ਪੰਜਾਬ: ਇਥੇ ਸਕੂਲ ਚ 3 ਅਧਿਆਪਕ ਅਤੇ 19 ਵਿਦਿਆਰਥੀ ਨਿਕਲੇ ਕੋਰੋਨਾ ਪੌਜੇਟਿਵ , ਮਚਿਆ ਹੜਕੰਪ

ਤਾਜਾ ਵੱਡੀ ਖਬਰ

ਪੰਜਾਬ ਚ ਸਕੂਲ ਖੋਲ੍ਹਣ ਦੀ ਅਨੁਮਤੀ ਪੰਜਾਬ ਦੇ ਸਿੱਖਿਆ ਮੰਤਰੀ ਦੇ ਵਲੋ ਦਿੱਤੀ ਗਈ, ਪਰ ਜਿਵੇਂ ਹੀ ਇਹ ਅਨੁਮਤੀ ਮਿਲੀ ਇਸਦੇ ਨਾਲ ਹੀ ਮਾਮਲੇ ਆਉਣੇ ਸ਼ੁਰੂ ਗਏ। ਹੁਣ ਤਕ ਪੰਜਾਬ ਚ ਕ-ਰੋ-ਨਾ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਸਕੂਲਾਂ ਵਿੱਚ ਹੀ ਇਸ ਬਿ-ਮਾ-ਰੀ ਨੇ ਦਸਤਕ ਦਿੱਤੀ ਹੈ। ਪੰਜਾਬ ਚ ਜਿਵੇਂ ਹੀ ਸਕੂਲ ਅਉਣਾ ਬੱਚਿਆਂ ਨੇ ਸ਼ੁਰੂ ਕੀਤਾ, ਕਈ ਸਕਾਰਾਤਮਕ ਮਾਮਲੇ ਸਾਹਮਣੇ ਆਏ। ਜਿਸ ਕਾਰਨ ਸਿਹਤ ਵਿਭਾਗ ਦੇ ਨਾਲ ਨਾਲ ਮਾਪਿਆਂ ਨੂੰ ਵੀ ਚਿੰਤਾ ਹੋਈ। ਰੋਜਾਨਾਂ ਬੱਚਿਆਂ ਦਾ ਕ-ਰੋ-ਨਾ ਟੈਸਟ ਕੀਤਾ ਜਾਂਦਾ ਹੈ, ਤਾਂ ਜੌ ਇਸ ਬਿ-ਮਾ-ਰੀ ਤੌ ਬਚਿਆ ਜਾ ਸਕੇ। ਹੁਣ ਫਿਰ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ,ਜਿਸਨੇ ਫਿਰ ਚਿੰਤਾਵਾਂ ਵਾਧਾ ਦਿੱਤੀਆਂ ਨੇ, ਇੱਕ ਸਕੂਲ ਚ ਇਸ ਵਾਇਰਸ ਨੇ ਹੁਣ ਦਸਤਕ ਦੇ ਦਿੱਤੀ ਹੈ।

ਦਸਣਾ ਬਣਦਾ ਹੈ ਕਿ ਨਵਾਂਸ਼ਹਿਰ ਦੇ ਸਰਕਾਰੀ ਸਕੂਲ ਸਲੋਹ ਦੇ ਹੋਰ ਨਵੇਂ ਕ-ਰੋ-ਨਾ ਮਾਮਲੇ ਸਾਹਮਣੇ ਆ ਗਏ ਨੇ,ਇੱਥੇ 5 ਹੋਰ ਬੱਚੇ ਇਸ ਬਿ-ਮਾ-ਰੀ ਦੀ ਚਪੇਟ ਚ ਪਏ ਗਏ ਨੇ ,ਜਿਸ ਤੋਂ ਬਾਅਦ ਸਿਹਤ ਵਿਭਾਗ ਹੋਰ ਅਲਰਟ ਹੋ ਗਿਆ ਹੈ। ਜਿਕਰਯੋਗ ਹੈ ਕਿ ਸਲੋਹ ਸਕੂਲ ਦੇ ਇਸ ਤੋਂ ਪਹਿਲਾਂ 3 ਅਧਿਕਾਪਕ ਅਤੇ 14 ਬੱਚੇ ਇਸ ਬਿ-ਮਾ-ਰੀ ਦੀ ਚਪੇਟ ਚ ਪਾਏ ਗਏ ਸਨ। ਸਕੂਲ ਦੀ ਇੰਚਾਰਜ ਸਮੇਤ ਕੁੱਝ ਅਧਿਆਪਕ ਅਤੇ ਬੱਚੇ ਇਸਦਾ ਸ਼ਿਕਾਰ ਹੋਏ ਸਨ, ਅਤੇ ਬਾਅਦ ਚ ਸਿਹਤ ਵਿਭਾਗ ਅਲਰਟ ਹੋਇਆ ਹੈ ਅਤੇ ਟੈਸਟ ਕੀਤੇ ਗਏ ਜਿਸਤੋਂ ਬਾਅਦ 5 ਬੱਚੇ ਹੋਰ ਇਸਦੀ ਚਪੇਟ ਚ ਜੌ ਆਏ ਹੋਏ ਸਨ,

