ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਕਰੋਨਾ ਦੇ ਦੌਰ ਵਿੱਚ ਲੋਕਾਂ ਦੇ ਇਕੱਠ ਉਪਰ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ। ਉਥੇ ਹੀ ਚੋਣਾਂ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਡੋਰ ਟੂ ਡੋਰ ਪ੍ਰਚਾਰ ਕਰਨ ਦੀ ਇਜਾਜ਼ਤ ਪੰਜ ਲੋਕਾਂ ਨੂੰ ਦਿੱਤੀ ਹੈ। ਉੱਥੇ ਹੀ ਕਰੋਨਾ ਪਾਬੰਧੀਆਂ ਦੀ ਪਾਲਣਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਪੰਜਾਬ ਵਿਚ ਜਿਥੇ ਇਸ ਸਮੇਂ ਤਿਉਹਾਰਾ ਦਾ ਸੀਜਨ ਚੱਲ ਰਿਹਾ ਹੈ। ਉੱਥੇ ਹੀ ਗੁਰੂਆਂ ਪੀਰਾਂ ਨਾਲ ਜੁੜੇ ਹੋਏ ਦਿਨ ਤਿਉਹਾਰਾਂ ਨੂੰ ਬੜੀ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਉਥੇ ਹੀ ਉਨ੍ਹਾਂ ਨਾਲ ਜੁੜੇ ਹੋਏ ਦਿਨਾਂ ਤੇ ਲੋਕਾਂ ਨੂੰ ਸਰਕਾਰੀ ਛੁੱਟੀ ਵੀ ਕੀਤੀ ਜਾਂਦੀ ਹੈ ,ਤਾ ਜੋ ਉਸ ਦਿਨ ਨੂੰ ਸਭ ਲੋਕ ਮਨਾ ਸਕਣ ਅਤੇ ਨਤਮਸਤਕ ਹੋ ਸਕਣ।
ਹੁਣ ਪੰਜਾਬ ਵਿੱਚ ਇੱਥੇ ਛੁੱਟੀ ਦਾ ਐਲਾਨ ਹੋ ਗਿਆ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਲੋਹੜੀ ਦੇ ਤਿਉਹਾਰ ਨੂੰ ਲੋਕਾਂ ਵੱਲੋਂ ਧੂੰਮ-ਧਾਮ ਨਾਲ ਮਨਾਇਆ ਗਿਆ ਹੈ ਉਥੇ ਹੀ ਇਸ ਤੋਂ ਅਗਲੇ ਦਿਨ ਮੁਕਤਸਰ ਵਿੱਚ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਦਿਨ ਦੇ ਸਬੰਧ ਵਿੱਚ ਹੁਣ 14 ਜਨਵਰੀ ਮਾਘੀ ਦੇ ਮੌਕੇ ਉਪਰ ਮੁਕਤਸਰ ਸਾਹਿਬ ਵਿੱਚ ਸਰਕਾਰੀ ਛੁੱਟੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਹੁਕਮ ਦੇ ਅਨੁਸਾਰ ਹੁਣ ਸ਼੍ਰੀ ਮੁਕਤਸਰ ਸਾਹਿਬ ਸਾਰੇ ਸਰਕਾਰੀ ਵਿੱਦਿਅਕ ਅਦਾਰੇ, ਕਾਰਪੋਰੇਸ਼ਨ ਬੋਰਡ ਅਤੇ ਦਫ਼ਤਰਾਂ ਦੇ ਵਿੱਚ ਸਰਕਾਰੀ ਛੁੱਟੀ ਰਹੇਗੀ।
ਇਸ ਛੁੱਟੀ ਦੇ ਆਦੇਸ਼ ਜਾਰੀ ਕਰਦੇ ਹੋਏ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਇਸ ਚਿੱਠੀ ਦੇ ਅਨੁਸਾਰ ਕੋਈ ਵੀ ਸਿਆਸੀ ਪਾਰਟੀ ਇਕੱਠ ਕਰਕੇ ਕੋਈ ਲਾਭ ਨਹੀਂ ਲੈ ਸਕਦੀ। ਕਿਉਂਕਿ ਚੋਣ ਜ਼ਾਬਤੇ ਦੇ ਅਨੁਸਾਰ ਇਕੱਠ ਦੀ ਇਜਾਜ਼ਤ ਨਹੀਂ ਹੈ। ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿੱਥੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲਾ ਲੱਗਦਾ ਹੈ।
ਉੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਇਸੇ ਦੇ ਕਰਕੇ ਹੀ ਖਿਦਰਾਣੇ ਦੀ ਢਾਬ ਤੋਂ ਨਾਮ ਬਦਲ ਕੇ ਮੁਕਤਸਰ ਸਾਹਿਬ ਰੱਖਿਆ ਗਿਆ ਸੀ।
Previous Postਲੋਹੜੀ ਦੀਆਂ ਖੁਸ਼ੀਆਂ ਚ ਅਮਰੀਕਾ ਚ ਹੋਈਆਂ ਨੌਜਵਾਨ ਮੁੰਡਿਆਂ ਦੀਆਂ ਮੌਤਾਂ – ਪੰਜਾਬ ਚ ਛਾਈ ਸੋਗ ਦੀ ਲਹਿਰ
Next Postਇਸ ਮਸ਼ਹੂਰ ਮਹਾਨ ਪੰਜਾਬੀ ਹਸਤੀ ਦੇ ਗਲੇ ਤੇ ਲੱਗੀ ਕਿਰਪਾਨ ਕਰਾਇਆ ਗਿਆ ਹਸਪਤਾਲ ਦਾਖਲ