਚ ਅਜਾਦ ਉਮੀਦਵਾਰ ਬਾਜੀ ਮਾਰ ਗਏ ਨੇ, ਅਤੇ ਹਰ ਪਾਸੇ ਬੱਲੇ ਬੱਲੇ ਹੋ ਗਈ ਹੈ।
ਇੱਥੇ ਇਹ ਫਰਕ ਕਿਸਾਨੀ ਅੰਦੋਲਨ ਕਰਕੇ ਵੇਖਣ ਨੂੰ ਮਿਲਿਆ ਹੈ,ਕਿਉਂਕਿ ਕਿਸਾਨੀ ਅੰਦੋਲਨ ਇਹਨਾਂ ਚੌਣਾਂ ਚ ਵੱਡਾ ਅਸਰ ਪਾਉਂਦਾ ਹੋਇਆ ਨਜ਼ਰ ਆਇਆ ਹੈ। ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨ ਇਹਨਾਂ ਚੋਣਾਂ ਤੇ ਅਸਰ ਪਾਉਂਦੇ ਹੋਏ ਦਿਸ ਰਹੇ ਨੇ। ਇਹੀ ਵਜਿਹ ਹੈ ਕਿ ਲੋਕਾਂ ਨੇ ਭਾਜਪਾ ਨੂੰ ਛੱਡ ਕਾਂਗਰਸ ਨੂੰ ਛੱਡ ਅਜ਼ਾਦ ਉਮੀਦਵਾਰ ਚੁਣੇ ਨੇ।ਜੀਕਰਯੋਗ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਚ 13 ਸੀਟਾਂ ਤੇ ਲੋਕਾਂ ਨੇ ਸਿਰਫ਼ ਅਜ਼ਾਦ ਉਮੀਦਵਾਰ ਚੁਣੇ ਨੇ, ਸਾਰੀਆਂ ਪਾਰਟੀਆਂ ਨੂੰ ਪਿੱਛੇ ਕਰ ਅਜਾਦ ਉਮੀਦਵਾਰ ਚੁਣੇ ਗਏ ਨੇ। ਜਿਸ ਨਾਲ ਹਰ ਕੋਈ ਹੈਰਾਨ ਵੀ ਹੋ ਰਿਹਾ ਹੈ ਕਿ ਲੋਕਾਂ ਨੇ ਸਾਰੀ ਬਾਜੀ ਹੀ ਪਲਟ ਦਿੱਤੀ ਹੈ।
ਇੱਥੇ ਇਹ ਵੀ ਬੇਹੱਦ ਅਹਿਮ ਹੈ ਕਿ ਇਹਨਾਂ ਵਿੱਚੋਂ 11 ਉਮੀਦਵਾਰ ਕਾਂਗਰਸ ਨਾਲ ਪਿਛੋਕੜ ਰਖਦੇ ਨੇ ਅਤੇ 2 ਭਾਜਪਾ ਨਾਲ ਸਬੰਧ ਰੱਖਦੇ ਸਨ ਜਿਹਨਾਂ ਨੇ ਭਾਜਪਾ ਛੱਡ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ। ਓਧਰ ਹੀ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਇਹ ਚੋਣ ਨਤੀਜੇ ਦੇਖ ਕੇ ਲੋਕ ਅਤੇ ਬਾਕੀ ਵੀ ਸਭ ਹੈਰਾਨ ਹੋ ਰਹੇ ਨੇ। ਉੱਥੇ ਹੀ ਦਸਣਾ ਬਣਦਾ ਹੈ ਕਿ ਬਾਕੀ ਪਾਸੇ ਕਾਂਗਰਸ ਅੱਗੇ ਦਿੱਖ ਰਹੀ ਹੈ।