ਪੰਜਾਬ ਇਥੇ ਪਿਆ ਭਾਰੀ ਮੀਂਹ ਅਤੇ ਗੜੇ – ਇਹੋ ਜਿਹਾ ਰਹੇਗਾ ਆਉਣ ਵਾਲੇ ਮੌਸਮ ਦਾ ਹਾਲ

ਆਈ ਤਾਜਾ ਵੱਡੀ ਖਬਰ

ਹੁਣ ਪੰਜਾਬ ਦੇ ਮੌਸਮ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਤਬਦੀਲੀ ਦੇਖੀ ਜਾ ਰਹੀ ਹੈ। ਜੋ ਇਸ ਸਮੇਂ ਫਸਲ ਦੀ ਕਟਾਈ ਲਈ ਬਹੁਤ ਹੀ ਜਿਆਦਾ ਨੁਕਸਾਨਦਾਇਕ ਸੀ। ਕਿਉਂਕਿ ਬਾਰਸ਼ ਹੋਣ ਨਾਲ ਕਣਕ ਦੀ ਫ਼ਸਲ ਵਿੱਚ ਫਿਰ ਤੋਂ ਨਮੀ ਦੀ ਮਾਤਰਾ ਵਧਣ ਕਾਰਨ ਫਸਲਾਂ ਦੀ ਕਟਾਈ ਕਰਨ ਵਿੱਚ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਪਰ ਸਹੀ ਸਮੇਂ ਦੇ ਅਨੁਸਾਰ ਹੀ ਕਿਸਾਨਾਂ ਵੱਲੋਂ ਫਸਲਾਂ ਦੀ ਕਟਾਈ ਕਰ ਲਈ ਗਈ ਹੈ ਅਤੇ ਕਣਕ ਦੀ ਫਸਲ ਨੂੰ ਮੰਡੀਆਂ ਵਿੱਚ ਭੇਜ ਦਿੱਤਾ ਗਿਆ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ ਤਾਂ ਜੋ ਕਿਸਾਨ ਅਤੇ ਕਾਰੋਬਾਰੀ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ।

ਪੰਜਾਬ ਇਥੇ ਪਿਆ ਭਾਰੀ ਮੀਂਹ ਅਤੇ ਗੜੇ ,ਇਹੋ ਜਿਹਾ ਰਹੇਗਾ ਆਉਣ ਵਾਲੇ ਮੌਸਮ ਦਾ ਹਾਲ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਵਿੱਚ ਪਿਛਲੇ ਦੋ ਤਿੰਨ ਦਿਨ ਤੋਂ ਮੌਸਮ ਵਿਚ ਭਾਰੀ ਤਬਦੀਲੀ ਦੇਖੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਦੇ ਨਾਲ ਹੀ ਬਹੁਤ ਸਾਰੇ ਕਾਰੋਬਾਰੀ ਅਤੇ ਕਿਸਾਨ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਮੇਂ ਤੋਂ ਪਹਿਲਾਂ ਹੱਲ ਕਰ ਲੈਂਦੇ ਹਨ। ਅੱਜ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ‘ਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਹੈ। ਅੰਮ੍ਰਿਤਸਰ ਦੇ ਇਲਾਕਿਆਂ ਵਿਚ ਹੋਈ ਇਸ ਬਰਸਾਤ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।

ਉਥੇ ਹੀ ਕਣਕ ਦੀ ਕਟਾਈ ਦਾ ਮੌਸਮ ਹੋਣ ਕਾਰਨ ਕਿਸਾਨਾਂ ਨੂੰ ਕਣਕ ਅਤੇ ਤੂੜੀ ਬਣਾਉਣ ਦੇ ਕੰਮਾਂ ਵਿਚ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਲਗਭਗ ਬਹੁਤ ਸਾਰੇ ਕਿਸਾਨਾਂ ਵੱਲੋਂ ਜਿੱਥੇ ਕਣਕਾਂ ਦੀ ਕਟਾਈ ਕਰਕੇ ਫਸਲ ਨੂੰ ਮੰਡੀਆਂ ਵਿੱਚ ਭੇਜਿਆ ਜਾ ਚੁੱਕਾ ਹੈ। ਉੱਥੇ ਹੀ ਮੰਡੀਆਂ ‘ਚ ਖੁੱਲ੍ਹੇ ਆਸਮਾਨ ਹੇਠ ਪਈ ਕਣਕ ਗਿੱਲੀ ਹੋ ਗਈ ਹੈ। ਜਿਸ ਨਾਲ ਕਣਕ ਦਾ ਕਾਫੀ ਨੁਕਸਾਨ ਹੋਇਆ ਹੈ।

ਪੰਜਾਬ ਵਿੱਚ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਦੀ ਤਬਦੀਲੀ ਨਾਲ ਪੰਜਾਬ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ।