ਪੰਜਾਬ : ਅਵਾਰਾ ਖੂੰਖਾਰ ਕੁਤਿਆਂ ਨੇ ਪਸ਼ੂਆਂ ਨੂੰ ਨੋਚ ਨੋਚ ਖਾਦਾ , 3 ਦੀ ਹੋਈ ਮੌਤ ਬਾਕੀ ਜਖ਼ਮੀ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕੁੱਤੇ ਨੂੰ ਇਨਸਾਨ ਦਾ ਸੱਭ ਤੋਂ ਵਫ਼ਾਦਾਰ ਜਾਨਵਰ ਵੀ ਆਖਿਆ ਜਾਂਦਾ ਹੈ ਜਿਸ ਵੱਲੋਂ ਆਪਣੇ ਮਾਲਕ ਪ੍ਰਤੀ ਵਫ਼ਾਦਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਂਦਾ ਹੈ। ਅਜਿਹੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਥੇ ਕੁੱਤਿਆਂ ਦੀ ਬਹਾਦਰੀ ਦੇਖੀ ਜਾਂਦੀ ਹੈ। ਪਰ ਕਈ ਜਗ੍ਹਾ ਤੇ ਅਜਿਹੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ ਜਿਥੇ ਕੁੱਤਿਆਂ ਵੱਲੋਂ ਕਈ ਲੋਕਾਂ ਅਤੇ ਮਾਸੂਮ ਬੱਚਿਆਂ ਉਪਰ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿਚ ਖੌਫ ਵੀ ਪੈਦਾ ਹੋ ਜਾਂਦਾ ਹੈ।

ਹੁਣ ਪੰਜਾਬ ਚ ਆਵਾਰਾ ਕੁੱਤਿਆਂ ਵੱਲੋਂ ਪਸ਼ੂਆਂ ਨੂੰ ਨੋਚ-ਨੋਚ ਕੇ ਖਾਣ ਕਾਰਨ ਤਿੰਨ ਦੀ ਮੌਤ ਹੋਈ ਹੈ ਅਤੇ ਬਾਕੀ ਜ਼ਖਮੀ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲਹਿਰਾਗਾਗਾ ਤੋ ਸਾਹਮਣੇ ਆਈ ਹੈ ਜਿੱਥੇ ਪੁਰਾਣੀ ਗਊਸ਼ਾਲਾ ਰੋਡ ਤੇ ਪਸ਼ੂਆ ਦੇ ਵਾੜੇ ਵਿੱਚ ਜਾ ਕੇ ਖੂੰਖਾਰ ਕੁੱਤਿਆਂ ਵੱਲੋਂ ਬੇਜ਼ੁਬਾਨ ਪਸ਼ੂਆਂ ਨੂੰ ਬੁਰੀ ਤਰਾਂ ਨੋਚਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਲੱਕੀ ਸ਼ਰਮਾ ਨੇ ਦੱਸਿਆ ਹੈ ਕਿ ਜਿੱਥੇ ਬੀਤੀ ਰਾਤ ਕੁਝ ਖੂੰਖਾਰ ਕੁੱਤਿਆਂ ਵੱਲੋਂ ਉਨ੍ਹਾਂ ਦੇ ਪਸ਼ੂਆਂ ਦੇ ਵਾੜੇ ਵਿੱਚ ਵੜ ਕੇ 6 ਕੱਟੀਆਂ ਨੂੰ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾਦਾ ਗਿਆ ਹੈ।

ਦਸਿਆ ਗਿਆ ਹੈ ਕਿ ਬੀਤੀ ਰਾਤ ਜਿਥੇ ਕੁੱਤਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਸਮੇਂ ਵਾੜੇ ਵਿੱਚ ਆਇਆ ਤਾਂ ਉਨ੍ਹਾਂ ਖੂੰਖਾਰ ਕੁੱਤਿਆਂ ਨੂੰ ਵਾੜੇ ਵਿੱਚੋਂ ਜਾਂਦੇ ਹੋਏ ਵੀ ਦੇਖਿਆ। ਲੱਕੀ ਸ਼ਰਮਾ ਨੇ ਦੱਸਿਆ ਕਿ ਜਿੱਥੇ ਉਹ ਕਾਫੀ ਲੰਮੇ ਸਮੇਂ ਤੋਂ ਡੇਅਰੀ ਫਾਰਮਿੰਗ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਪਸ਼ੂ ਰੱਖਣ ਵਾਸਤੇ ਉਨ੍ਹਾਂ ਵੱਲੋਂ ਵੱਖਰੀ ਜਗ੍ਹਾ ਬਣਾਈ ਗਈ ਹੈ। ਉਥੇ ਹੀ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਰੱਖੇ ਗਏ ਦੋ ਖੂੰਖਾਰ ਕੁੱਤਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਬੀਤੇ ਦਿਨੀਂ ਜਿਥੇ ਉਨ੍ਹਾਂ ਵੱਲੋਂ ਦੋ ਲੱਖ ਰੁਪਏ ਦੀਆਂ ਦੋ ਮੱਝਾਂ ਲਿਆਂਦੀਆਂ ਗਈਆਂ ਸਨ ਉਹਨਾਂ ਦੀਆਂ ਕੱਟੀਆਂ ਨੂੰ ਵੀ ਨੋਚ-ਨੋਚ ਖਾਧਾ ਗਿਆ ਹੈ ਜਿੱਥੇ ਡਾਕਟਰ ਨੂੰ ਬੁਲਾਇਆ ਗਿਆ, ਉਥੇ ਹੀ ਤਿੰਨ ਕੱਟੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀਆਂ ਦੇ ਵੀ ਬਚਣ ਦੀ ਸੰਭਾਵਨਾ ਨਾ ਮਾਤਰ ਹੀ ਦੱਸੀ ਗਈ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਅਜਿਹੇ ਕੁੱਤਿਆਂ ਦੇ ਮਾਲਕਾ ਪ੍ਰਤੀ ਸਖਤ ਕਾਰਵਾਈ ਕੀਤੀ ਜਾਵੇ।