ਉਹਨਾਂ ਦੀ ਪੁਸ਼ਟੀ ਹੋਈ। ਫਿਲਹਾਲ ਇੱਥੇ ਇਹ ਦਸਣਾ ਬਣਦਾ ਹੈ ਕਿ ਵਿਭਾਗ ਦੇ ਵਲੋ ਸੁਰੱਖਿਆ ਨੂੰ ਧਿਆਨ ਚ ਰਖਦੇ ਹੋਏ ਸਾਰਿਆਂ ਨੂੰ ਦਵਾਈ ਦੇ ਕੇ ਵੱਖਰਾ ਕਰ ਦਿੱਤਾ ਗਿਆ ਹੈ ਤਾਂ ਜੌ ਇਸਤੋਂ ਬਚਾਅ ਸਭ ਦਾ ਹੋ ਸਕੇ।ਜਿਕਰੇਖਾਸ ਹੈ ਕਿ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਸੈਂਪਲ ਸਿਹਤ ਵਿਭਾਗ ਵਲੋ ਲਏ ਗਏ ਸਨ, ਜਿਸ ਤੋਂ ਬਾਅਦ ਇਹਨਾਂ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਇਹਨਾਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਜਿੱਥੇ ਸਿਹਤ ਵਿਭਾਗ ਅਲਰਟ ਹੋ ਗਿਆ ਹੈ,ਉਥੇ ਹੀ ਪਰਿਵਾਰਿਕ ਮੈਂਬਰਾਂ ਚ ਵੀ ਚਿੰਤਾ ਵੇਖਣ ਨੂੰ ਮਿਲ ਰਹੀ ਹੈ।

ਚਿੰਤਾ ਜਾਇਜ਼ ਵੀ ਹੈ ਕਿਉਂਕਿ ਜੌ ਬੱਚੇ ਇਸ ਬਿ-ਮਾ-ਰੀ ਦੀ ਚਪੇਟ ਚ ਆਏ ਨੇ, ਉਹਨਾਂ ਦੇ ਪਰਿਵਾਰ ਦੇ ਬਾਕੀ ਮੈਬਰਾਂ ਲਈ ਵੀ ਖਤਰਾ ਹੋ ਸਕਦਾ ਹੈ। ਸਿਹਤ ਵਿਭਾਗ ਹੁਣ ਪਰਿਵਾਰ ਵਾਲਿਆ ਦੀ ਸੁਰੱਖਿਆ ਨੂੰ ਧਿਆਨ ਚ ਰੱਖ ਹੁਣ ਉਹਨਾਂ ਦੀ ਵੀ ਜਾਂਚ ਕਰ ਸਕਦਾ ਹੈ, ਤਾਂ ਜੌ ਇਸਤੇ ਠੱਲ ਪਾਈ ਜਾ ਸਕੇ। ਲਗਾਤਾਰ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਹਰ ਕੋਈ ਚਿੰਤਾ ਚ ਪਿਆ ਹੋਇਆ ਹੈ।