ਆਈ ਤਾਜਾ ਵੱਡੀ ਖਬਰ
ਹਰ ਸਾਲ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਵਿਦੇਸ਼ ਜਾਣ ਦੇ ਨਾਮ ਤੇ ਆਈਲਟਸ ਪਾਸ ਲੜਕੀਆਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੁੰਦੇ ਹਨ। ਜਿਸ ਕਾਰਨ ਉਹਨਾਂ ਦੇ ਮਾਪਿਆਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਮਿੰਟਾਂ ਦੇ ਵਿੱਚ ਤਬਾਹ ਹੋ ਜਾਂਦੀ ਹੈ ਇੱਕ ਅਜਿਹਾ ਹੀ ਮਾਮਲਾ ਹੁਣ ਸਾਂਝਾ ਕਰਾਂਗੇ ਜਿੱਥੇ ਪੰਜਾਬੀ ਮੁੰਡਾ ਐਨਆਰਆਈ ਕੁੜੀ ਦੇ ਝਾਂਸੇ ਵਿੱਚ ਅਜਿਹਾ ਫਸਿਆ ਕਿ ਹੁਣ ਉਸ ਨਾਲ ਲੱਖਾਂ ਦੀ ਠੱਗੀ ਹੋ ਚੁੱਕੀ ਹੈ l ਇਹ ਹੈਰਾਨੀਜਨਕ ਮਾਮਲਾ ਖਰੜ ਤੋਂ ਸਾਹਮਣੇ ਆਇਆ, ਜਿੱਥੇ ਵਿਦੇਸ਼ੀ ਕੁੜੀ ਨਾਲ ਕੰਟਰੈਕਟ ਮੈਰਿਜ ਕਰਵਾ ਕੇ ਵਿਦੇਸ਼ ਸੈਟਲ ਫੋਨ ਦਾ ਸੁਪਨਾ ਵਿਖਾ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁੰਡੇ ਦਾ ਸੁਪਨਾ ਸੀ ਕਿ ਉਹ ਵਿਦੇਸ਼ ਜਾ ਕੇ ਸੈਟਲ ਹੋ ਜਾਵੇ ਤੇ ਚੰਗੇ ਭਵਿੱਖ ਲਈ ਉਥੇ ਕਾਰੋਬਾਰ ਕਰ ਸਕੇ ਪਰ ਉਸ ਨਾਲ ਕੁਝ ਹੋਰ ਹੀ ਹੋ ਗਿਆ ਤੇ ਇਹ ਮੁੰਡਾ ਵਿਦੇਸ਼ ‘ਚ ਸੈੱਟ ਹੋਣ ਲਈ ਅਜਿਹਾ ਵਿਦੇਸ਼ੀ ਲਾੜੀ ਦੇ ਚੱਕਰਾਂ ‘ਚ ਪਿਆ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਸ ਨਾਲ ਲੱਖਾਂ ਰੁਪਿਆਂ ਦੀ ਠੱਗੀ ਹੋ ਜਾਵੇਗੀ ਤੇ ਉਸ ਦਾ ਬਾਹਰਲੇ ਮੁਲਕ ਵਿੱਚ ਜਾਣ ਦਾ ਸੁਪਨਾ ਅੱਧਾ ਅਧੂਰਾ ਹੀ ਰਹਿ ਜਾਵੇਗਾ।
ਜਿਸ ਕਾਰਨ ਹੁਣ ਪੀੜਿਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਲੜਕੀ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦਾ ਜਿਹੜਾ ਪੈਸਾ ਖਰਾਬ ਹੋਇਆ ਹੈ ਉਹ ਸਾਰਾ ਵਸੂਲਿਆ ਜਾਵੇ l ਇਸ ਦੇ ਦੋਸ਼ ਤਹਿਤ ਥਾਣਾ ਸਦਰ ਪੁਲਸ ਨੇ 3 ਔਰਤਾਂ ਸਣੇ ਕੁੱਲ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਖਰੜ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਹੈਪੀ ਸੋਹਲ ਨਾਂ ਦੇ ਵਿਅਕਤੀ ਨਾਲ ਜਾਣ-ਪਛਾਣ ਸੀ। ਜਿਸ ਵੱਲੋਂ ਦੱਸਿਆ ਗਿਆ ਕਿ ਉਸ ਕੋਲੋਂ ਅਜਿਹੀਆਂ ਬਹੁਤ ਸਾਰੀਆਂ ਵਿਦੇਸ਼ੀ ਕੁੜੀਆਂ ਹਨ ਜੋ ਕੋਂਟਰੈਕਟ ਮੈਰਿਜ ਕਰਵਾ ਕੇ ਮੁੰਡਿਆਂ ਨੂੰ ਵਿਦੇਸ਼ ਲੈ ਜਾਂਦੀਆਂ ਹਨ।
