ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਇੱਕ ਨੌਜਵਾਨ ਨੂੰ ਬੇਹੱਦ ਦਰਦਨਾਕ ਮੌ-ਤ ਮਿਲੀ ਹੈ। ਬੇਹੱਦ ਹੀ ਭਿਆਨਕ ਹਾਦਸੇ ਦਾ ਸ਼ਿਕਾਰ ਨੌਜਵਾਨ ਹੋਇਆ ਹੈ। ਨੌਜਵਾਨ ਨੂੰ ਜਿਸ ਤਰੀਕੇ ਨਾਲ ਹਾਦਸੇ ਦਾ ਸ਼ਿਕਾਰ ਹੋਣਾ ਪਿਆ ਉਸਨੂੰ ਵੇਖ ਕੇ ਹਰ ਇੱਕ ਦੀ ਰੂਹ ਕੰਬ ਗਈ। ਆਏ ਦਿਨ ਵਾਪਰਦੇ ਇਹ ਹਾਦਸੇ ਕਿਸੇ ਨਾ ਕਿਸੇ ਦਾ ਘਰ ਉਜਾੜ ਰਹੇ ਨੇ,ਜਿਸ ਨਾਲ ਚਿੰਤਾ ਬਣੀ ਹੋਈ ਹੈ। ਜਿਕਰਯੋਗ ਹੈ ਕਿ ਰੋਜ ਵਾਪਰਦੇ ਇਹ ਹਾਦਸੇ ਹਰ ਇੱਕ ਨੂੰ ਪਰੇਸ਼ਾਨ ਕਰਦੇ ਨੇ, ਰੋਜ਼ ਸੜਕਾਂ ਤੇ ਹਰ ਕੋਈ ਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ।

ਇਹਨਾਂ ਹਾਦਸਿਆਂ ਚ ਬਹੁਤੇ ਐਕਸੀਡੈਂਟ ਤੇਜ ਰਫ਼ਤਾਰ ਅਤੇ ਔਵਰਟੇਕ ਦੀ ਵਜਿਹ ਨਾਲ ਹੁੰਦੇ ਨੇ। ਹੁਣ ਜਿਹੜਾ ਹਾਦਸਾ ਵਾਪਰਿਆ ਹੈ ਉਸਨੇ ਇਕ ਪਰਿਵਾਰ ਦਾ ਪੁੱਤਰ ਉਸਤੋਂ ਦੂਰ ਕਰ ਦਿੱਤਾ ਹੈ, ਦਰਅਸਲ ਮਾਛੀਵਾੜਾ ਸਾਹਿਬ ਵਿੱਖੇ ਇਹ ਸਾਰੀ ਘਟਨਾ ਵਾਪਰੀ ਹੈ। ਇੱਥੇ ਮਾਛੀਵਾੜਾ ਨੂਰਪੁਰ ਰੋਡ ਤੇ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋਏ ਨੇ, ਉਹਨਾਂ ਦੀ ਇੱਕ ਗੱਡੀ ਦੇ ਨਾਲ ਟੱਕਰ ਹੋਈ ਅਤੇ ਇੱਕ ਦੀ ਮੌਕੇ ਤੇ ਮੌ-ਤ ਹੋ ਗਈ।

ਦਸਣਾ ਬਣਦਾ ਹੈ ਕਿ ਹਾਦਸੇ ਚ ਕੁਲਵਿੰਦਰ ਸਿੰਘ ਦੀ ਮੌ-ਤ ਹੋ ਗਈ ਜਦਕਿ ਦਿਲਜੀਤ ਸਿੰਘ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਜਿਕਰਯੋਗ ਹੈ ਕਿ ਦੋਨੋ ਹੀ ਸ਼ਕਸ ਆਪਸ ਚ ਭਰਾ ਦਾ ਰਿਸ਼ਤਾ ਰਖਦੇ ਸਨ,ਜਿਸ ਵਿਚੋਂ ਇਕ ਦਾ ਕੰਮ ਆਟੋ ਚਲਾਣਾ ਅਤੇ ਦੂਜਾ ਇਕ ਫੈਕਟਰੀ ਚ ਲੱਗਾ ਹੋਇਆ ਸੀ। ਦੋਨੋਂ ਜਦ ਮਾਛੀਵਾੜਾ ਤੋਂ ਵਾਪਿਸ ਆਪਣੇ ਘਰ ਆ ਰਹੇ ਸਨ ਤਾਂ ਉਸ ਵੇਲੇ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਚ ਇੱਕ ਦੀ ਮੌਤ ਹੋ ਗਈ ਜਦਕਿ ਦੂਜਾ ਭਰਾ ਜ਼ਖਮੀ ਹੋ ਗਿਆ। ਜਿਕਰਯੋਗ ਹੈ ਕਿ ਇੱਕ ਸਕਾਰਪੀਓ ਗੱਡੀ ਦੇ ਨਾਲ ਮੋਟਰਸਾਈਕਲ ਸਵਾਰਾਂ ਦੀ ਟੱਕਰ ਹੋਈ ਜਿਸ ਚ ਇੱਕ ਦੀ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਸਕਾਰਪੀਓ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ,ਉਹ ਆਪਣੀ ਗੱਡੀ ਛੱਡ ਉਥੋਂ ਦੀ ਚਲਾ ਗਿਆ।

ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੋਈ ਹੈ, ਦਰਸ਼ਨ ਲਾਲ ਜੋ ਪੂਰੀ ਘਟਨਾ ਦਾ ਜਾਇਜ਼ਾ ਲੈਣ ਵਿੱਚ ਲੱਗੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਲਾਸ਼ ਨੂੰ ਕਬਜ਼ੇ ਚ ਲੈਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ, ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਧਰ ਹੀ ਸਕਾਰਪੀਓ ਚਾਲਕ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਦਸਣਾ ਬਣਦਾ ਹੈ ਕਿ ਜਿਸ ਵਿਅਕਤੀ ਦੀ ਮੌ-ਤ ਹੋਈ ਹੈ ਉਸਦਾ ਪਰਿਵਾਰ ਬੇਹੱਦ ਗਰੀਬ ਹੈ,ਅਤੇ ਉਸਦੀ ਕਮਾਈ ਨਾਲ ਹੀ ਘਰ ਦਾ ਗੁਜ਼ਾਰਾ ਹੁੰਦਾ ਸੀ, ਮੌ-ਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਸਦਮੇ ਚ ਹੈ।
<