10 ਮਿੰਟ ਪਹਿਲਾਂ ਅਚਾਨਕ ਆਏ ਫੋਨ ਨੇ
ਦੁਨੀਆ ਵਿੱਚ ਰੱਬ ਦਾ ਦੂਜਾ ਰੂਪ ਡਾਕਟਰ ਨੂੰ ਮੰਨਿਆਂ ਗਿਆ ਹੈ।ਜੋ ਹਜ਼ਾਰਾਂ ਜ਼ਿੰਦਗੀਆਂ ਦੀ ਰਾਖੀ ਕਰਦਾ ਹੈ ਤੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚੋਂ ਖਿੱਚ ਕੇ ਲੈ ਆਉਂਦਾ ਹੈ। ਪਰ ਕਦੇ-ਕਦੇ ਇਹਨਾਂ ਡਾਕਟਰ ਵੱਲੋਂ ਵਰਤੀਆਂ ਗਈਆਂ ਕੁਝ ਅਣਗਹਿਲੀਆਂ ਦੇ ਕਾਰਨ ਉਨ੍ਹਾਂ ਦੇ ਡਾਕਟਰੀ ਕਿੱਤੇ ਤੇ ਸਵਾਲ ਖੜਾ ਹੋ ਜਾਂਦਾ ਹੈ। ਜਿਸ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਡਾਕਟਰਾਂ ਅਤੇ ਹਸਪਤਾਲਾਂ ਨੂੰ ਵੇਖ ਕੇ ਇਕ ਡਰ ਪੈਦਾ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਇੱਕ ਮ੍ਰਿਤਕ ਦੇ ਅੰਤਿਮ ਸੰਸਕਾਰ ਦਾ ,ਜਿੱਥੇ ਸੰਸਕਾਰ ਕਰਨ ਤੋਂ 10 ਮਿੰਟ ਪਹਿਲਾਂ ਆਏ ਇਕ ਫੋਨ ਨੇ ਸਭ ਦੇ ਹੋਸ਼ ਉਡਾ ਦਿੱਤੇ।
ਮਾਮਲਾ ਟਾਂਡਾ ਉੜਮੁੜ ਦਾ ਹੈ ਜਿਥੇ ਇਕ ਵਿਅਕਤੀ ਦੇ ਅੰਤਿਮ ਸੰਸਕਾਰ ਕਰਨ ਦੀਆਂ ਰਸਮਾਂ ਹੋ ਰਹੀਆ ਸਨ ,ਤਾਂ ਨੋਡਲ ਅਫਸਰ ਤੋਂ ਮ੍ਰਿਤਕ ਵਿਅਕਤੀ ਦੇ ਕਰੋਨਾ ਪੋਜ਼ੀਟਿਵ ਹੋਣ ਦਾ ਫੋਨ ਆਇਆ। ਜਿਸ ਨਾਲ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮ੍ਰਿਤਕ ਸੁਖਵਿੰਦਰ ਸਿੰਘ ਦੀ ਮੌਤ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਹੋਈ ਹੈ।ਜਿਸ ਨੂੰ ਪੇਟ ਵਿੱਚ ਪਾਣੀ ਭਰ ਜਾਣ ਦੇ ਕਾਰਨ ਡੀਐਮਸੀ ਵਿਚ ਦਾਖਲ ਕਰਵਾਇਆ ਗਿਆ ਸੀ, ਤੇ ਉੱਥੇ ਹੀ ਉਸ ਦੀ ਮੌਤ ਹੋ ਗਈ ਸੀ।ਡੀ ਐਮ ਸੀ ਹਸਪਤਾਲ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਸੀ ਕਿ ਉਸ ਦੀ ਮੌਤ ਪੇਟ ਵਿੱਚ ਪਾਣੀ ਭਰ ਜਾਣ ਕਾਰਨ ਹੋਈ ਹੈ।
ਉਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਬਾਬਾ ਬਲਵਾਨ ਸਿੰਘ ਮੈਮੋਰੀਅਲ ਹਸਪਤਾਲ ਟਾਂਡਾ ਵਿਖੇ ਜਮ੍ਹਾਂ ਕਰਵਾ ਦਿੱਤਾ ਗਿਆ ਸੀ। ਅੱਜ 10 ਵਜੇ ਸੰਸਕਾਰ ਦਾ ਸਮਾਂ ਰੱਖਿਆ ਗਿਆ ਸੀ। ਫੋਨ ਆਉਣ ਤੇ ਸਭ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ।ਉੱਥੇ ਹੀ ਇਸ ਗੱਲ ਤੇ ਵਿਰੋਧ ਜਤਾਉੰਦਿਆਂ ਡੀ ਐਮ ਸੀ ਹਸਪਤਾਲ ਖਿਲਾਫ਼ ਪਿੰਡ ਦੇ ਲੋਕਾਂ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਸਿਹਤ ਵਿਭਾਗ ਦਾ ਕੋਈ ਵੀ ਕਰਮਚਾਰੀ ਮੌਕੇ ਤੇ ਮੌਜੂਦ ਨਹੀਂ ਸੀ ।
ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਹੈ ਕਿ ਅਗਰ ਮਹਿਕਮੇ ਦਾ ਕੋਈ ਵੀ ਬੰਦਾ ਟੈਸਟ ਲੈਣ ਲਈ ਮ੍ਰਿਤਕ ਦੇ ਘਰ ਆਉਂਦਾ ਹੈ, ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਘਟਨਾ ਤੇ ਸੀ. ਐਮ. ਓ. ਹੁਸ਼ਿਆਰਪੁਰ ਜਸਵੀਰ ਸਿੰਘ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ, ਸਾਡੀ ਸਪੋਰਟ ਟੈਕਨੀਕਲ ਸਪੋਰਟ ਹੁੰਦੀ ਹੈ। ਸਾਬਕਾ ਜਿਲਾ ਪਰਿਸ਼ਦ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਮੂਨਕ ਤੇ ਉਨ੍ਹਾਂ ਦੇ ਸਾਥੀਆਂ ਨੇ ਡਾਕਟਰਾਂ ਅਤੇ ਪ੍ਰਬੰਧਕਾਂ ਦੀ ਅਣਗਹਿਲੀ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਜੇਕਰ ਮ੍ਰਿਤਕ ਕਰੋਨਾ ਪੋਜ਼ੀਟਿਵ ਸੀ, ਤਾਂ ਹਸਪਤਾਲ ਵੱਲੋਂ ਲਾਸ਼ ਕਿਉਂ ਦਿੱਤੀ ਗਈ।
Previous Postਹੁਣੇ ਹੁਣੇ ਪੰਜਾਬ ਚ ਇਥੇ ਵਾਪਰਿਆ ਇਹ ਭਾਣਾ ਸਾਰਾ ਸ਼ਹਿਰ ਨਿਕਲਿਆ ਘਰਾਂ ਤੋਂ ਬਾਹਰ
Next Postਅੰਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ ਤੋਂ ਆਈ ਇਹ ਤਾਜਾ ਵੱਡੀ ਖਬਰ