ਵੱਲੋਂ ਉਸ ਨੂੰ ਆਖਿਆ ਗਿਆ ਕਿ ਉਹ ਵੀ ਉਸ ਨੂੰ ਵਿਦੇਸ਼ ਭੇਜ ਦੇਵੇਗਾ ਇਸੇ ਤਰੀਕੇ ਦੇ ਨਾਲ l ਪਰ ਇਸ ਕੰਮ ਲਈ ਉਹ ਉਸ ਕੋਲੋਂ 5 ਲੱਖ ਰੁਪਏ ਫ਼ੀਸ ਲੈਣਗੇ। ਅਗਸਤ 2020 ‘ਚ ਇਕ ਦਿਨ ਹੈਪੀ ਸੋਹਲ, ਗਗਨਦੀਪ ਦੇ ਘਰ ਆਇਆ, ਜਿੱਥੇ ਉਸ ਨੇ ਐੱਨ. ਆਰ. ਆਈ. ਕੁੜੀ ਦੇ ਮਾਂ-ਪਿਉ ਨਾਲ ਉਸਦੀ ਮੁਲਾਕਾਤ ਕਰਵਾਉਣ ਬਦਲੇ ਉਸ ਕੋਲੋਂ 2 ਲੱਖ ਰੁਪਏ ਲੈ ਲਏ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੁੜੀ ਏਰੀਕਾ ਬਿਸਲੇ ਜਰਮਨੀ ’ਚ ਪੱਕੀ ਹੈ ਅਤੇ ਉਹ ਗਗਨਦੀਪ ਦੀ ਕੰਟਰੈਕਟ ਮੈਰਿਜ ਉਸ ਨਾਲ ਕਰਵਾ ਕੇ ਉਸ ਨੂੰ ਜਰਮਨੀ ਭੇਜ ਦੇਣਗੇ ਪਰ ਇਸ ਦੇ ਬਦਲੇ ਉਸ ਨੂੰ 30 ਲੱਖ ਰੁਪਏ ਦੇਣੇ ਪੈਣਗੇ । ਕੁੱਝ ਦਿਨ ਪਿੱਛੋਂ ਰੀਮਾ ਨੇ ਗਗਨਦੀਪ ਕੋਲੋਂ 14 ਲੱਖ ਰੁਪਏ ਐਡਵਾਂਸ ਦੀ ਮੰਗ ਕੀਤੀ। ਇਹ ਰਕਮ ਦਿੱਤੇ ਜਾਣ ਮੌਕੇ ਗਗਨਦੀਪ ਦੀਆਂ ਏਰੀਕਾ ਨਾਲ ਜੈਮਾਲਾ ਦੀਆਂ ਤਸਵੀਰਾਂ ਵੀ ਖਿੱਚੀਆਂ ਗਈਆਂ ਸਨ। ਇਸੇ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਕੋਲੋਂ ਹੌਲੀ ਹੌਲੀ 26 ਲੱਖ ਰੁਪਏ ਦੀ ਠੱਗੀ ਕੀਤੀ ਗਈ ਪਰ ਹਾਲੇ ਤੱਕ ਇਹ ਨੌਜਵਾਨ ਵਿਦੇਸ਼ ਨਹੀਂ ਗਿਆ ਜਿਸ ਦੇ ਚਲਦੇ ਹੁਣ ਪੀੜਿਤ ਪਰਿਵਾਰ ਵੱਲੋਂ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
Previous Postਜਰਮਨ ਰੈਸਟੋਰੈਂਟ ਮਾਲਕ ਕਾਰ ਰਾਹੀਂ ਪਹੁੰਚਿਆ ਭਾਰਤ , 10 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਡੇਢ ਮਹੀਨੇ ਚ
Next Postਇਹ ਔਰਤ ਆਪਣੇ ਪੈਰਾਂ ਨਾਲ ਕਰਦੀ ਹੈ ਅਜੀਬੋ ਗਰੀਬ ਕੰਮ , 1 ਫੋਟੋ ਲਈ ਲੋਕ ਲੱਖਾਂ ਦੇਣ ਨੂੰ ਹੋ ਜਾਂਦੇ ਤਿਆਰ