ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜ਼ਖਮੀ ਹਾਲਤ ਚ ਆਈ ਨਜ਼ਰ, ਦੇਖ ਫੈਨਸ ਹੋਏ ਪ੍ਰੇਸ਼ਾਨ

ਆਈ ਤਾਜਾ ਵੱਡੀ ਖਬਰ 

ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਕਈ ਅਦਾਕਾਰ ਹਨ, ਜਿਨਾਂ ਵੱਲੋਂ ਬੇਸ਼ੱਕ ਆਪਣੇ ਕੈਰੀਅਰ ਦੀ ਸ਼ੁਰੂਆਤ ਗਰੈਂਡ ਨਹੀਂ ਕੀਤੀ ਗਈ ਪਰ ਆਪਣੀ ਮਿਹਨਤ ਸਦਕਾ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਗਈ ਹੈ l ਜਿਹਨਾਂ ਕਲਾਕਾਰਾਂ ਵਿੱਚੋਂ ਇੱਕ ਨਾਮ ਸਾਰਾ ਗੁਰਪਾਲ ਦਾ ਵੀ ਆਉਂਦਾ ਹੈ l ਜਿਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਇੱਕ ਵੱਖਰੀ ਪਹਿਚਾਣ ਕਾਇਮ ਕੀਤੀ ਹੈ l ਇਹਨਾਂ ਦਿਨੀਂ ਸਾਰਾ ਗੁਰਪਾਲ ਆਪਣੇ ਬੋਲਡਨੈੱਸ ਕਾਰਨ ਸੋਸ਼ਲ ਮੀਡਿਆ ‘ਤੇ ਸੁਰਖੀਆਂ ‘ਚ ਬਣੀ ਹੋਈ ਹੈ। ਪਰ ਉਸ ਨੇ ਬੀਤੇ ਦਿਨ ਆਪਣਾ ਇੱਕ ਵੀਡੀਓ ਸਾਂਝਾ ਕੀਤਾ । ਜਿਸ ਨੂੰ ਵੇਖ ਕੇ ਅਦਾਕਾਰਾ ਦੇ ਫੈਨਸ ਵੀ ਕਾਫੀ ਪ੍ਰੇਸ਼ਾਨ ਹੋ ਗਏ

ਦਰਅਸਲ ਸਾਰਾ ਗੁਰਪਾਲ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ, ਜਿਸ ਵਿੱਚ ਅਦਾਕਾਰਾ ਦੇ ਚਿਹਰੇ ਦੇ ਉੱਪਰ ਜ਼ਖਮਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਜਿਨਾਂ ਨੂੰ ਵੇਖਣ ਤੋਂ ਬਾਅਦ ਉਹਨਾਂ ਦੇ ਫੈਨਸ ਚਿੰਤਾ ਵਿੱਚ ਆ ਕੇ ਤੇ ਉਹਨਾਂ ਵੱਲੋਂ ਹੁਣ ਲਗਾਤਾਰ ਕਮੈਂਟ ਕਰਕੇ ਉਹਨਾਂ ਦੇ ਫੇਸ ਉੱਪਰ ਬਣੇ ਇਹਨਾਂ ਨਿਸ਼ਾਨਾ ਦਾ ਕਾਰਨ ਪੁੱਛਿਆ ਜਾ ਰਿਹਾ ਹੈ । ਹਾਲਾਂਕਿ ਅਦਾਕਾਰਾਂ ਦੇ ਵੱਲੋਂ ਇਸ ਬਾਬਤ ਤੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਉਹਨਾਂ ਉਨਾਂ ਦੇ ਫੇਸ ਦੇ ਉੱਪਰ ਦਿਖਾਈ ਦਿੰਦੇ ਜਖਮਾਂ ਦੇ ਪਿੱਛੇ ਦੀ ਕਿਹੜੀ ਕਹਾਣੀ ਹੈ l ਉਥੇ ਹੀ ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਰਾ ਗੁਰਪਾਲ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਉਹਨਾਂ ਵੱਲੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਹੁਣ ਤੱਕ ਉਹ ਕਈ ਫਿਲਮਾਂ ਦੇ ਵਿੱਚ ਆ ਚੁੱਕੀ ਹੈ ਸਾਰਾ ਗੁਰਪਾਲ ਬਿਗ ਬਸ ਦੇ ਵਿੱਚ ਵੀ ਆਈ ਸੀ ਜਿੱਥੇ ਉਹਨਾਂ ਦੇ ਵੱਲੋਂ ਖੂਬ ਰੰਗ ਬੰਨਿਆ ਗਿਆ ਸੀ, ਤੇ ਹੁਣ ਸਾਰਾ ਗੁਰਪਾਲ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਐਕਟਿਵ ਰਹਿੰਦੇ ਹਨ l ਆਏ ਦਿਨ ਹੀ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਵੀਡੀਓ ਸਾਂਝੀ ਕੀਤੀ ਜਾਂਦੀ ਹੈ, ਜਿਸ ਵੀਡੀਓ ਨੂੰ ਉਹਨਾਂ ਦੇ ਫੈਨਸ ਕਾਫੀ ਪਸੰਦ ਕਰਦੇ ਹਨ ਤੇ ਉਸ ਉੱਪਰ ਆਪਣੀ ਪ੍ਰਤਿਕ੍ਰਿਆ ਵੀ ਦਿੰਦੇ ਰਹਿੰਦੇ ਹਨ l ਇਸੇ ਵਿਚਾਲੇ ਸਾਰਾ ਗੁਰਪਾਲ ਵੱਲੋਂ ਇਹਨਾਂ ਦਿਨੀਂ ਸਾਂਝੀ ਕੀਤੀ ਗਈ ਇੱਕ ਵੀਡੀਓ ਨੇ ਉਹਨਾਂ ਦੇ ਫੈਨਸ ਦੀ ਚਿੰਤਾ ਵਧਾ ਦਿੱਤੀ ਹੈ l