ਆਈ ਤਾਜਾ ਵੱਡੀ ਖਬਰ
ਸਿਆਣੇ ਸੱਚ ਹੀ ਕਹਿੰਦੇ ਹਨ ਕੇ ਜਦੋਂ ਇਨਸਾਨ ਦੀ ਕਿਸਮਤ ਬਦਲਦੀ ਹੈ ਤਾ ਕੁਝ ਪਤਾ ਨਹੀਂ ਚੱਲਦਾ। ਮਿਹਨਤ ਤੇ ਇਮਾਨਦਾਰੀ ਕਰਨ ਵਾਲਿਆਂ ਦਾ ਰੱਬ ਹਮੇਸ਼ਾ ਹੀ ਸਾਥ ਦਿੰਦਾ ਹੈ। ਮਿਹਨਤ ਕਰਨ ਵਾਲੇ ਲੋਕਾਂ ਨੂੰ ਰੱਬ ਫਰਸ਼ ਤੋਂ ਅਰਸ਼ ਤੇ ਕਦ ਪਹੁੰਚਾ ਦੇਵੇ , ਇਸ ਬਾਰੇ ਕੁਝ ਪਤਾ ਨਹੀਂ ਲੱਗਦਾ। ਉੱਥੇ ਹੀ ਅਜਿਹੇ ਮਾਮਲੇ ਵੀ ਸਾਹਮਣੇ ਵੇਖਣ ਨੂੰ ਮਿਲਦੇ ਹਨ ਜਿਨਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੁੰਦੀ ਹੈ ਵਕਤ ਦੀ ਮਾਰ ਪੈਂਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ। ਜਿਸ ਬਾਰੇ ਉਨ੍ਹਾਂ ਨੇ ਆਪਣੇ ਸੁਨਹਿਰੀ ਸਫਰ ਦੇ ਦੌਰਾਨ ਕਦੇ ਸੋਚਿਆ ਵੀ ਨਹੀਂ ਸੀ। ਪੰਜਾਬੀ ਫ਼ਿਲਮਾਂ ਦਾ ਇਹ ਮਸ਼ਹੂਰ ਅਦਾਕਾਰ ਚੂਰਨ ਦੀਆਂ ਗੋਲੀਆਂ ਵੇਚ ਕੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ।
ਜਿੱਥੇ ਪਹਿਲਾਂ ਪੰਜਾਬੀ ਫਿਲਮਾਂ ਦੇ ਅਮਿਤਾਭ ਬਚਨ ਕਹੇ ਜਾਣ ਵਾਲੇ ਸਤੀਸ਼ ਕੌਲ ਦੀ ਅਜਿਹੀ ਜ਼ਿੰਦਗੀ ਦੀ ਤਸਵੀਰ ਸਾਹਮਣੇ ਆਈ ਸੀ, ਜਿੱਥੇ ਗਰੀਬੀ ਵਿਚ ਦਿਨ ਕੱਟ ਰਹੇ ਸਨ। ਆਪਣੇ ਸਮੇਂ ਵਿੱਚ ਉਹਨਾਂ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਤੇ ਅਖੀਰ ਦੇ ਦਿਨਾਂ ਵਿਚ ਉਹ ਇੱਕ-ਇੱਕ ਚੀਜ਼ ਲਈ ਮੋਹਤਾਜ ਹੋ ਗਏ। ਅਜਿਹੀ ਹੀ ਕਹਾਣੀ ਸਾਹਮਣੇ ਆਈ ਹੈ ਪੰਜਾਬੀ ਫ਼ਿਲਮਾਂ ਵਿੱਚ ਮਸ਼ਹੂਰ ਅਦਾਕਾਰੀ ਕਰਨ ਵਾਲੇ ਰਾਜ ਬਜਾਜ ਦੀ , ਜਿਸ ਨੇ ਹੁਣ ਤੱਕ ਯੋਗਰਾਜ ,ਗੁੱਗੂ ਗਿੱਲ ,ਧਰਮਿੰਦਰ ,ਪ੍ਰੀਤੀ ਸਪਰੂ ਅਤੇ ਹੋਰ ਵੀ ਬਹੁਤ ਸਾਰੇ ਨਾਮੀ ਕਲਾਕਾਰਾਂ ਨਾਲ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਤੇ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਅੱਜ ਇਨਸਾਨ ਦੀ ਜ਼ਿੰਦਗੀ ਅਜਿਹੀ ਬਣ ਚੁੱਕੀ ਹੈ , ਜੋ ਚੁਰਨ ਦੀਆਂ ਗੋਲੀਆਂ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਆਪਣੀ ਅਦਾਕਾਰੀ ਦੇ ਸਮੇਂ ਵਿਚ ਲੋਕਾਂ ਦੇ ਹਰਮਨ ਪਿਆਰੇ ਰਹਿਣ ਵਾਲੇ ਅਜਿਹੇ ਕਲਾਕਾਰ ਜਿੰਦਗੀ ਦੇ ਅਜਿਹੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿਸ ਬਾਰੇ ਉਨ੍ਹਾਂ ਕਲਪਨਾ ਵੀ ਨਹੀਂ ਕੀਤੀ ਸੀ।
ਰਾਜ ਬਜਾਜ ਪੰਜਾਬੀ ਦੀਆਂ ਮਸ਼ਹੂਰ ਫਿਲਮਾਂ ਬਾਗੀ ਸੂਰਮੇ ,ਮਿਰਜਾ ਜੱਟ, ਸਰਦਾਰੀ, ਪੁਰਜਾ ਪੁਰਜਾ ਕੱਟ ਮਰੇ, ਮੇਰਾ ਪੰਜਾਬ, ਦਿਲਦਾਰ, ਪ੍ਰਤਿੱਗਿਆ ,ਧੀ ਜੱਟ ਦੀ, ਵਿਦਰੋਹ, ਕਤਲੇਆਮ, ਟਰੈਕਟਰ ਡਰਾਈਵਰ ਆਦਿ ਫਿਲਮਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਚਾਹੁੰਦਾ ਹੈ ਕਿ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹਿਆ ਜਾਵੇ ਲੇਕਿਨ ਕਿਸਮਤ ਅੱਗੇ ਹਾਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਘਰ ਦੀਆਂ ਕੁਝ ਆਰਥਿਕ ਤੰਗੀਆਂ ਦੇ ਕਾਰਨ ਅੱਜ ਉਹ ਚੂਰਨ ਦੀਆਂ ਗੋਲੀਆਂ ਵੇਚਣ ਲਈ ਮਜ਼ਬੂਰ ਹੋ ਗਿਆ। ਸਰਕਾਰ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ।
Previous Postਖਾਲਸਾ ਏਡ ਦੇ ਆਗੂ ਰਵੀ ਸਿੰਘ ਦੇ ਘਰੋਂ ਆਈ ਮਾੜੀ ਖਬਰ ਹੋਈ ਇਸ ਪ੍ਰੀਵਾਰਕ ਮੈਂਬਰ ਦੀ ਅਚਾਨਕ ਮੌਤ
Next Postਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ ਭਰ ਜਵਾਨੀ ਚ ਹੋਈ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ , ਛਾਇਆ ਸੋਗ