ਪੰਜਾਬੀ ਫਿਲਮ ਇੰਡਸਟਰੀ ਨੂੰ ਲਗਿਆ ਵੱਡਾ ਝਟਕਾ , ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਇੱਕ ਫਿਲਮ ਜਿਹੜੀ ਲੋਕਾਂ ਦਾ ਮਨੋਰੰਜਨ ਕਰਦੀ ਹੈ ਤੇ ਇਸ ਫਿਲਮ ਨੂੰ ਤਿਆਰ ਕਰਨ ਵਿੱਚ ਹਜ਼ਾਰਾਂ ਲੋਕਾਂ ਦੀ ਮਿਹਨਤ ਹੁੰਦੀ ਹੈ l ਬੇਸ਼ੱਕ ਫਿਲਮਾਂ ਦੇ ਵਿੱਚ ਸਕਰੀਨ ਉੱਪਰ ਕੰਮ ਕਰਨ ਵਾਲੇ ਕਲਾਕਾਰਾਂ ਦੇ ਕੰਮ ਨੂੰ ਸਹਾਰਿਆ ਜਾਂਦਾ ਹੈ, ਪਰ ਉਹਨਾਂ ਦੇ ਪਿੱਛੇ ਕੰਮ ਕਰਨ ਵਾਲੀ ਟੀਮ ਦਾ ਵੀ ਇੱਕ ਵੱਡਾ ਯੋਗਦਾਨ ਹੁੰਦਾ ਹੈ l ਇਸੇ ਵਿਚਾਲੇ ਫਿਲਮ ਇੰਡਸਟਰੀ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਹਸਤੀ ਦੀ ਅਚਾਨਕ ਮੌਤ ਹੋ ਚੁੱਕੀ ਹੈ l ਜਿਸ ਦੇ ਚਲਦੇ ਇੰਡਸਟਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉੱਘੇ ਫਿਲਮ ਨਿਰਮਾਤਾ ਨਰੇਸ਼ ਸਿੰਗਲਾ ਦੀ ਮੌਤ ਹੋ ਚੁੱਕੀ ਹੈ l ਇੱਕ ਤੇਜ਼ ਰਫਤਾਰ ਕਾਰ ਨੇ ਉਨਾਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਐਕਟਿਵਾ ’ਤੇ ਆਪਣੇ ਘਰ ਜਾ ਰਹੇ ਸਨ ਤਾਂ ਪਿੰਡ ਖਾਨਪੁਰ ’ਚ ਇਹ ਹਾਦਸਾ ਵਾਪਰ ਗਿਆ, ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਪਰ ਉਦੋਂ ਤੱਕ ਉਹਨਾਂ ਦੀ ਮੌਤ ਹੋ ਜਾਂਦੀ ਹੈ । ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਉਹ ਐਕਟਿਵਾ ਸਵਾਰ ਨੂੰ ਕੁਚਲਦੀ ਹੋਈ ਨਾਲ ਦੀ ਦੁਕਾਨ ਦੇ ਸ਼ਟਰ ਨਾਲ ਟਕਰਾ ਕੇ ਪਲਟ ਗਈ। ਓਥੇ ਹੀ ਹਾਦਸੇ ਤੋਂ ਬਾਅਦ ਪਿੰਡ ਵਾਸੀ ਹਾਦਸੇ ਵਾਲੀ ਥਾਂ ’ਤੇ ਇਕੱਠੇ ਹੋ ਗਏ ਤੇ ਕਾਰ ਚਾਲਕ ਨੂੰ ਖਰੜ ਪੁਲਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਤੁਰੰਤ ਨਰੇਸ਼ ਸਿੰਗਲਾ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਗੱਡੀ ਦੇ ਥੱਲਿਓਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜਿਸ ਦੇ ਚਲਦੇ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਇੰਡਸਟਰੀ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਵਾਸਤੇ ਦੱਸ ਦਈਏ ਕਿ ਉਨ੍ਹਾਂ ਨੇ ‘ਡਰਾਮੇਬਾਜ਼ ਕਲਾਕਾਰ’, ‘ਵਲਾਇਤੀ ਯੰਤਰ’, ‘ਕਾਲਾ ਸ਼ਹਿਰ’ ਆਦਿ ਵਰਗੀਆਂ ਕਈ ਪੰਜਾਬੀ ਫਿਲਮਾਂ ਬਣਾਈਆਂ ਸਨ। ਸੋ ਅਸੀਂ ਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ l